ਮਣੀਪੁਰ ਫਰਜ਼ੀ ਮੁਕਾਬਲੇ ਮਾਮਲੇ ਦੀ ਸੁਣਵਾਈ ਲਈ ਸੁਪਰੀਮ ਕੋਰਟ ਬੈਂਚ ਮੁੜਗਠਿਤ ਕਰਨ ਲਈ ਤਿਆਰ

Yadav Singh

ਮਣੀਪੁਰ ਫਰਜ਼ੀ ਮੁਕਾਬਲੇ ਮਾਮਲੇ ਦੀ ਸੁਣਵਾਈ ਲਈ ਸੁਪਰੀਮ ਕੋਰਟ ਬੈਂਚ ਮੁੜਗਠਿਤ ਕਰਨ ਲਈ ਤਿਆਰ

ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਮਣੀਪੁਰ ‘ਚ ਗੈਰ ਨਿਆਇੰਕ ਹੱਤਿਆਵਾਂ (Manipur Encounter) ਦੇ ਮਾਮਲਾ ਦੀ ਸੁਣਵਾਈ ਲਈ ਬੈਂਚ ਮੁੜਗਠਿਤ ਕਰਨ ‘ਤੇ ਬੁੱਧਵਾਰ ਨੂੰ ਸਹਿਮਤ ਹੋ ਗਈ। ਮੁੱਖ ਜੱਜ ਐੱਸਏ ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਉਹ ਹੋਲੀ ਦੀ ਛੁੱਟੀ ਤੋਂ ਬਾਅਦ ਬੈਂਚ ਮੁੜਗਠਿਤ ਕਰਨ ਦਾ ਯਤਨ ਕਰਨਗੇ। ਅਰਜ਼ੀ ਕਰਤਾ ਵੱਲੋਂ ਪੇਸ਼ ਸੀਨੀਅਰ ਵਕੀਲ ਕੋਲਿਤ ਗੋਂਜਾਵਿਲਸ ਨੇ ਕਿਹਾ ਕਿ ਜੱਜ ਮਦਨ ਬੀ ਲੋਕੁਰ ਦੇ ਰਿਟਾਇਰਜ਼ ਹੋਣ ਤੋਂ ਬਾਅਦ ਤੋਂ ਮਾਮਲਿਆਂ ਦੀ ਸੁਣਵਾਈ ਨਹੀਂ ਹੋਈ ਹੈ। ਡੇਢ ਸਾਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਫਰਜ਼ੀ ਮੁਕਾਬਲੇ ‘ਚ ਹੋਈਆਂ ਹੱਤਿਆਵਾਂ ਦੇ ਖਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਨਾ ਕਰਨ ‘ਤੇ ਮੁੱਖ ਅਦਾਲਤ ਨੇ 2017 ‘ਚ ਸਾਲ 2000 ਤੋਂ 2012 ਵਿਚਕਾਰ ਸੁਰੱਖਿਆ ਬਲਾਂ ਅਤੇ ਪੁਲਿਸ ਦੁਆਰਾ ਕੀਤੇ ਗਏ ਕਥਿਤ 1528 ਗੈਰ ਨਿਆਇੰਕ ਕਤਲਾਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਉਣ ਦੇ ਆਦੇਸ਼ ਦਿੱਤੇ ਸਨ।

  • ਇਨ੍ਹਾਂ ਹੱਤਿਆਵਾਂ ਦੀ ਨਿਆਂਇਕ ਜਾਂਚ ‘ਤੇ ਫੌਜ ਨੇ ਸਵਾਲ ਚੁੱਕਦੇ ਹੋਏ ਉਸ ਨੂੰ ਪੱਖਪਾਤਪੂਰਨ ਕਰਾਰ ਦਿੱਤਾ ਸੀ।
  • ਫੌਜ ਦਾ ਕਹਿਣਾ ਸੀ ਕਿ ਸਥਾਨਕ ਜ਼ਿਲ੍ਹਾਂ ਜੱਜਾਂ ਦੁਆਰਾ ਨਆਇੰਕ ਜਾਂਚ ਕੀਤੀ ਗਈ ਸੀ।
  • ਕੇਂਦਰ ਸਰਕਾਰ ਨੇ ਵੀ ਸੁਰੱਖਿਆ ਬਲਾਂ ਦਾ ਬਚਾਅ ਕੀਤਾ ਸੀ।
Manipur Encounter

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।