ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਹਨ ਸੁਰੇਸ਼ ਕੁਮਾਰ | P. Chindabaram
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵਕੀਲ ਪੀ. ਚਿੰਦਬਰਮ (P. Chindabaram) ਅੱਜ ਹਾਈ ਕੋਰਟ ਵਿੱਚ ਪੇਸ਼ ਹੀ ਨਹੀਂ ਹੋਏ। ਅਦਾਲਤ ਦੀ ਸੁਣਵਾਈ ਲਈ 16 ਮਈ ਦੀ ਤਾਰੀਖ਼ ਤੈਅ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਅਪੀਲ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪੀ. ਚਿੰਦਬਰਮ (P. Chindabaram) ਅੱਜ ਦੀ ਸੁਣਵਾਈ ਲਈ ਮੌਜੂਦ ਨਹੀਂ ਹਨ, ਇਸ ਲਈ ਸੁਣਵਾਈ ਨੂੰ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤਾ ਜਾਵੇ। ਪੰਜਾਬ ਸਰਕਾਰ ਦੀ ਅਪੀਲ ‘ਤੇ ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਬੀ.ਐਸ. ਵਾਲੀਆ ਦੀ ਬੈਚ ਵੱਲੋਂ ਦੋਵਾਂ ਪੱਖਾਂ ਦੀ ਸਹਿਮਤੀ ਨਾਲ ਸੁਣਵਾਈ ਨੂੰ 16 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਥੇ ਜਿਕਰਯੋਗ ਹੈ ਕਿ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਰੱਦ ਕਰਦੇ ਹੋਏ ਹਾਈ ਕੋਰਟ ਦੀ ਸਿੰਗਲ ਬੈਂਚ ਦੇ ਫੈਸਲੇ ‘ਤੇ ਡਬਲ ਬੈਂਚ ਵੱਲੋਂ 14 ਫਰਵਰੀ ਨੂੰ ਰੋਕ ਲਗਾ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਅਤੇ ਸਾਬਕਾ ਕੇਂਦਰੀ ਖਜਾਨਾ ਮੰਤਰੀ ਪੀ. ਚਿੰਦਬਰਮ ਪੇਸ਼ ਹੋਏ ਸਨ। ਪੀ ਚਿੰਦਬਰਮ ਵਲੋਂ ਸਿੰਗਲ ਬੈਂਚ ਦੇ ਫੈਸਲੇ ‘ਤੇ ਸੁਆਲ ਕਰਦਆਿਂ ਆਖਿਆ ਸੀ। (P. Chindabaram)
ਕਿ ਸਿੰਗਲ ਬੈਂਚ ਇਸ ਪਟੀਸ਼ਨ ਦੀ ਸੁਣਵਾਈ ਹੀ ਨਹੀਂ ਕਰ ਸਕਦਾ ਹੈ, ਕਿਉਂਕਿ ਇਸ ਨਿਯੁਕਤੀ ਦਾ ਪਟੀਸ਼ਨ ਕਰਤਾ ਨਾਲ ਸਿੱਧੇ ਤੌਰ ‘ਤੇ ਕੋਈ ਹਿੱਤ ਹੀ ਨਹੀਂ ਜੁੜਿਆ ਹੋਇਆ। ਉਨ੍ਹਾਂ ਆਖਿਆ ਸੀ ਕਿ ਸੀ ਕਿ ਪਟੀਸ਼ਨ ਕਰਤਾ ਵੱਲੋਂ ਨਾ ਹੀ ਇਸ ਅਹੁਦੇ ਲਈ ਕੋਈ ਅਰਜ਼ੀ ਦਿੱਤੀ ਸੀ ਅਤੇ ਨਾ ਹੀ ਉਨ੍ਹਾਂ ਦਾ ਇਸ ਨਿਯੁਕਤੀ ਸਬੰਧੀ ਦੂਰ-ਦੂਰ ਤੱਕ ਕੋਈ ਵਾਹ ਵਾਸਤਾ ਸੀ। ਉਨ੍ਹਾਂ ਆਖਿਆ ਸੀ ਕਿ ਇਹ ਪਟੀਸ਼ਨ ਜਨ ਹਿੱਤ ਲਈ ਵੀ ਨਹੀਂ ਹੈ। (P. Chindabaram)