ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾਇਆ, ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ

ਜਿੱਤ ਨਾਲ ਹੀ ਨਿਊਜ਼ੀਲੈਂਡ ਸੈਮੀਫਾਈਨਲ ’ਚ

(ਸੱਚ ਕਹੂੰ ਨਿਊਜ਼) ਆਬੂਧਾਬੀ। ਟੀ-20 ਵਿਸ਼ਵ ਕੱਪ ਦੇ 40ਵੇਂ ਮੁਕਾਬਲੇ ’ਚ ਅੱਜ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਜਿੱਤ ਨਾਲ ਹੀ ਭਾਰਤੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਨਿਊਜ਼ੀਲੈਂਡ ਇਸ ਜਿੱਤ ਦੇ ਨਾਲ ਸੈਮੀਫਾਈਨਲ ’ਚ ਪਹੁੰਚ ਗਿਆ ਹੈ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੇ ਕਾਫ਼ੀ ਨਿਰਾਸ਼ ਕੀਤਾ। ਨਜੀਬੁਲ੍ਹਾਹ ਜਾਦਰਾਨ 73 ਨੂੰ ਛੱਡ ਕੇ ਬਾਕੀ ਕੋਈ ਬੱਲੇਬਾਜ਼ ਖਾਸ ਕਮਾਲ ਨਹੀਂ ਵਿਖਾ ਸਕਿਆ ਅਫਗਾਨਿਸਤਾਨ ਟੀਮ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 124 ਦੌੜਾਂ ਹੀ ਬਣਾ ਸਕੀ ਨਿਊਜ਼ੀਲੈਂਡ ਦੇ ਟ੍ਰੇਟ ਬੋਲਡ ਨੇ ਅਫਗਾਨਿਸਤਾਨ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ ਜਵਾਬ ’ਚ 125 ਦੌੜਾਂ ਦਾ ਟੀਚਾ ਹਾਸਲ ਕਰਨ ਉਤਰੀ ਕੀਵੀ ਟੀਮ ਨੇ ਬਹੁਤ ਹੀ ਆਸਾਲੀ ਨਾਲ 18.1 ਓਵਰਾਂ ’ਚ 2 ਵਿਕਟਾਂ ਗੁਆ ਟੀਚਾ ਹਾਸਲ ਕਰ ਲਿਆ।

ਨਿਊਜ਼ੀਲੈਂਡ ਦੀ ਟੀਮ ਦੀ ਵੀ ਸ਼ੁੁਰੂਆਤ ਖਰਾਬ ਰਹੀ ਤੇ ਚੌਥੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਮੁਜੀਬ ਉਰ ਰਹਿਮਾਨ ਨੇ ਡੇਰੀਲ ਮਿਚੇਲ 17 ਨੂੰ ਆਊਟ ਕੀਤਾ ਨਿਊਜ਼ੀਲੈਂਡ ਦੀ ਦੂਜੀ ਵਿਕਟ ਰਾਸ਼ਿਦ ਖਾਨ ਨੇ ਮਾਰਟਿਨ ਗੁਪਟਿਲ 28 ਨੂੰ ਆਊਟ ਕਰਕੇ ਲਈ ਇਸ ਤੋਂ ਬਾਅਦ ਡੇਵਾਨ ਕਾਨਵੇ ਤੇ ਕੇਨ ਵਿਲੀਅਮਸਨ ਨੇ ਸੂਝ-ਬੂਝ ਨਾਲ ਬੱਲੇਬਾਜ਼ੀ ਕਰਦਿਆਂ ਅਫਗਨਿਸਤਾਨ ਨੂੰ ਖੁਸ਼ੀ ਮਨਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਦੋਵਾਂ ਖਿਡਾਰੀਆਂ ਨੇ ਤੀਜੀ ਵਿਕਟ ਲਈ 56 ਗੇਂਦਾਂ ’ਤੇ 68 ਦੌੜਾਂ ਦੀ ਸਾਂਝੀਦਾਰੀ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ ਕਪਤਾਨ ਵਿਲੀਅਮਸਨ ਨੇ 42 ਗੇਂਦਾਂ ’ਤੇ ਨਾਬਾਦ 40 ਤੇ ਕਾਨਵੇ ਨੇ 32 ਗੇਂਦਾਂ ’ਤੇ ਨਾਂਬਾਦ 36 ਦੌੜਾਂ ਦੀ ਪਾਰੀ ਖੇਡੀ ਇਸ ਜਿੱਤ ਨਾਲ ਹੀ ਨਿਊਜ਼ੀਲੈਂਡ ਸੈਮੀਫਾਈਨਲ ’ਚ ਪਹੁੰਚ ਗਿਆ।

ਟੀ-20 ’ਚ ਰਾਸ਼ਿਦ ਖਾਨ ਦੀਆਂ 400 ਵਿਕਟਾਂ

https://twitter.com/ACBofficials/status/1457323367174901765?ref_src=twsrc%5Etfw%7Ctwcamp%5Etweetembed%7Ctwterm%5E1457323367174901765%7Ctwgr%5E%7Ctwcon%5Es1_c10&ref_url=about%3Asrcdoc

ਅਫਗਾਨਿਸਤਾਨ ਦੇ ਸਪਿੱਨ ਗੇਂਦਬਾਜ਼ ਰਾਸ਼ਿਦ ਖਾਨ ਨੇ ਮੈਚ ’ਚ ਮਾਰਟਿਨ ਗੁਪਟਿਲ ਨੂੰ ਆਊਟ ਕਰਕੇ ਟੀ-20 ਮੈਚਾਂ ’ਚ 400 ਵਿਕਟਾਂ ਪੂਰੀਆਂ ਕੀਤੀਆਂ ਇਹ ਪ੍ਰਾਪਤ ਹਾਸਲ ਕਰਨ ਵਾਲੇ ਉਹ ਅਫਗਾਨਿਸਤਾਨ ਦਾ ਪਹਿਲਾ ਤੇ ਦੁਨੀਆ ਦਾ ਚੌਥਾ ਗੇਂਦਬਾਜ਼ ਬਣ ਗਿਆ ਹੈ। ਰਾਸ਼ਿਦ ਖਾਨ ਨੇ ਵਿਸ਼ਵ ਕੱਪ ’ਚ ਹਾਲੇ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਨ੍ਹਾਂ ਆਪਣੀ ਗੇਂਦਾਂ ਨਾਲ ਵਿਰੋਧ ਟੀਮ ਨੂੰ ਨਚਾਈ ਰੱਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ