ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ

T20, Sri Lanka, Team, Announces , Tour, India,

ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ, ਮੈਥਿਊਜ਼ ਦੀ 18 ਮਹੀਨੇ ਬਾਅਦ ਵਾਪਸੀ

ਇੱਕ ਵਾਰ ਫਿਰ ਮਲਿੰਗਾ ਦੇ ਹੱਥਾਂ ‘ਚ ਹੋਵੇਗੀ ਟੀਮ ਦੀ ਕਮਾਨ, ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ

ਏਜੰਸੀ/ਕੋਲੰਬੋ।ਭਾਰਤ ਖਿਲਾਫ ਟੀ-20 ਲੜੀ ਲਈ ਸੀ੍ਰਲੰਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਕਮਾਨ ਇੱਕ ਵਾਰ ਫਿਰ ਲਸਿਥ ਮਲਿੰਗਾ ਦੇ ਹੱਥਾਂ ‘ਚ ਦਿੱਤੀ ਗਈ ਹੈ ਟੀਮ ‘ਚ ਐਂਜਲੋ ਮੈਥਿਊਜ਼ ਦੀ 18 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਹੋਈ ਹੈ ਮੈਥਿਊਜ਼ ਨੇ ਪਿਛਲੇ ਡੇਢ ਸਾਲ ਤੋਂ ਇੱਕ ਵੀ ਟੀ-20 ਕੌਮਾਂਤਰੀ ਮੈਚ ਨਹੀਂ ਖੇਡਿਆ ਹੈ ਅਸਟਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2020 ਨੂੰ ਧਿਆਨ ‘ਚ ਰੱਖਦਿਆਂ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਇਸ ਟੀਮ ਦਾ ਐਲਾਨ ਕੀਤਾ ਹੈ ਅਤੇ ਮੈਥਿਊਜ਼ ਨੂੰ ਜਗ੍ਹਾ ਦਿੱਤੀ ਹੈ। T20

ਜੋ ਮਿਡਲ ਆਰਡਰ ‘ਚ ਟੀਮ ਨੂੰ ਮਜ਼ਬੂਤੀ ਦੇਣਗੇ ਤੇਜ਼ ਗੇਂਦਬਾਜ਼ ਪ੍ਰਦੀਪ ਸੱਟ ਕਾਰਨ ਨਹੀਂ ਚੁਣੇ ਗਏ ਹਨ ਜਦੋਂਕਿ ਸੇਹਾਨ ਜੈਸੂਰਿਆ ਨੂੰ ਬਾਹਰ ਕਰ ਦਿੱਤਾ ਹੈ ਹਾਲਾਂਕਿ ਟੀ-20 ‘ਚ ਸ੍ਰੀਲੰਕਾ ਦਾ ਭਾਰਤ ਖਿਲਾਫ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ ਦੋਵਾਂ ਦਰਮਿਆਨ ਹੁਣ ਤੱਕ 6 ਦੋਪੱਖੀ ਲੜੀਆਂ ਖੇਡੀਆਂ ਗਈਆਂ ਹਨ ਭਾਰਤ ਨੇ 5 ਲੜੀਆਂ ਜਿੱਤੀਆਂ ਹਨ ਇੱਕ ਲੜੀ ਬਰਾਬਰ ਰਹੀ ਹੈ ਭਾਵ ਸ੍ਰੀਲੰਕਾ ਹੁਣ ਤੱਕ ਭਾਰਤ ਖਿਲਾਫ ਲੜੀ ਨਹੀਂ ਜਿੱਤ ਸਕਿਆ ਹੈ।ਦੋਵਾਂ ਦਰਮਿਆਨ ਹੁਣ ਤੱਕ 16 ਮੈਚ ਖੇਡੇ ਗਏ ਹਨ 11 ਮੈਚਾਂ ‘ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਜਦੋਂਕਿ 5 ਮੈਚ ਸੀ੍ਰਲੰਕਾ ਨੇ ਜਿੱਤੇ ਹਨ ਭਾਰਤੀ ਟੀਮ ਜੇਕਰ ਲੜੀ ਦੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਉਹ ਸ੍ਰੀਲੰਕਾ ਖਿਲਾਫ ਸਭ ਤੋਂ ਜ਼ਿਆਦਾ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ ਹੋਵੇਗਾ ਦੂਜਾ ਮੈਚ 7 ਜਨਵਰੀ ਨੂੰ ਇੰਦੌਰ ‘ਚ ਖੇਡਿਆ ਜਾਵੇਗਾ ਅਤੇ ਆਖਰੀ ਮੁਕਾਬਲਾ 10 ਜਨਵਰੀ ਨੂੰ ਪੂਨੇ ‘ਚ ਹੋਵੇਗਾ।

ਸ੍ਰੀਲੰਕਾਈ ਟੀਮ: ਲਸਿਥ ਮਲਿੰਗਾ (ਕਪਤਾਨ), ਕੁਸ਼ਲ ਪਰੇਰਾ, ਦਨੁਸ਼ਕਾ ਗੁਣਾਤਿਲਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸਾ, ਓਸ਼ਾਡਾ ਫਰਨਾਂਡੋ, ਦਸ਼ੁਨ ਸ਼ਨਾਕਾ, ਐਂਜਲੋ ਮੈਥਿਊਜ਼, ਨਿਰੋਸ਼ਨ ਡਿਕਵੇਲਾ, ਕੁਸ਼ਲ ਮੈਂਡਿਸ, ਵਨਿੰਡੁ ਹਸਰੰਗਾ, ਲਕਸ਼ਣ ਸੰਦਾਕਨ, ਧਨੰਜਿਆ ਡਿਸਿਲਵਾ, ਲਾਹਿਰੂ ਕੁਮਾਰਾ ਅਤੇ ਇਸਰੂ ਉਡਾਨਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here