‘ਲਾਏਸ਼ੀਆ’ ਸੰਮੇਲਨ ‘ਚ ‘ਡਿਜ਼ੀਟਲ ਯੁਗ ‘ਚ ਪ੍ਰੈੱਸ ਦੀ ਅਜ਼ਾਦੀ ਵਿਸ਼ੇ ‘ਤੇ ਲੋਕਾਂ ਨੂੰ ਕੀਤਾ ਜਾਗਰੂਕ
ਨਵੀਂ ਦਿੱਲੀ | ਸੁਪਰੀਮ ਕੋਰਟ ਦੇ ਜੱਜ ਏਕੇ ਸੀਕਰੀ ਦਾ ਕਹਿਣਾ ਹੈ ਕਿ ਅੱਜ ਦੇ ਯੁਗ ‘ਚ ਨਿਆਂਇਕ ਪ੍ਰਕਿਰਿਆ ਦਬਾਅ ‘ਚ ਹੈ, ਜੱਜ ਤਨਾਅ ਤੇ ਦਬਾਅ ‘ਚ ਫੈਸਲੇ ਲਿਖ ਰਹੇ ਹਨ ਕਿਸੇ ਮਾਮਲੇ ‘ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਬਹਿਸ ਕਰਨ ਲੱਗ ਜਾਂਦੇ ਹਨ ਕਿ ਇਸ ਦਾ ਫੈਸਲਾ ਕੀ ਆਉਣਾ ਚਾਹੀਦਾ ਹੈ ਇਸ ਦਾ ਜੱਜਾਂ ‘ਤੇ ਪ੍ਰਭਾਵ ਪੈਂਦਾ ਹੈ
ਸੀਕਰੀ ਨੇ ‘ਲਾਏਸ਼ੀਆ’ ਦੇ ਸੰਮੇਲਨ ‘ਚ ‘ਡਿਜ਼ੀਟਲ ਯੁਗ ‘ਚ ਪ੍ਰੈੱਸ ਦੀ ਅਜ਼ਾਦੀ ਵਿਸ਼ੇ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੈੱਸ ਦੀ ਅਜ਼ਾਦੀ ਨਾਗਰਿਕਤਾ ਤੇ ਮਨੁੱਖੀ ਅਧਿਕਾਰ ਦੀ ਰੂਪ-ਰੇਖਾ ਤੇ ਕਸੌਟੀ ਨੂੰ ਬਦਲ ਰਹੀ ਹੈ ਤੇ ਮੀਡੀਆ ਟਰਾਇਲ ਦਾ ਮੌਜ਼ੂਦਾ ਰੁਝਾਨ ਇਸ ਦੀ ਮਿਸਾਲ ਹੈ ਉਨ੍ਹਾਂ ਕਿਹਾ, ਮੀਡੀਆ ਟਰਾਇਲ ਪਹਿਲਾਂ ਵੀ ਹੁੰਦੇ ਸਨ ਪਰ ਅੱਜ ਜੋ ਹੋ ਰਿਹਾ ਹੈ ਉਹ ਇਹ ਕਿ ਕੋਈ ਮੁੱਦਾ ਉਭਾਰ ਦਿੱਤਾ ਜਾਂਦਾ ਹੈ ਤੇ ਫਿਰ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਜਾਂਦੀ ਹੈ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਇਹ ਚਰਚਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਦਾ ਫੈਸਲਾ ਕੀ ਹੋਣਾ ਚਾਹੀਦਾ ਹੈ ਮੇਰਾ ਤਜ਼ਰਬਾ ਹੈ ਕਿ ਜੱਜ ਕਿਵੇਂ ਕਿਸੇ ਮਾਮਲੇ ਦਾ ਫੈਸਲਾ ਕਰਦਾ ਹੈ, ਇਸ ਦਾ ਇਸ ‘ਤੇ ਪ੍ਰਭਾਵ ਪੈਂਦਾ ਹੈ
ਸੀਕਰੀ ਨੇ ਕਿਹਾ, ‘ਇਹ ਸੁਪਰੀਮ ਕੋਰਟ ‘ਚ ਜ਼ਿਆਦਾ ਨਹੀਂ ਹੈ ਕਿਉਂਕਿ ਜਦੋਂ ਤੱਕ ਉਹ ਸੁਪਰੀਮ ਕੋਰਟ ਪਹੁੰਚਦੇ ਹਨ ਉਹ ਕਾਫ਼ੀ ਪਰਿਪੱਕ ਹੋ ਜਾਂਦੇ ਹਨ ਤੇ ਉਹ ਜਾਣਦੇ ਹਨ ਕਿ ਮੀਡੀਆ ‘ਚ ਭਾਵੇ ਜੋ ਵੀ ਹੋ ਰਿਹਾ ਹੈ, ਉਨ੍ਹਾਂ ਨੇ ਕਾਨੂੰਨ ਦੇ ਅਧਾਰ ‘ਤੇ ਫੈਸਲਾ ਕਿਵੇਂ ਕਰਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।