NEET ਪ੍ਰੀਖਿਆ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ

NEET Exam
NEET ਪ੍ਰੀਖਿਆ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ

NEET ਪ੍ਰੀਖਿਆ ਦੁਬਾਰਾ ਨਹੀਂ ਹੋਵੇਗੀ, ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। NEET ਪ੍ਰੀਖਿਆ ’ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ ਹੋਈ। NEET ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੁੜ ਪ੍ਰੀਖਿਆ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੀਜੇਆਈ ਨੇ ਆਖਿਆ ਕਿ ਅਸੀਂ ਪੇਪਰ ਲੀਕ ਦੇ ਠੋਸ ਸਬੂਤਾਂ ਤੋਂ ਬਿਨਾਂ ਮੁੜ ਪ੍ਰੀਖਿਆ ਦਾ ਫੈਸਲਾ ਨਹੀਂ ਦੇ ਸਕਦੇ। ਇਹ ਸੰਭਵ ਹੈ ਕਿ ਸੀਬੀਆਈ ਦੀ ਜਾਂਚ ਤੋਂ ਬਾਅਦ ਪੂਰੀ ਤਸਵੀਰ ਬਦਲ ਸਕਦੀ ਹੈ, ਪਰ ਅੱਜ ਅਸੀਂ ਕਿਸੇ ਵੀ ਸਥਿਤੀ ਵਿੱਚ ਇਹ ਨਹੀਂ ਕਹਿ ਸਕਦੇ ਕਿ ਪੇਪਰ ਲੀਕ ਸਿਰਫ ਪਟਨਾ ਅਤੇ ਹਜ਼ਾਰੀਬਾਗ ਤੱਕ ਸੀਮਤ ਨਹੀਂ ਹੈ। NEET Exam

ਇਹ ਵੀ ਪੜ੍ਹੋ: ਬਜਟ ’ਚ ਖੇਤੀ ਖੇਤਰ ਦੇ ਵਿਕਾਸ ਲਈ ਕੋਈ ਯੋਜਨਾ ਅਤੇ ਵਿਜ਼ਨ ਨਹੀਂ : ਸਰਵਣ ਸਿੰਘ ਪੰਧੇਰ 

ਸੀਜੇਆਈ ਨੇ ਕਿਹਾ, ਫਿਲਹਾਲ ਅਸੀਂ ਦਾਗੀ ਵਿਦਿਆਰਥੀਆਂ ਨੂੰ ਬੇਦਾਗ ਵਿਦਿਆਰਥੀਆਂ ਤੋਂ ਵੱਖ ਕਰ ਸਕਦੇ ਹਾਂ। ਜਾਂਚ ਦੌਰਾਨ ਦੋਸ਼ੀਆਂ ਦੀ ਪਛਾਣ ਹੋਈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਵਿਦਿਆਰਥੀ ਇਸ ਧੋਖਾਧੜੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਅਦਾਲਤ ਨੇ ਅਜੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ ਜਿਸ ਲਈ ਕੋਈ ਤਰੀਕ ਜਾਰੀ ਨਹੀਂ ਕੀਤੀ ਗਈ ਹੈ। NEET Exam