T20 ਵਿਸ਼ਵ ਕੱਪ 2022 : ਅੱਜ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਮੈਚ, ਭਾਰਤ-ਪਾਕਿਸਤਾਨ ਦੀ ਹੋਵੇਗੀ ਟੱਕਰ

India-Pakistan Live : ਵੱਡੇ ਟੂਰਨਾਮੈਂਟ ਦੀ ਤਿਆਰੀ ਲਈ ਹੋਰ ਸਮਾਂ ਜ਼ਰੂਰੀ : ਰੋਹਿਤ

ਮੈਲਬੌਰਨ (ਏਜੰਸੀ)। ICC T20 ਵਿਸ਼ਵ ਕੱਪ 2022 ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ।(India-Pakistan Live) ਇਸ ਮੈਚ ਨੂੰ ਲੈ ਕੇ ਦਰਸ਼ਕਾਂ ’ਚ ਪੂਰਾ ਜੋਸ਼ ਹੈ। ਜਦੋਂ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇ ਹਾਈਵੋਲਟੇਜ਼ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੁਪਹਿਰ 1.30 ਵਜੇ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਉਤਰਨਗੀਆਂ। ਮੌਸਮ ‘ਤੇ ਵੀ ਰਾਹਤ ਦੀ ਖ਼ਬਰ ਹੈ। ਕੱਲ੍ਹ ਤੱਕ ਮੈਚ ਦੌਰਾਨ ਮੀਂਹ ਦੀ ਸੰਭਾਵਨਾ 90% ਸੀ। ਹੁਣ ਇਸਦੀ ਸੰਭਾਵਨਾ ਘੱਟ ਕੇ 15% ਰਹਿ ਗਈ ਹੈ। ਐਤਵਾਰ ਸਵੇਰ ਦੇ ਮੌਸਮ ਦੇ ਅਪਡੇਟ ਦੇ ਅਨੁਸਾਰ, ਮੈਲਬੌਰਨ ਵਿੱਚ ਬੱਦਲਵਾਈ ਸੀ, ਪਰ ਹੁਣ ਉਹ ਦੂਰ ਹੋ ਰਹੇ ਹਨ। ਮੀਂਹ ਦੀ ਸੰਭਾਵਨਾ ਵੀ ਘੱਟ ਹੈ।

ਇਹ ਵੀ ਪੜ੍ਹੋ : ਸਤਿਸੰਗ ’ਚੋਂ ਹਰ ਵਾਰ ਤੁਸੀਂ ਕੁਝ ਨਵਾਂ ਲੈ ਕੇ ਜਾਓਗੇ : ਪੂਜਨੀਕ ਗੁਰੂ ਜੀ

ਟੀ-20 ਵਿਸ਼ਵ ਕੱਪ ‘ਚ ਦੋਵੇਂ ਟੀਮਾਂ 6 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਭਾਰਤ ਨੇ ਪੰਜ ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਨੇ ਇੱਕ ਮੈਚ ਜਿੱਤਿਆ ਹੈ। ਭਾਰਤੀ ਕ੍ਰਿਕਟ ਟੀਮ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਪਿਛਲੇ ਸਾਲ ਯੂਏਈ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਹਾਰ ਗਈ ਸੀ। ਟੀ-20 ਫਾਰਮੈਟ ‘ਚ ਦੋਵਾਂ ਟੀਮਾਂ ਵਿਚਾਲੇ ਕੁੱਲ ਮਿਲਾ ਕੇ 11 ਮੈਚ ਖੇਡੇ ਗਏ ਹਨ। ਭਾਰਤ ਨੇ 7 ਮੈਚ ਜਿੱਤੇ ਹਨ। ਪਾਕਿਸਤਾਨ ਨੇ 3 ਮੈਚ ਜਿੱਤੇ ਹਨ। 1 ਮੈਚ ਟਾਈ ਰਿਹਾ। ਇਸ ਵਿੱਚ ਭਾਰਤ ਨੇ ਗੇਂਦ ਆਊਟ ਵਿੱਚ ਜਿੱਤ ਹਾਸਲ ਕੀਤੀ ਸੀ

ਵੱਡੀ ਟੂਰਨਾਮੈਂਟ ਲਈ ਤਿਆਰੀ ਜ਼ਰੂਰੀ (India-Pakistan Live)

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਈਸੀਸੀ ਟੀ-20 ਵਿਸ਼ਵ ਕੱਪ 2022 ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਜਦੋਂ ਟੀਮ ਕਿਸੇ ਵੱਡੇ ਟੂਰਨਾਮੈਂਟ ਲਈ ਬਾਹਰ ਜਾਂਦੀ ਹੈ ਤਾਂ ਉਸ ਨੂੰ ਤਿਆਰੀ ‘ਚ ਜ਼ਿਆਦਾ ਸਮਾਂ ਦੇਣਾ ਜ਼ਰੂਰੀ ਹੁੰਦਾ ਹੈ। ਜਿਕਰਯੋਗ ਹੈ ਕਿ ਭਾਰਤ ਨੇ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਖੇਡਣਾ ਹੈ ਪਰ ਰੋਹਿਤ ਦੀ ਟੀਮ ਨੂੰ ਤਿਆਰੀ ਲਈ 6 ਅਕਤੂਬਰ ਨੂੰ ਹੀ ਆਸਟਰੇਲੀਆ ਆ ਗਈ ਸੀ।

ਭਾਰਤੀ ਟੀਮ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ ਸੀ। ਇਸ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਖਿਡਾਰੀ ਯੂਏਈ ਦੇ ਹਾਲਾਤਾਂ ਤੋਂ ਜਾਣੂ ਨਹੀਂ ਸਨ ਅਤੇ ਤਿਆਰੀ ਲਈ ਸਮਾਂ ਨਾ ਮਿਲਣ ਕਾਰਨ ਪਿੱਚ ਦੀ ਰਫ਼ਤਾਰ ਨੂੰ ਨਹੀਂ ਸਮਝ ਸਕੇ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਮੈਲਬੌਰਨ ‘ਚ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਨਾ ਬਰਾਬਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here