ਨਾੱਕਆਊਟ ‘ਚ ਸਪੇਨ ਬਨਾਮ ਰੂਸ ਅਤੇ ਪੁਰਤਗਾਲ ਬਨਾਮ ਉਰੂਗੁਵੇ

ਕੇਲਿਨਿਨਗ੍ਰਾਦ/ਸਾਰਾਂਸਕ (ਏਜੰਸੀ)। ਸਪੇਨ ਅਤੇ ਪੁਰਤਗਾਲ ਨਾਟਕੀ ਅੰਦਾਜ਼ ‘ਚ ਸੋਮਵਾਰ ਨੂੰ ਕ੍ਰਮਵਾਰ ਮੋਰੱਕੋ ਅਤੇ ਇਰਾਨ ਨਾਲ 2-2 ਅਤੇ 1-1 ਦਾ ਡਰਾਅ ਖੇਡ ਕੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੇ ਨਾਕਆਊਟ ਗੇੜ ‘ਚ ਪਹੁੰਚ ਗਏ 2010 ਦੇ ਚੈਂਪੀਅਨ ਸਪੇਨ ਨੇ ਕੇਲਿਨਿਨਗ੍ਰਾਦ ‘ਚ ਇੰਜ਼ਰੀ ਸਮੇਂ ਦੇ ਗੋਲ ਨਾਲ ਮੋਰੱਕੋ ਨਾਲ ਡਰਾਅ ਖੇਡਿਆ ਜਦੋਂਕਿ ਪੁਰਤਗਾਲ ਨੇ ਇੰਜ਼ਰੀ ਸਮੇਂ ‘ਚ ਪੈਨਲਟੀ ਦੇ ਕੇ ਮੈਚ ਡਰਾਅ ਕਰ ਲਿਆ ਇਰਾਨ ਨੇ ਪੈਨਲਟੀ ‘ਤੇ ਗੋਲ ਕੀਤਾ ਅਤੇ ਪੁਰਤਗਾਲ ਨੂੰ ਡਰਾਅ ‘ਤੇ ਰੋਕ ਲਿਆ ਸਪੇਨ ਅਤੇ ਪੁਰਤਗਾਲ ਦੋਵਾਂ ਦੇ ਇੱਕ ਬਰਾਬਰ 5-5 ਅੰਕ ਰਹੇ ਪਰ ਸਪੇਨ ਬਿਹਤਰ ਗੋਲ ਔਸਤ ਨਾਲ ਗਰੁੱਪ ਜੇਤੂ ਬਣ ਗਿਆ ਜਦੋਂਕਿ ਪੁਰਤਗਾਲ ਦੂਸਰੇ ਸਥਾਨ ‘ਤੇ ਰਿਹਾ ਇਰਾਨ ਚਾਰ ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ ਅਤੇ ਬਾਹਰ ਹੋ ਗਿਆ।

ਪੁਰਤਗਾਲ ਸਾਹਮਣੇ ਉਰੂਗੁਵੇ

ਪੁਰਤਗਾਲ ਲਈ ਇੰੰਜ਼ਰੀ ਸਮੇਂ ‘ਚ ਪੈਨਲਟੀ ਦੇਣਾ ਗੇੜ 16 ‘ਚ ਉਸਨੂੰ ਭਾਰੀ ਪੈ ਸਕਦਾ ਹੈ ਪੁਰਤਗਾਲ ਜੇਕਰ ਇਹ ਮੈਚ ਜਿੱਤ ਜਾਂਦਾ ਤਾਂ ਉਹ ਗਰੁੱਪ ‘ਚ ਅੱਵਲ ਰਹਿੰਦਾ ਅਤੇ ਅਗਲੇ ਗੇੜ ‘ਚ ਉਸਦਾ ਮੁਕਾਬਲਾ ਰੂਸ ਨਾਲ ਹੁੰਦਾ ਜੋ ਕਿ ਉਰੂਗੁਵੇ ਦੇ ਮੁਕਾਬਲੇ ਕਮਜ਼ੋਰ ਟੀਮ ਮੰਨੀ ਜਾਂਦੀ ਹੈ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹੇ ਪੁਰਤਗਾਲ ਦਾ ਨਾਕਆਊਟ ਗੇੜ ‘ਚ ਮੁਕਾਬਲਾ ਗਰੁੱਪ ਏ ਦੇ ਜੇਤੂ ਉਰੂਗਵੇ ਨਾਲ ਹੋਵੇਗਾ ਜਿਸ ਨੇ ਆਪਣੇ ਗਰੁੱਪ ਦੇ ਸਾਰੇ ਤਿੰਨ ਮੈਚ ਜਿੱਤੇ ਹਨ ਉਰੂਗਵੇ ਨੇ ਆਪਣੇ ਆਖ਼ਰੀ ਗਰੁੱਪ ਮੈਚ ‘ਚ ਮੇਜ਼ਬਾਨ ਰੂਸ ਨੂੰ 3-0 ਨਾਲ ਹਰਾਇਆ ਉਰੂਗੁਵੇ ਅਤੇ ਪੁਰਤਗਾਲ ਦਾ ਮੁਕਾਬਲਾ 30 ਜੂਨ ਨੂੰ ਸੋਚੀ ‘ਚ ਹੋਵੇਗਾ।

ਰੋਨਾਲਡੋ ਲਈ ਬੁਰਾ ਰਿਹਾ ਮੈਚ

ਪੁਰਤਗਾਲ ਦੇ ਲਈ ਇਰਾਨ ਦੇ ਨਾਲ ਡਰਾਅ ‘ਚ ਇੱਕ ਹੋਰ ਚਿੰਤਾਜਨਕ ਗੱਲ ਹੋ ਗਈ ਕਿ ਉਸਦੇ ਸਟਾਰ ਸਟਰਾਈਕਰ ਅਤੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਨੂੰ ਆਖ਼ਰੀ ਮਿੰਟਾਂ ‘ਚ ਇਰਾਨ ਦੇ ਇੱਕ ਡਿਫੈਂਡਰ ਨੂੰ ਹੱਥ ਨਾਲ ਧੱਕਾ ਦੇਣ ਲਈ ਪੀਲਾ ਕਾਰਡ ਦਿਖਾਇਆ ਗਿਆ ਹੈ ਰੈਫਰੀ ਨੇ ਕਈ ਇਰਾਨੀ ਖਿਡਾਰੀਆਂ ਦੇ ਵਿਰੋਧ ਕਰਨ ਤੋਂ ਬਾਅਦ ਖ਼ੁਦ ਵੀਡੀਓ ਰਿਪਲੇਅ ਦੇਖਣ ਤੋਂ ਬਾਅਦ ਰੋਨਾਲਡੋ ਨੂੰ ਪੀਲਾ ਕਾਰਡ ਦਿਖਾਇਆ ਰੋਨਾਲਡੋ ਨੂੰ ਹੁਣ ਅਗਲੇ ਮੈਚ ਸਾਵਧਾਨ ਹੋ ਕੇ ਖੇਡਣਾ ਪਵੇਗਾ ਅਤੇ ਕੋਈ ਫਾਊਲ ਕਰਨ ਤੋਂ ਵੀ ਬਚਣਾ ਹੋਵੇਗਾ ਨਹੀਂ ਤਾਂ ਇੱਕ ਪੀਲਾ ਕਾਰਡ ਹੋਰ ਮਿਲਣ ‘ਤੇ ਟੀਮ ਨੂੰ 10 ਖਿਡਾਰੀਆਂ ਨਾਲ ਖੇਡਣ ਨੂੰ ਮਜ਼ਬੂਰ ਹੋਣਾ ਪਵੇਗਾ ਰੋਨਾਲਡੋ ਨੇ ਇਸ ਮੈਚ ‘ਚ 51ਵੇਂ ਮਿੰਟ ‘ਚ ਇੱਕ ਪੈਨਲਟੀ ਵੀ ਗੁਆਈ ਨਹੀਂ ਤਾਂ ਉਹ ਨਿਰਧਾਰਤ ਸਮੇਂ ‘ਚ ਜਿੱਤ ਜਾਂਦਾ ਗੋਲਕੀਪਰ ਅਲੀਰੇਜਾ ਨੇ ਆਪਣੇ ਖੱਬੇ ਪਾਸੇ ਛਾਲ ਮਾਰ ਕੇ ਰੋਨਾਲਡੋ ਦੇ ਸ਼ਾਟ ਨੂੰ ਰੋਕਿਆ।

ਇਰਾਨ ਨੇ ਆਪਣੀ ਸਾਰੀ ਰੱਖਿਆ ਕਤਾਰ ਨੂੰ ਰੋਨਾਲਡੋ ਨੂੰ ਰੋਕਣ ‘ਚ ਲਗਾ ਰੱਖਿਆ ਸੀ ਅਤੇ ਇਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਰਹੇ ਅਤੇ ਲਗਭੱਗ ਅੱਧੇ ਸਮੇਂ ਤੱਕ ਉਹਨਾਂ ਪੁਰਤਗਾਲ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਸੀ ਪਰ ਰਿਕਾਰਡੋ ਕੋਰੇਸਮਾ ਨੇ 45ਵੇਂ ਮਿੰਟ ‘ਚ ਸ਼ਾਨਦਾਰ ਗੋਲ ਕਰਕੇ ਪੁਰਤਗਾਲ ਨੂੰ 1-0 ਨਾਲ ਅੱਗੇ ਕਰ ਦਿੱਤਾ ਪੁਰਤਗਾਲ ਨੇ ਇਸ ਵਾਧੇ ਨੂੰ ਅੰਤ ਤੱਕ ਬਰਕਰਾਰ ਰੱਖਿਆ ਪਰ ਇੰਜ਼ਰੀ ਸਮੇਂ ‘ਚ ਇਰਾਨ ਨੂੰ ਮਿਲੀ ਪੈਨਲਟੀ ‘ਤੇ ਕਰੀਮ ਅੰਸਾਰੀਫਰਦ ਨੇ ਬਰਾਬਰੀ ਦਾ ਗੋਲ ਕਰ ਦਿੱਤਾ ਇਰਾਨ ਨੂੰ ਵੀਡੀਓ ਰਿਵਿਊ ‘ਤੇ ਇਹ ਪੈਨਲਟੀ ਮਿਲੀ ਮੈਨ ਆਫ ਦ ਮੈਚ ਕੋਰੇਸਮਾ ਨੇ ਕਿਹਾ ਕਿ ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ ਅਤੇ ਅਸੀਂ ਹੁਣ ਅਗਲੇ ਕੁਝ ਦਿਨਾਂ ‘ਚ ਖ਼ੁਦ ਨੂੰ ਅਗਲੇ ਮੁਕਾਬਲੇ ਲਈ ਤਿਆਰ ਕਰਨਾ ਹੈ ਅਸੀਂ ਜਾਣਦੇ ਹਾਂ ਕਿ ਉਰੂਗੁਵੇ ਵਿਰੁੱਧ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ ਪਰ ਅਸੀਂ ਆਪਣੇ ਅਜੇਤੂ ਕ੍ਰਮ ਨੂੰ ਬਰਕਰਾਰ ਰੱਖਣਾ ਚਾਹਾਂਗੇ।

ਅਸਪਾਸ ਨੇ ਬਚਾਇਆ ਸਪੇਨ ਨਾਕਆਊਟ ‘ਚ ਮੁਕਾਬਲਾ ਰੂਸ ਨਾਲ

ਸਾਲ 2010 ‘ਚ ਚੈਂਪੀਅਨ ਰਹੇ ਸਪੇਨ ਨੇ ਇੰਜ਼ਰੀ ਸਮੇਂ ‘ਚ ਡਰਾਅ ਖੇਡ ਕੇ ਨਾ ਸਿਰਫ਼ ਖੁਦ ਨੂੰ ਵਿਸ਼ਵ ਕੱਪ ਤੋਂ ਬਾਹਰ ਹੋਣੋਂ ਬਚਾ ਲਿਆ ਸਗੋਂ ਗਰੁੱਪ ਦਾ ਜੇਤੂ ਵੀ ਬਣ ਗਿਆ ਗਰੁੱਪ ‘ਚ ਚੋਟੀ ‘ਤੇ ਰਹਿਣ ਦੇ ਕਾਰਨ ਸਪੇਨ ਦਾ ਰਾਊਂਡ 16 ‘ਚ ਗਰੁੱਪ ਏ ਦੀ ਦੂਸਰੇ ਨੰਬਰ ਦੀ ਟੀਮ ਮੇਜ਼ਬਾਨ ਅਤੇ ਇਸ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਰੂਸ ਨਾਲ ਮੁਕਾਬਲਾ ਹੋਵੇਗਾ ਜਿਸ ਕਾਰਨ ਉਸਦੀ ਕੁਆਰਟਰਫਾਈਨਲ ‘ਚ ਪਹੁੰਚਣ ਦੀ ਸੰਭਾਵਨਾ ਮਜ਼ਬੂਤ ਮੰਨੀ ਜਾਣ ਲੱਗੀ ਹੈ।

ਖਾਲਿਦ ਬੌਟੇਬ ਨੇ 14ਵੇਂ ਮਿੰਟ ‘ਚ ਹੀ ਗੋਲ ਕਰਕੇ ਮੋਰੱਕੋ ਨੂੰ ਅੱਗੇ ਕਰ ਦਿੱਤਾ ਪਰ ਸਪੇਨ ਇਸਕੋ ਦੇ 19ਵੇਂ ਮਿੰਟ ਦੇ ਗੋਲ ਨਾਲ ਬਰਾਬਰੀ ਕਰਨ ‘ਚ ਕਾਮਯਾਬ ਰਿਹਾ ਪਹਿਲੇ ਅੱਧ ਤੱਕ ਸਕੋਰ ਇਹੀ ਰਿਹਾ ਦੂਸਰੇ ਅੱਧ ‘ਚ 81ਵੇਂ ਮਿੰਟ ‘ਚ ਯੂਸੂਫ ਅਨ ਨਸੀਰੀ ਨੇ ਮੋਰੱਕੋ ਨੂੰ ਵਾਧਾ ਦਿਵਾਉਣ ਵਾਲਾ ਗੋਲ ਕਰ ਦਿੱਤਾ ਮੈਚ ‘ਚ ਡਰਾਮਾ ਅਜੇ ਸਮਾਪਤ ਨਹੀਂ ਹੋਇਆ ਸੀ ਅਤੇ ਮੈਚ ਇੰਜ਼ਰੀ ਸਮੇਂ ‘ਚ ਪਹੁੰਚ ਗਿਆ ਇਆਗੋ ਅਸਪਾਸ ਨੇ ਇੰਜ਼ਰੀ ਸਮੇਂ ਦੇ ਪਹਿਲੇ ਹੀ ਮਿੰਟ ‘ਚ ਸਪੇਨ ਨੂੰ ਬਰਾਬਰੀ ਕਰਵਾ ਦਿੱਤੀ ਇਸ ਗੋਲ ਦੇ ਹੁੰਦੇ ਹੀ ਪੂਰਾ ਸਪੇਨ ਖ਼ੇਮਾ ਅਸਪਾਸ ਵੱਲ ਦੌੜ ਪਿਆ ਅਸਪਾਸ ਨੇ ਸਪੇਨ ਨੂੰ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਚਾ ਲਿਆ ਮੈਚ ਅੰਤ ‘ਚ 2-2 ਨਾਲ ਡਰਾਅ ਰਿਹਾ ਸਪੇਨ ਦੇ ਇਸਕੋ ਮੈਨ ਆਫ਼ ਦ ਮੈਚ ਰਹੇ ਸਪੇਨ ਦਾ ਹੁਣ ਰੂਸ ਨਾਲ ਇੱਕ ਜੁਲਾਈ ਨੂੰ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ‘ਚ ਮੁਕਾਬਲਾ ਹੋਵੇਗਾ।