ਸਰਫ਼ਰਾਜ ਨੂੰ ਨਹੀਂ ਮਿਲੀ ਟੀਮ ’ਚ ਜਗ੍ਹਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਪ ਕੱਪ ’ਚ ਭਾਰਤ ਨਾਲ ਹੋਣ ਵਾਲੇ ਮੁਕਾਬਲੇ ਲਈ ਪਾਕਿਸਤਾਨ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਭਾਰਤ ਤੇ ਪਾਕਿਸਤਾਨ ਦਰਮਿਆਨ ਐਤਵਾਰ ਨੂੰ ਸ਼ਾਮ 7:30 ਵਜੇ ਮੁਕਾਬਲਾ ਖੇਡਿਆ ਜਾਵੇਗਾ ਪਾਕਿਸਤਾਨ ਨੇ ਿਕਟ ਟੀਮ ਨੇ ਆਪਣੇ 12 ਖਿਡਾਰੀਆਂ ਦਾ ਨਾਂਅ ਐਲਾਨ ਦਿੱਤਾ ਹੈ। ਇਹ ਜਾਣਕਾਰੀ ਪਾਕਿ ਟੀਮ ਦੇ ਕਪਤਾਨ ਬਾਬਰ ਆਜਮ ਨੇ ਪ੍ਰੈੱਸ ਕਾਨਫਰੰਸ ਦਿੱਤੀ ਭਾਰਤ ਤੇ ਪਾਕਿਸਤਾਨ ਲਈ ਇਹ ਮੈਚ ਅਹਿਮ ਹੈ, ਦੋਵਾਂ ਟੀਮਾਂ ਦਾ ਟੀ-20 ਵਿਸ਼ਵ ਕੱਪ 2021 ਦੇ ਸੁਪਰ-12 ਰਾਊਂਡ ’ਚ ਇਹ ਪਹਿਲਾ ਮੈਚ ਹੈ ਦੋਵਾਂ ਟੀਮਾਂ ਚਾਹੁੁੰਣੀਆਂ ਦੀ ਉਹ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਹਾਲਾਂਕਿ ਰਿਕਾਰਡ ਨੂੰ ਵੇਖੀਏ ਤਾਂ ਹਾਲੇ ਤੰਕ ਦੋਵਾਂ ਟੀਮਾਂ ਨੇ ਟੀ-20 ਵਿਸ਼ਵ ਕੱਪ ’ਚ ਪੰਜ ਮੁਕਾਬਲੇ ਖੇਡੇ ਹਨ ਤੇ ਪੰਜ ਦੇ ਪੰਜ ਮੁਕਾਬਲੇ ਟੀਮ ਇੰਡੀਆ ਨੇ ਜਿੱਤੇ ਹਨ।
ਪਾਕਿਸਤਾਨ ਦੀ 12 ਮੈਂਬਰੀ ਟੀਮ
ਬਾਬਰ ਆਜਮ (ਕਪਤਾਨ), ਮੁਹੰਮਦ ਰਿਜਵਾਨ, ਫਖਰ ਜਮਾਨ, ਮੁਹੰਮਦ ਹਫੀਜ, ਸ਼ੋਇਬ ਮਲਿਕ, ਆਸਿਫ਼ ਅਲੀ, ਹੈਦਰ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਸ਼ਾਹੀਨ ਸ਼ਾਹ ਅਫ਼ਰੀਦੀ, ਹਾਰਿਸ ਰਾਉਫ਼ ਨੂੰ ਜਗ੍ਹਾ ਦਿੱਤੀ ਟੀਮ ਨੇ ਸਾਬਕਾ ਕਪਤਾਨ ਸਰਫਰਾਜ ਅਹਿਮਦ ਨੂੰ ਅੰਤਿਮ 12 ’ਚ ਸ਼ਾਮਲ ਨਹੀਂ ਕੀਤਾ।
ਸਰਫ਼ਰਾਜ ਨੂੰ ਨਹੀਂ ਮਿਲੀ ਟੀਮ ’ਚ ਜਗ੍ਹਾ
ਟੀ-20 ਵਿਸ਼ਵ ਕੱਪ ਲਈ ਸਰਫਰਾਜ ਨੂੰ ਪਹਿਲਾ ਪਾਕਿਸਤਾਨ ਟੀਮ ’ਚ ਵੀ ਸ਼ਾਮਲ ਨਹੀਂ ਕੀਤਾ ਗਿਆ, ਪਰ ਬਾਅਦ ’ਚ ਉਨ੍ਹਾਂ ਨੂੰ 15 ਮੈਂਬਰੀ ਟੀਮ ’ਚ ਸ਼ਾਮਲਕ ੀਤਾ ਗਿਆ ਸਰਫਰਾਜ ਟੀਮ ਦੇ ਅਹਿਮ ਖਿਡਾਰੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ