ਪਠਾਨਕੋਟ ’ਚ ਲੱਗੇ ਸੰਨੀ ਦਿਓਲ ਦੇ ਪੋਸਟਰ

ਨੌਜਵਾਨਾਂ ਨੇ ਲਗਾਏ ਗੁੰਮਸ਼ੁਦਾ ਦੇ ਪੋਸਟਰ 

(ਸੱਚ ਕਹੂੰ ਨਿਊਜ਼) ਪਠਾਨਕੋਟ। ਪਠਾਨਕੋਟ-ਗੁਰਸਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ (Sunny Deol ) ਦੇ ਇੱਕ ਵਾਰ ਫਿਰ ਗੁੰਮਸ਼ੁਦਾ ਦੇ ਪੋਸਟਰ ਲੱਗ ਗਏ ਹਨ। ਉਨ੍ਹਾਂ ਦੇ ਲਾਪਤਾ ਪੋਸਟਰ ਪਠਾਨਕੋਟ ਵਿੱਚ ਲਗਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸੰਸਦ ਮੈਂਬਰ ਬਣੇ ਹਨ ਉਨਾਂ ਨੇ ਪਠਾਨਕੋਟ ਵੱਲ ਮੂੰਹ ਨਹੀ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਮੱਸਿਆਂ ਕਿਸ ਕੋਲ ਲੇੈ ਕੇ ਜਾਣ।

Sunny Deol

ਨੌਜਵਾਨਾਂ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਸੰਨੀ ਦਿਓਲ ਦੇ ਲਾਪਤਾ ਦੇ ਪੋਸਟਰ ਲਗਾਏ ਗਏ। ਇਸ ਦੇ ਨਾਲ ਹੀ ਲੋਕਾਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ, ਕਿਉਂਕਿ ਸੰਨੀ ਦਿਓਲ ਸੰਸਦ ਮੈਂਬਰ ਬਣਨ ਤੋਂ ਬਾਅਦ ਅੱਜ ਤੱਕ ਪਠਾਨਕੋਟ ਨਹੀਂ ਆਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਵਿੱਚ ਜੋ ਵਿਕਾਸ ਕਾਰਜ ਕਰਵਾਏ ਜਾਣੇ ਸਨ, ਉਹ ਅੱਜ ਤੱਕ ਨਹੀਂ ਹੋ ਸਕੇ। ਇਸ ਕਾਰਨ ਲੋਕਾਂ ਵਿੱਚ ਰੋਸ ਹੈ। ਇਸੇ ਲਈ ਉਹ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਗਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰ

LEAVE A REPLY

Please enter your comment!
Please enter your name here