ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਵਰਨ ਸਲਾਰੀਆ

Aam Aadmi Party
ਗੁਰਦਾਸਪੁਰ ਹਲਕੇ ਦੇ ਉੱਘੇ ਸਮਾਜਸੇਵੀ ਸਵਰਨ ਸਲਾਰੀਆ CM ਦੀ ਅਗਵਾਈ ‘ਚ ਆਪ ’ਚ ਹੋਏ ਸ਼ਾਮਲ

(ਸੱਚ ਕਹੂੰ ਨਿਊਜ਼) ਗੁਰਦਾਸਪੁਰ । ਗੁਰਦਾਸਪੁਰ ਤੋਂ ਭਾਜਪਾ ਆਗੂ ਅਤੇ ਉੱਘੇ ਸਮਾਜ ਸੇਵੀ ਸਵਰਨ ਸਲਾਰੀਆ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਮਾਨ ਦੀ ਮੌਜ਼ੂਦਗੀ ’ਚ ਉਨਾਂ ਨੇ ਆਪ ਪਾਰਟੀ ਦੀ ਮੈਂਬਰਸ਼ਿਪ ਜੁਆਇਂਨ ਕੀਤੀ। ਸਲਾਰੀਆ ਦੇ ਪਾਰਟੀ ’ਚ ਸ਼ਾਮਲ ਹੋਣ ’ਤੇ ਸੀਐਮ ਮਾਨ ਨੇ ਸਵਾਗਤ ਕੀਤਾ। ਇਸ ਦੇ ਨਾਲ ਹੀ ਗੁਰਦਾਸਪੁਰ ’ਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ। Aam Aadmi Party

ਇਹ ਵੀ ਪੜ੍ਹੋ: ਕੁਲਦੀਪ ਸਿੰਘ ਧਾਲੀਵਾਲ ਦੀ ਮੌਜ਼ਦੂਗੀ ’ਚ ਅਕਾਲੀ ਦਲ ਤੇ ਭਾਜਪਾ ਵਰਕਰ ‘ਆਪ’ ’ਚ ਸ਼ਾਮਲ

ਜਿਕਰਯੋਗ ਹੈ ਕਿ ਸਵਰਨ ਸਲਾਰੀਆ ਭਾਜਪਾ ਦੀ ਟਿਕਟ ’ਤੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। । ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ ਸਲਾਰੀਆ ਨੇ ਬਿਆਨ ਦਿੱਤਾ ਹੈ ਕਿ ਉਨਾਂ ਨੂੰ ਭਾਜਪਾ ’ਚ ਰਹਿੰਦੀਆਂ ਪਿਛਲੇ ਅੱਠ ਸਾਲਾਂ ਦੌਰਾਨ ਕੋਈ ਜਿੰਮੇਵਾਰੀ ਨਹੀਂ ਦਿੱਤੀ ਗਈ। ਉਨਾਂ ਕਿਹਾ ਸੰਨੀ ਦਿਓਲ ਤਾਂ ਕਦੇ ਗੁਰਦਾਸਪੁਰ ’ਚ ਨਜ਼ਰ ਤੱਕ ਨਹੀਂ ਆਏ। Aam Aadmi Party

 

LEAVE A REPLY

Please enter your comment!
Please enter your name here