
ਕੋਰੀਆ ਦੀ ਕਿਮ ਨੂੰ ਹਰਾਇਆ
ਨਵੀਂ ਦਿੱਲੀ, 22 ਨਵੰਬਰ
ਭਾਰਤ ਦੀ ਸੁਪਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਆਪਣਾ ਵਿਸਫੋਟਕ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੋਰੀਆ ਦੀ ਹਿਆਂਗ ਮੀ ਕਿਮ ਨੂੰ 5-0 ਨਾਲ ਹਰਾ ਕੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ 45-48 ਕਿਗ੍ਰਾ ਲਾਈਟ ਫਲਾਈ ਵੇਟ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਖ਼ਚਾਖਚ ਭਰਿਆ ਇੰਦਰਾ ਗਾਂਧੀ ਸਟੇਡੀਅਮ ਦਾ ਕੇਡੀ ਜਾਧਵ ਹਾੱਲ ਮੈਰੀਕਾਮ ਨੇ ਇਹ ਮੁਕਾਬਲਾ 29-28, 30-27, 30-27, 30-27,30-27 ਨਾਲ ਜਿੱਤਿਆ ਪਰ ਇੱਕ ਹੋਰ ਸੈਮੀਫਾਈਨਲ ‘ਚ ਲਵਲੀਨਾ ਬੋਰਗੋਹੇਨ ਨੂੰ ਤਾਈਵਾਨ ਦੀ ਚੀਨ ਚੇਨ ਤੋਂ 4-0 (27-29, 27-28,28-28,29-27,30-26) ਨਾਲ ਹਾਰ ਕੇ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ
ਦੋ ਬੱਚਿਆਂ ਦੀ ਮਾਂ 35 ਸਾਲਾ ਮੈਰੀ ਦਾ ਫਾਈਨਲ ‘ਚ ਯੂਕਰੇਨ ਦੀ ਹਾਨਾ ਓਖੋਤਾ ਨਾਲ ਮੁਕਾਬਲਾ ਹੋਵੇਗਾ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਮੈਰੀ ਜੇਕਰ ਆਪਣਾ ਛੇਵਾਂ ਸੋਨ ਤਮਗਾ ਜਿੱਤ ਲੈਂਦੀ ਹੈ ਤਾਂ ਆਇਰਲੈਂਡ ਦੀ ਕੈਟੀ ਟੇਲਰ ਦੇ ਪੰਜ ਵਿਸ਼ਵ ਖ਼ਿਤਾਬ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਵੇਗੀ ਹਾਲਾਂਕਿ ਉਹ ਵਿਸ਼ਵ ਮੁੱਕੇਬਾਜ਼ੀ ‘ਚ 7ਵਾਂ ਤਮਗਾ ਪੱਕਾ ਕਰਕੇ ਰਿਕਾਰਡ ਬੁੱਕ ‘ਚ ਜਗ੍ਹਾ ਬਣਾ ਚੁੱਕੀ ਹੈ
ਮੈਂ ਕਿਮ ਨੂੰ ਪਿਛਲੇ ਸਾਲ ਵੀਅਤਨਾਮ ‘ਚ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਰਾਇਆ ਸੀ ਅਤੇ ਮੈਂ ਉਸਦੀ ਖੇਡ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਮੈਨੂੰ ਉਸਨੂੰ ਹਰਾਉਣ ‘ਚ ਦਿੱਕਤ ਨਹੀਂ ਹੋਈ ਮੈਂ ਹਰ ਮੁਕਾਬਲੇ ਨੂੰ ਇੱਕ ਸਿੱਖਣ ਦੀ ਕਾਰਵਾਈ ਦੇ ਤੌਰ ‘ਤੇ ਲੈਂਦੀ ਹਾਂ ਅਤੇ ਉਸ ਹਿਸਾਬ ਨਾਲ ਮੁਕਾਬਲਾ ਲੜਦੀ ਹਾਂ ਫਾਈਨਲ ਦੀ ਆਪਣੀ ਵਿਰੋਧੀ ਹਾਨਾ ਨੂੰ ਵੀ ਮੈਂ ਪੋਲੈਂਡ ‘ਚ ਹਰਾਇਆ ਸੀ ਦੇਸ਼ਵਾਸੀਆਂ ਨੇ ਮੈਨੂੰ ਐਨਾ ਪਿਆਰ ਅਤੇ ਸਮਰਥਨ ਦਿੱਤਾ ਹੈ ਅਤੇ ਮੈਂ ਹਾਨਾ ਨੂੰ ਹਰਾ ਕੇ ਛੇਵੀਂ ਵਾਰ ਵਿਸ਼ਵ ਖ਼ਿਤਾਬ ਜਿੱਤਣ ‘ਚ ਕੋਈ ਕਮੀਂ ਨਹੀਂ ਛੱਡਾਂਗੀ
ਮੈਰੀਕਾਮ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।