Sushant case : ਰੀਆ ਚੱਕਰਵਰਤੀ ਨੇ ਤੋੜੀ ਚੁੱਪ

ਕਿਹਾ ਸੁਸ਼ਾਂਤ ਦੇ ਨਾਲ 2013 ‘ਚ ਕੁਝ ਹੋਇਆ ਸੀ, ਮੈਂ ਉਸ ਦੇ ਪੈਸਿਆਂ ‘ਤੇ ਨਹੀਂ ਜੀਅ ਰਹੀ ਸੀ

ਮੁੰਬਈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਤਮਾਮ ਦੋਸ਼ ਝੱਲ ਰਹੀ ਰੀਆ ਚੱਕਰਵਰਤੀ (Riya Chakraborty) ਨੇ ਪਹਿਲੀ ਵਾਰ ਇਸ ਕੇਸ ‘ਚ ਚੁੱਪੀ ਤੋੜੀ ਹੈ। ਰੀਆ ਨੇ ਖੁਦ ਨੂੰ ਬੇਗੁਨਾਹ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਉਨ੍ਹਾਂ ‘ਚ ਥੋੜ੍ਹੀ ਜਿਹੀ ਵੀ ਸੱਚਾਈ ਨਹੀਂ ਹੈ। ਰੀਆ ਨੇ ਇੰਟਰਵਿਊ ‘ਚ ਉਸ ਯੂਰਪ ਟ੍ਰਿਪ ਬਾਰੇ ਖੁਲਾਸਾ ਕੀਤਾ, ਜਿਸ ਸਬੰਧੀ ਕਿਹਾ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਹੀ ਸੁਸ਼ਾਂਤ ਬਦਲ ਗਏ ਸਨ।

ਰੀਆ (Riya Chakraborty) ਨੇ ਕਿਹਾ ਕਿ ਉਹ ਸੁਸ਼ਾਂਤ ਦੇ ਪੈਸਿਆਂ ‘ਤੇ ਨਹੀਂ ਜੀਅ ਰਹੀ ਸੀ ਤੇ ਦੋਵੇਂ ਇੱਕ ਕਪਲ ਵਾਂਗ ਰਹਿ ਰਹੇ ਸਨ। ਰੀਆ ਨੇ ਕਿਹਾ ਕਿ ਯੂਰਪ ਦੇ ਟ੍ਰਿਪ ‘ਤੇ ਜਦੋਂ ਅਸੀਂ ਜਾ ਰਹੇ ਸਨ, ਉਦੋਂ ਸੁਸ਼ਾਂਤ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਫਲਾਈਟ ‘ਚ ਬੈਠਣ ਤੋਂ ਡਰ ਲੱਗਦਾ ਹੈ। ਇਸ ਦੇ ਲਈ ਉਹ ਇੱਕ ਦਵਾਈ ਲੈਂਦੇ ਸਨ, ਜਿਸ ਦਾ ਨਾਂਅ ਮੋਡਾਫਿਨੀਲ ਹੈ। ਫਲਾਈਟ ਤੋਂ ਪਹਿਲਾਂ ਵੀ ਉਨ੍ਹਾਂ ਨੇ ਉਹ ਦਵਾਈ ਲਈ, ਕਿਉਂਕਿ ਉਹ ਦਵਾਈ ਹਰ ਸਮੇਂ ਸੁਸ਼ਾਂਤ ਕੋਲ ਰਹਿੰਦੀ ਸੀ।
ਰੀਆ (Riya Chakraborty)  ਤੋਂ ਪੁੱਛਿਆ ਗਿਆ ਕਿ ਸੁਸ਼ਾਂਤ ਦੀ ਫੈਮਲੀ ਦਾ ਦੋਸ਼ ਹੈ ਕਿ ਤੁਸੀਂ ਉਨ੍ਹਾਂ ਦੇ ਪੈਸੇ ਖਰਚ ਕਰ ਰਹੀ ਸੀ, ਇਸ ‘ਤੇ ਰੀਆ ਨੇ ਕਿਹਾ, ”ਮੈਂ ਸੁਸਾਂਤ ਦੇ ਪੈਸਿਆਂ ‘ਤੇ ਨਹੀਂ ਜੀਅ ਰਹੀ ਸੀ। ਅਸੀਂ ਇੱਕ ਕਪਲ ਵਾਂਗ ਰਹਿ ਰਹੇ ਸੀ। ਸੁਸ਼ਾਂਤ ਦਾ ਲਾਈਫ ਸਟਾਈਲ ਬਹੁਤ ਖਰਚੀਲਾ ਸੀ। ਮੈਂ ਇਸ ਤੋਂ ਬਹੁਤ ਚਿੰਤਾ ‘ਚ ਰਹਿੰਦੀ ਸੀ।

Sushant case | ਕੰਪਨੀ ‘ਚ ਬਰਾਬਰ ਪੈਸੇ ਲਾਏ

ਯੂਰਪ ਟ੍ਰਿਪ ‘ਤੇ ਸ਼ੌਵੀਕ ਨੂੰ ਨਾਲ ਲੈ ਜਾਣ ਦੇ ਸਵਾਲ ‘ਤੇ ਰੀਆ (Riya Chakraborty) ਨੇ ਕਿਹਾ, ‘ਸ਼ੌਵੀਕ-ਸੁਸ਼ਾਂਤ ‘ਚ ਬਾਂਡਿੰਗ ਸੀ। ਅਸੀਂ ਤਿੰਨਾਂ ਨੇ ਇੱਕ ਕੰਪਨੀ ਬਣਾਈ ਸੀ, ਜਿਸ ਦਾ ਨਾਂਅ ਰਿਅਲੀਟਿਕਸ ਸੀ। ਇਹ ਸੁਸ਼ਾਂਤ ਦਾ ਡ੍ਰੀਮ ਪ੍ਰਾਜੈਕਟ ਸੀ। ਇਸ ‘ਚ ਮੈਂ, ਮੇਰਾ ਭਰਾ ਤੇ ਸੁਸ਼ਾਂਤ ਤਿੰਨੇ ਹਿੱਸੇਦਾਰ ਸੀ। ਇਸ ਦੇ ਲਈ ਤਿੰਨਾਂ ਨੂੰ 33000-33000 ਰੁਪਏ ਦੇਣੇ ਸਨ। ਮੇਰੇ ਭਰਾ ਦੇ ਪੈਸੇ ਮੈਂ ਆਪਣੇ ਖਾਤੇ ‘ਚੋਂ ਦਿੱਤੇ ਸਨ। ਰੀਆ ਨੇ ਇਹ ਵੀ ਮੰਨਿਆ ਕਿ ਯੂਰਪ ਟ੍ਰਿਪ ਤੋਂ ਬਾਅਦ ਵਿਗੜੀ ਹੈ ਸੁਸ਼ਾਂਤ ਦੀ ਹਾਲਤ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.