ਸੁਰਿੰਦਰ ਲਾਡੀ ਦਾ ਚਿੱਟਾ ਵਰਸਿਜ਼ ਚੁੰਨੀਆਂ ਨਸ਼ੇ ਂਤੇ ਕਰਾਰੀ ਚੋਟ

Surinder Laddi, New Song, Chitta Verses Churniya

ਨਵੇਂ ਗੀਤ ਵੱਲੋਂ ਚੰਗੇ ਸੁਨੇਹੇ ਦੀ ਉਮੀਦ

ਜਲੰਧਰ (ਏਜੰਸੀ)।

ਸਾਡੇ ਰੰਗਲੇ ਪੰਜਾਬ ਦੀ ਨਸ਼ੇ ਪ੍ਰਤੀ ਜੋ ਤਰਾਸਦੀ ਹੈ, ਉਸ ਸਬੰਧੀ ਗਾਇਕ ਸੁਰਿੰਦਰ ਲਾਡੀ ਦਾ ਬਹੁਤ ਹੀ ਪ੍ਰਭਾਵਸ਼ਾਲੀ ਗੀਤ ‘ਚਿੱਟਾ ਵਰਸਿਜ਼ ਚੁੰਨੀਆਂ’ ਇਸ ਦੁਖਾਂਤਕ ਤੇ ਫਿਕਰਮੰਦ ਵਿਸ਼ੇ ‘ਤੇ ਕਰਾਰੀ ਚੋਟ ਹੈ। ਇਕ ਚੰਗੇ ਅਤੇ ਅਸਰਦਾਰ ਤੌਰ ‘ਤੇ ਸਾਡੇ ਸਮਾਜ ਤੇ ਖਾਸਕਰ ਨੌਜਵਾਨ ਵਰਗ ਨੂੰ ਸਿੱਖਿਆਦਾਇਕ ਸੁਨੇਹਾ ਹੈ। ਲਾਡੀ ਦੀ ਸੁਰੀਲੀ ਆਵਾਜ਼ ‘ਚ ਰਿਕਾਰਡ ਹੋਏ ਇਸ ਸਿੰਗਲ ਟਰੈਕ ਨੂੰ ਅਸ਼ੋਕ ਸ਼ਰਮਾ ਨੇ ਆਪਣੇ ਮਧੁਰ ਸੰਗੀਤ ‘ਚ ਪਰੋਇਆ ਹੈ। ਪੇਸ਼ਕਸ਼ ਪ੍ਰਸਿੱਧ ਗੀਤਕਾਰ ਬਿੰਦਰ ਵਿਰਕ ਦੀ ਹੈ। ਲੇਬਲ ਆਸਕਰ ਪ੍ਰੋਡਕਸ਼ਨ ਕੈਨੇਡਾ ਦੇ ਬੈਨਰ ਹੇਠ ਰਿਲੀਜ਼ ਇਸ ਗੀਤ ਨੂੰ ਹਰੇਕ ਵਰਗ ਦਾ ਸਰੋਤਾ ਸੁਣ ਕੇ ਉਤਸ਼ਾਹ ਦੇ ਰਿਹਾ ਹੈ। ਸਮੇਂ ਦੀ ਮੰਗ ਅਨੁਸਾਰ ਢੁੱਕਵੇ ਗੀਤ ਗਾਉਣਾ ਗਾਇਕ ਕਲਾਕਾਰਾਂ ਦਾ ਫਰਜ਼ ਹੈ, ਜੋ ਸਦਾਬਹਾਰ ਗਾਇਕ ਸੁਰਿੰਦਰ ਲਾਡੀ ਨੇ ਬਾਖੂਬੀ ਨਿਭਾਇਆ ਹੈ। (New Song)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।