17 ਘੰਟੇ ਬਾਅਦ ਮਲਬੇ ’ਚੋਂ ਕੱਢੇ ਦੋ ਮਾਸੂਮ ਬੱਚੇ, ਮਲਬੇ ਹੇਠਾਂ ਦੱਬੀ ਬੱਚੀ ਨੇ ਬਚਾਈ ਭਰਾ ਦੀ ਜਾਨ

Syria Turkey Earthquake

ਅੰਕਾਰਾ (ਏਜੰਸੀ)। ਦੋ ਦਿਨ ਪਹਿਲਾਂ ਸੀਰੀਆ ਸਮੇਤ ਚਾਰ ਦੇਸ਼ਾਂ ’ਚ ਆਏ ਭੂਚਾਲ ਨੇ ਨਾ ਸਹਿਯੋਗ ਜਖ਼ਮ ਦੇ ਦਿੱਤੇ ਹਨ। ਇਸ ਭੂਚਾਲ ਨਾਲ ਹੁਣ ਤੱਕ ਅੱਠ ਹਜਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਕਈ ਮਾਸੂਮ ਬੱਚਿਆਂ ਦੀ ਵੀ ਮੌਤ ਹੋ ਚੁੱਕੀ ਹੈ। ਪਰ ਇਸ ਭੂਚਾਲ ਦੇ ਮਲਬੇ ਵਿੱਚੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਨਿਰਾਸ਼ਾ ਦੇ ਸਮੇਂ ਵਿੱਚ ਵੀ ਉਮੀਦ ਜਗਾਉਂਦੀ ਹੈ। ਇਹ ਤਸਵੀਰ ਸੱਤ ਸਾਲ ਦੀ ਬੱਚੀ ਅਤੇ ਉਸਦੇ ਭਰਾ ਦੀ ਹੈ। ਇਸ ਤਸਵੀਰ ਨੇ ਇੱਕ ਵਾਰ ਫਿਰ ਭੈਣ-ਭਰਾ ਦੇ ਉਸ ਖੂਬਸੂਰਤ ਰਿਸਤੇ ਨੂੰ ਅਮਰ ਕਰ ਦਿੱਤਾ ਜੋ ਦੁਨੀਆ ਦਾ ਸਭ ਤੋਂ ਪਿਆਰਾ ਰਿਸਤਾ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਬੱਚੀ ਦੀ ਦਲੇਰੀ ਨੇ ਭਰਾ ਨੂੰ ਵੀ ਕੀਤਾ ਸੁਰੱਖਿਅਤ

ਭੂਚਾਲ ਦੇ ਮਲਬੇ ਦੇ ਅੰਦਰ ਇਹ ਬੱਚੀ ਬਿਨਾਂ ਕਿਸੇ ਡਰ ਦੇ ਆਪਣੇ ਭਰਾ ਦੀ ਰੱਖਿਆ ਕਰਦੀ ਰਹੀ। ਉਸ ਦੀ ਪਿੱਠ ਦੇ ਬਿਲਕੁਲ ਉੱਪਰ ਪੱਥਰ ਸੀ ਪਰ ਉਹ ਆਪਣੇ ਪਿਆਰੇ ਭਰਾ ਨੂੰ ਸੱਟ ਨਹੀਂ ਲੱਗਣ ਦੇਣਾ ਚਾਹੁੰਦੀ ਸੀ। ਇਸ ਤਸਵੀਰ ਨੂੰ ਟਵੀਟ ਕਰਨ ਵਾਲੇ ਸੰਯੁਕਤ ਰਾਸਟਰ (ਯੂ.ਐਨ.) ਦੇ ਪ੍ਰਤੀਨਿਧੀ ਮੁਹੰਮਦ ਸਫਾ ਨੇ ਇਸ ਬੱਚੇ ਨੂੰ ਉਸ ਦਾ ਭਰਾ ਦੱਸਿਆ ਹੈ। ਸਫਾ ਨੇ ਲਿਖਿਆ ਕਿ ‘ਇਹ ਸੱਤ ਸਾਲ ਦੀ ਬੱਚੀ ਸਿਰ ’ਤੇ ਹੱਥ ਰੱਖ ਕੇ ਆਪਣੇ ਛੋਟੇ ਭਰਾ ਦੀ ਰੱਖਿਆ ਕਰ ਰਹੀ ਹੈ, ਜਦੋਂ ਕਿ ਦੋਵੇਂ 17 ਘੰਟਿਆਂ ਤੋਂ ਮਲਬੇ ’ਚ ਫਸੇ ਹੋਏ ਸਨ। ਇਸ ਤਸਵੀਰ ਨੂੰ ਕਿਸੇ ਨੇ ਵੀ ਸੇਅਰ ਨਹੀਂ ਕੀਤਾ ਅਤੇ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਹਰ ਕੋਈ ਇਸ ਨੂੰ ਸੇਅਰ ਕਰ ਰਿਹਾ ਹੁੰਦਾ। ਸਫਾ ਨੇ ਅੰਤ ‘ਚ ਲਿਖਿਆ, ‘ਸਕਾਰਾਤਮਕਤਾ ਨੂੰ ਸਾਂਝਾ ਕਰੋ।’

Syria Turkey Earthquake

ਤੁਰਕੀ ਅਤੇ ਸੀਰੀਆ ਦੋਹਾਂ ਦੇਸ਼ਾਂ ਵਿਚ ਕਾਫ਼ੀ ਤਬਾਹੀ ਹੋਈ ਹੈ। ਠੰਢ ਕਾਰਨ ਤਾਪਮਾਨ ਇੱਥੇ ਰਾਹਤ ਕਾਰਜਾਂ ਵਿੱਚ ਰੁਕਾਵਟ ਪਾ ਰਿਹਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੇ ਹਨ।ਅਧਿਕਾਰੀਆਂ ਨੂੰ ਡਰ ਹੈ ਕਿ ਸੋਮਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਭੂਚਾਲ ਤੋਂ ਬਾਅਦ ਲਗਾਤਾਰ ਆ ਰਹੇ ਝਟਕਿਆਂ ਨੇ ਸਥਿਤੀ ਨੂੰ ਨਾਜੁਕ ਬਣਾ ਦਿੱਤਾ ਹੈ। ਤੁਰਕੀ ਅਤੇ ਸੀਰੀਆ ਦੋਹਾਂ ਦੇਸਾਂ ਵਿਚ ਬਰਫੀਲੀ ਤੂਫਾਨ ਹੈ। ਇਸ ਕਾਰਨ ਤਾਪਮਾਨ ਸਿਫਰ ਤੋਂ ਹੇਠਾਂ ਚਲਾ ਗਿਆ ਹੈ।

1700 ਇਮਾਰਤਾਂ ਹੋਈਆਂ ਤਬਾਹ

ਰਿਪੋਰਟਾਂ ਮੁਤਾਬਕ ਇਸ ਸਮੇਂ ਬਾਗੀਆਂ ਦੇ ਕਬਜੇ ਵਾਲੀ ਜਮੀਨ ‘ਤੇ ਸੈਂਕੜੇ ਪਰਿਵਾਰ ਮਲਬੇ ਹੇਠ ਦੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤੁਰਕੀ ‘ਚ ਭੂਚਾਲ ਨਾਲ ਕਰੀਬ 1700 ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਦੇ ਦਿਯਾਰਬਾਕਿਰ ਤੋਂ ਇਲਾਵਾ ਸੀਰੀਆ ਦੇ ਅਲੇਪੋ ਅਤੇ ਹਾਮਾ ‘ਚ ਥਾਂ-ਥਾਂ ਇਮਾਰਤਾਂ ਦਾ ਮਲਬਾ ਪਿਆ ਹੈ। ਇਹ ਮਲਬਾ ਉੱਤਰ-ਪੂਰਬ ਦਿਸਾ ਵਿੱਚ 330 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ