ਸੂਬੇ ਦੇ school 1 ਜਨਵਰੀ ਦੀ ਥਾਂ ਤੇ 3 ਜਨਵਰੀ ਨੂੰ ਖੁੱਲਣਗੇ

Holidays

schoolਸੂਬੇ ਦੇ ਸਕੂਲ 1 ਜਨਵਰੀ ਦੀ ਥਾਂ ਤੇ 3 ਜਨਵਰੀ ਨੂੰ ਖੁੱਲਣਗੇ

ਮੋਹਾਲੀ ,ਕੁਲਵੰਤ ਕੋਟਲੀ | ਪੰਜਾਬ ਹੁਣ ਸਕੂਲ 1 ਜਨਵਰੀ ਦੀ ਬਜਾਏ 3 ਜਨਵਰੀ ਨੂੰ ਖੁੱਲ੍ਹਣਗੇ। ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਕੀਤੀਆਂ ਛੁੱਟੀਆਂ ਨੂੰ 2 ਜਨਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਡਾਇਰੈਕਟਰ ਸਿਖਿਆ ਵਿਭਾਗ (ਸ.ਸ.) ਪੰਜਾਬ। ਸੁਖਜੀਤਪਾਲ ਸਿੰਘ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਸਮੂਹ ਸਰਕਾਰੀ/ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ 25 ਦਸੰਬਰ ਤੋਂ 31 ਦਸੰਬਰ ਤੱਕ ਕੀਤੀਆਂ ਗਈਆਂ ਸਨ।

schoolਅਧਿਆਪਕਾਂ ਤੋਂ ਮਿਲੇ ਸੁਭਾਵਾਂ ਅਨੁਸਾਰ 19 ਦਸੰਬਰ ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਹੁਣ ਸਕੂਲ 1 ਜਨਵਰੀ ਦੀ ਥਾਂ ਤੇ 3 ਜਨਵਰੀ ਨੂੰ ਖੁੱਲਣਗੇ ਅਤੇ 1 ਜਨਵਰੀ ਦੀ ਛੁੱਟੀ ਦੇ ਇਵਜ਼ ਵਿਚ ਮਹੀਨਾ ਜਨਵਰੀ ਦੇ ਦੂਜੇ ਸਨਿਚਰਵਾਰ (11 ਜਨਵਰੀ) ਨੂੰ ਸਕੂਲ ਆਮ ਦਿਨਾਂ ਵਾਂਗ ਲੱਗਣਗੇ। ਜਿਕਰ ਯੋਗ ਹੈ ਕਿ 2 ਜਨਵਰੀ ਨੂੰ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਕਾਰਨ ਸਰਕਾਰੀ ਛੁੱਟੀ ਐਲਾਨ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।