ਉੱਤਰ ਭਾਰਤੀ ਟੇਬਲ ਟੈਨਿਸ ਓਪਨ ਖੇਡ ਮੁਕਾਬਲਿਆਂ ‘ਚ ਪ੍ਰਾਪਤ ਕੀਤਾ ਦੂਜਾ ਸਥਾਨ
ਪਟਿਆਲਾ | ਹਾਲ ਹੀ ਵਿੱਚ ਚਿਤਕਾਰਾ ਯੂਨੀਵਰਸਿਟੀ ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਹੋਏ ਟੇਬਲ ਟੈਨਿਸ ਖੇਡ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਟਰੇਨਿੰਗ ਲੈ ਰਹੇ ਖਿਡਾਰੀ ਅਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਅਮਨਦੀਪ ਦੇ ਕੋਚ ਪ੍ਰਿੰਸ ਇੰਦਰ ਸਿੰਘ ਘੁੰਮਣ, ਟੇਬਲ ਟੈਨਿਸ ਕੋਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਇਨ੍ਹਾਂ ਦੋ ਰੋਜ਼ਾ ਉੱਤਰ ਭਾਰਤੀ ਟੇਬਲ ਟੈਨਿਸ ਖੇਡ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਅਮਨਦੀਪ ਸਿੰਘ ਨੇ ਚਿਤਕਾਰਾ ਯੂਨੀਵਰਸਿਟੀ ਬੱਦੀ ਦੀ ਟੀਮ ਨੂੰ 3-0 ਦੇ ਮੁਕਾਬਲੇ ਹਰਾਇਆ, ਜਦੋਂਕਿ ਸੈਮੀਫਾਈਨਲ ਮੁਕਾਬਲੇ ‘ਚ ਅਮਨਦੀਪ ਅਤੇ ਚਰਨਜੀਤ ਸਿੰਘ ਤੇ ਅਧਾਰਿਤ ਟੀਮ ਨੇ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਨੂੰ 3-1 ਦੇ ਅੰਤਰ ਨਾਲ ਹਰਾਉਂਦਿਆ ਫਾਈਨਲ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ। ਫਾਈਨਲ ਮੁਕਾਬਲੇ ਵਿੱਚ ਯੂ.ਆਈ.ਵੀ.ਟੀ. ਦੀ ਟੀਮ ਤੋਂ 2-3 ਦੇ ਸੰਘਰਸ਼ਪੂਰਨ ਮੈਚ ਸਕੋਰ ਦੁਆਰਾ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਖਿਡਾਰੀਆਂ ਦੇ ਯੂਨੀਵਰਸਿਟੀ ਪਹੁੰਚਣ ਮੌਕੇ ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਿਕਾ ਵੱਲੋਂ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਮਿਹਨਤ ਕਰਕੇ ਆਪਣੇ ਕੋਚ, ਯੂਨੀਵਰਸਿਟੀ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।