ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News  ਬਲਾਕ ਗਿੱਦੜਬਾ...

     ਬਲਾਕ ਗਿੱਦੜਬਾਹਾ ਦੀ ਸੁਨੀਤਾ ਰਾਣੀ ਇੰਸਾਂ ਬਣੇ ਸਰੀਰਦਾਨੀ

    body donite sunita

    ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ Body Donor

    ਗਿੱਦੜਬਾਹਾ, (ਰਾਜਵਿੰਦਰ ਬਰਾੜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇ੍ਰਨਾ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ, ਲਛਮਣ ਕਲੋਨੀ, ਗਲੀ ਨੰਬਰ 1 ਦੀ ਭੈਣ ਸੁਨੀਤਾ ਰਾਣੀ ਇੰਸਾਂ ਧਰਮਪਤਨੀ ਪ੍ਰੇਮੀ ਧਰਮਪਾਲ ਇੰਸਾਂ ਸ਼ਹਿਰੀ ਭੰਗੀਦਾਸ ਗਿੱਦੜਬਾਹਾ ਦੇ ਪਰਿਵਾਰ ਨੇ ਉਸ ਦੀ ਇੱਛਾ ਅਨੁਸਾਰ ਦੇਹਾਂਤ ਤੋਂ ਬਾਅਦ ਮੈਡੀਕਲ ਖੋਜਾਂ ਲਈ ਸਰੀਰਦਾਨ (Body Donor) ਕੀਤਾ । ਭੈਣ ਸੁਨੀਤਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਏਮਜ਼ ਹਸਪਤਾਲ ਗੋਰਖਪੁਰ (ਉੱਤਰ ਪ੍ਰਦੇਸ਼) ਨੂੰ ਖੋਜਾਂ ਲਈ ਦਾਨ ਕਰ ਦਿੱਤਾ।

    ਇਸ ਮੌਕੇ 15 ਮੈਂਬਰ ਐਡਵੋਕੇਟ ਰਾਜਿੰਦਰ ਕੁਮਾਰ ਇੰਸਾਂ ਦੱਸਿਆ ਭੈਣ ਸੁਨੀਤਾ ਰਾਣੀ ਇੰਸਾਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮ੍ਰਿਤਕਾ ਦਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਮ੍ਰਿਤਕ ਦਾ ਸਰੀਰਦਾਨ ਕਰਨ ਲਈ ਅੰਤਿਮ ਯਾਤਰਾ ਸ਼ਹਿਰ ਗਿੱਦੜਬਾਹਾ ਦਿਆ ਗਲੀਆ ਵਿੱਚੋਂ ਸਰੀਰਦਾਨੀ ਭੈਣ ਸੁਨੀਤਾ ਰਾਣੀ ਇੰਸਾਂ ਅਮਰ ਰਹੇ ਦੇ ਨਾਅਰੇ ਲਾ ਕੇ ਸਾਧ-ਸੰਗਤ ਨੇ ਭਾਰੂ ਵਾਲਾ ਗੇਟ,ਹੁਸਨਰ ਵਾਲਾ ਗੇਟ ਪੱਕੇ ਤਲਾਬ ਦੇ ਕੋਲ ਦੀ ਹੁੰਦੇ ਹੋਏ ਲੰਬੀ ਵਾਲੇ ਫਾਟਕਾਂ ਕੋਲੋਂ ਅੰਤਿਮ ਵਿਦਾਇਗੀ ਦਿੱਤੀ ਤੇ ਐਂਬੂਲੈਸ ਰਾਹੀਂ ਰਵਾਨਾ ਕੀਤਾ। ਇਸ ਦੌਰਾਨ ਭੈਣ ਸੁਨੀਤਾ ਰਾਣੀ ਇੰਸਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਦਿੱਤਾ।

    ਇਸ ਮੌਕੇ ਗਿੱਦੜਬਾਹਾ ਦੇ ਬਲਾਕ ਭੰਗੀਦਾਸ ਜਗਤਾਰ ਸਿੰਘ ਇੰਸਾਂ, 25 ਮੈਂਬਰ ਸਾਗਰ ਇੰਸਾਂ, 15 ਮੈਂਬਰ ਐਡਵੋਕੇਟ ਰਾਜਿੰਦਰ ਕੁਮਾਰ ਇੰਸਾਂ,ਐਲ ਡੀ ਲਛਮਣ ਇੰਸਾਂ,ਹਰਦੀਪ ਸਿੰਘ ਸੱਗੂ ਇੰਸਾਂ,ਮੱਖਣ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ,ਪੰਨਾ ਲਾਲ ਇੰਸਾਂ,ਰਾਜ ਕੁਮਾਰ ਇੰਸਾਂ ਗੁਰੂਸਰ, ਲਛਮਣ ਦਾਸ ਇੰਸਾਂ ਪਿੰਡ ਭਾਰੂ ਭੰਗੀਦਾਸ,ਛਿੰਦਰਪਾਲ ਸਿੰਘ ਇੰਸਾਂ ਭੰਗੀਦਾਸ ਪਿਡ ਪਿਓਰੀ ਤੋਂ ਇਲਾਵਾ ਜ਼ਿਲ੍ਹਾ ਸੁਜਾਨ ਭੈਣ, ਬਲਾਕ ਦੀਆ ਸੁਜਾਨ ਭੈਣਾਂ ਤੇ ਸ਼ਾਹ ਸਤਨਾਮ ਜੀ ਗ੍ਰਰੀਨ ਐਂਸ ਦੇ ਭਾਈ ਅਤੇ ਭੈਣਾਂ ਰਿਸ਼ਤੇਦਾਰਾਂ ਤੋੋਂ ਇਲਾਵਾ ਸਾਧ-ਸੰਗਤ ਭਾਰੀ ਗਿਣਤੀ ਹਾਜ਼ਰ ਹੋਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here