ਆਉਣ ਵਾਲੇ ਸਮੇਂ ‘ਚ ਲੋਕਾਂ ਨੂੰ ਮਿਲੇਗਾ ਲਾਭ : ਮਧੂਕਰ ਗੁਪਤਾ | Rain Water
ਡਕਾਲਾ (ਰਾਮ ਸਰੂਪ ਪੰਜੋਲਾ)। ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜਲ ਸ਼ਕਤੀ ਅਭਿਆਨ ਤਹਿਤ ਪੰਜਾਬ ਸਰਕਾਰ ਦੇ ਯਤਨਾਂ ਦੁਆਰਾ ਕਸਬਾ ਬਲਬੇੜਾ ਵਿਖੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਪਾਣੀ ਰਿਚਾਰਜਿੰਗ ਪਿੱਟ ਅਤੇ ਘਰਾਂ ‘ਚ ਸ਼ੋਕ ਪਿੱਟ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਲਾਏ ਜਾ ਰਹੇ ਹਨ ਜਿਸਦਾ ਜਾਇਜ਼ਾ ਲੈਣ ਲਈ ਅੱਜ ਭਾਰਤ ਸਰਕਾਰ ਦੇ ਅਧਿਕਾਰੀ ਆਈ.ਏ.ਐਸ. ਮਧੂਕਰ ਗੁਪਤਾ ਦੀ ਟੀਮ ਵੱਲੋਂ ਬਲਬੇੜਾ ਵਿਖੇ ਜਾਇਜਾ ਲਿਆ ਗਿਆ। (Rain Water)
ਇਸ ਮੌਕੇ ਆਈ. ਏ.ਐਸ. ਅਧਿਕਾਰੀ ਮਧੂਕਰ ਗੁਪਤਾ ਨੇ ਦੱਸਿਆ ਕਿ ਪਾਣੀ ਰਿਚਾਰਜਿੰਗ ਦੇ ਪ੍ਰਾਜੈਕਟ, ਜੋ ਭਾਰਤ ਸਰਕਾਰ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਲਾਏ ਜਾ ਰਹੇ ਹਨ, ਇਸ ‘ਤੇ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਇਹ ਪ੍ਰਜੈਕਟ ਸਨੌਰ, ਰਾਜਪੁਰਾ, ਪਾਤੜਾਂ ਤੇ ਪੰਜਾਬ ਅੰਦਰ ਕਈ ਹੋਰ ਸ਼ਹਿਰਾਂ, ਕਸਬਿਆਂ ਵਿੱਚ ਲਗਾਏ ਜਾ ਰਹੇ ਹਨ ਜੋ ਕਿ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਸਦਾ ਲਾਭ ਆਉਣ ਵਾਲੇ ਸਮੇਂ ‘ਚ ਪੰਜਾਬ ਵਾਸੀਆਂ ਨੂੰ ਮਿਲੇਗਾ ਇਸ ਮੌਕੇ ਰਣਜੀਤ ਸਿੰਘ ਸਰਪੰਚ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਸ ਪ੍ਰਾਜੈਕਟ ਰਾਹੀਂ ਬਰਸਾਤਾਂ ਨੇ ਦਿਨਾਂ ‘ਚ ਬਰਸਾਤ ਦਾ ਸਾਰਾ ਪਾਣੀ ਧਰਤੀ ਵਿਚ ਜਾਵੇਗਾ ਜਿਸ ਨਾਲ ਧਰਤੀ ‘ਚ ਪਾਣੀ ਦਾ ਪੱਧਰ ਉੁੱਪਰ ਆਵੇਗਾ। ਇਸ ਮੌਕੇ ਰਣਜੀਤ ਸਿੰਘ ਸਰਪੰਚ, ਏ.ਪੀ.ਓ. ਮਨਰੇਗਾ ਅਮਨਦੀਪ ਸਿੰਘ, ਜੇ.ਈ. ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸੈਕਰੇਟਰੀ ਮਨਰੇਗਾ, ਬਲਜਿੰਦਰ ਸਿੰਘ ਸਲੇਮਪੁਰ ਅਤੇ ਟੀ.ਏ. ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।