SYL Canal Meeting Delhi: ਦਿੱਲੀ ’ਚ ਐਸਵਾਈਐਲ ਦੀ ਮੀਟਿੰਗ ਖਤਮ, ਜਾਣੋ ਕੀ ਹੋਇਆ…

SYL Canal Meeting Delhi
SYL Canal Meeting Delhi: ਦਿੱਲੀ ’ਚ ਐਸਵਾਈਐਲ ਦੀ ਮੀਟਿੰਗ ਖਤਮ, ਜਾਣੋ ਕੀ ਹੋਇਆ...

ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਨਾਇਬ ਸੈਣੀ ਰਹੇ ਮੌਜ਼ੂਦ

  • ਬਹੁਤ ਚੰਗੇ ਮਾਹੌਲ ’ਚ ਹੋਈ ਮੀਟਿੰਗ
  • 5 ਅਗਸਤ ਨੂੰ ਹੋਵੇਗੀ ਅਗਲੀ ਮੀਟਿੰਗ

SYL Canal Meeting Delhi: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਅਤੇ ਹਰਿਆਣਾ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਸਬੰਧੀ ਅੱਜ ਦਿੱਲੀ ’ਚ ਮੀਟਿੰਗ ਹੋਈ। ਮੀਟਿੰਗ ਦੌਰਾਨ ਕਈ ਮੁੱਦਿਆ ’ਤੇ ਚਰਚਾ ਹੋਈ। ਇਹ ਮੀਟਿੰਗ ਬਹੁਤ ਚੰਗੇ ਮਾਹੌਲ ’ਚ ਹੋਈ। ਹੁਣ ਅਗਲੀ ਮੀਟਿੰਗ 5 ਅਗਸਤ ਨੂੰ ਹੋਵੇਗੀ। ਇਹ ਕੇਂਦਰ ਸਰਕਾਰ ਦੇ ਯਤਨਾ ਸਦਕਾ ਬੁਲਾਈ ਗਈ ਸੀ। ਇਸ ਮੁੱਦੇ ‘ਤੇ ਪਹਿਲਾਂ 3 ਮੀਟਿੰਗਾਂ ਹੋ ਚੁੱਕੀਆਂ ਹਨ ਜੋ ਕਿ ਬੇਸਿੱਟਾ ਰਹੀਆਂ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜ਼ੂਦ ਰਹੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਟੀਮ ਸਮੇਤ ਮੀਟਿੰਗ ਵਿੱਚ ਮੌਜੂਦ ਰਹੇ, ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਹੇਠ ਇਹ ਪਹਿਲੀ ਮੀਟਿੰਗ ਹੋਈ ਹੈ।

ਤਿੰਨ ਵਾਰ ਹੋ ਚੁੱਕੀਆਂ ਹਨ ਮੀਟਿੰਗਾਂ

SYL Canal Meeting Delhi
SYL Canal Meeting Delhi