ਸ੍ਰੀ ਮੁਕਤਸਰ ਸਾਹਿਬ ਅਦਾਲਤ ਨੇ 17 ਡੇਰਾ ਸ਼ਰਧਾਲੂ ਨੂੰ ਕੀਤਾ ਬਾਇੱਜਤ ਬਰੀ

Shivajot kidnap case

ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼) | ਸਥਾਨਕ ਮਾਣਯੋਗ ਅਦਾਲਤ ਵੱਲੋਂ ਅੱਜ 17 ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਕਰਾਰ ਦਿੰਦਿਆਂ  ਬਾਇੱਜਤ ਬਰੀ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ‘ਚ ਪੈਰਵੀ ਕਰ ਰਹੇ ਐਡਵੋਕੇਟ ਵਿਵੇਕ ਗੁਲਬਧਰ ਨੇ ਦੱਸਿਆ ਕਿ 25 ਅਗਸਤ 2017 ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਥਾਣਾ ਕਬਰਵਾਲਾ ‘ਚ 17 ਜਣਿਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹੋਏ ਸਨ ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਪੁਲਿਸ ਵੱਲੋਂ ਝੂਠੀ ਕਹਾਣੀ ਸੀ ਤੇ ਅਦਾਲਤ ਨੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਦੇ ਜੱਜ ਸ੍ਰ. ਕੰਵਲਜੀਤ ਸਿੰਘ (ਅਡੀਸ਼ਨਲ ਤੇ ਸੈਸ਼ਨ ਜੱਜ) ਦੁਆਰਾ ਅੱਜ ਸਬੂਤਾਂ ਦੀ ਘਾਟ ਕਰਕੇ 17 ਡੇਰਾ ਸ਼ਰਧਾਲੂਆਂ ਜਿਨ੍ਹਾਂ ‘ਚ ਸੁਲਖਨ ਸਿੰਘ, ਗੋਰਖਨਾਥ, ਜਗਦੀਸ਼ ਕੁਮਾਰ, ਰਾਕੇਸ਼ ਕੁਮਾਰ, ਗੁਰਜੀਤ ਕੁਮਾਰ, ਗੁਰਦਾਸ ਸਿੰਘ, ਅਨਿਲ ਕੁਮਾਰ, ਸਤਪਾਲ ਸਿੰਘ, ਕੁਲਦੀਪ ਸਿੰਘ, ਸੁਖਦਰਸ਼ਨ ਸਿੰਘ, ਪਿਆਰਾ ਸਿੰਘ, ਰਤਨਪਾਲ, ਸੁਖਵਿੰਦਰ ਸਿੰਘ, ਰਾਹੁਲ ਬਜਾਜ, ਸ਼ੀਸ਼ਪਾਲ, ਮੋਹਿਤ ਸ਼ਾਮਲ ਹਨ ਨੂੰ ਬਰੀ ਕਰ ਦਿੱਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।