ਸਾਡੇ ਨਾਲ ਸ਼ਾਮਲ

Follow us

24 C
Chandigarh
Saturday, February 14, 2026
More
    Home Breaking News ਸੁੰਦਰ ਦੀ ਚਾਂਦ...

    ਸੁੰਦਰ ਦੀ ਚਾਂਦੀ, ਭਾਰਤ ਨੂੰ ਅਥਲੈਟਿਕਸ ਂਚ 4 ਹੋਰ ਤਮਗੇ

    ਪੈਰਾ ਏਸ਼ੀਆਈ ਖੇਡਾਂ:

    ਭਾਰਤ ਦੇ ਇਹਨਾਂ ਖੇਡਾਂ ‘ਚ ਹੁਣ ਤੱਕ ਸੱਤ ਸੋਨ, 14 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 41 ਤਮਗੇ ਹੋ ਚੁੱਕੇ ਹਨ

     

    ਜਕਾਰਤਾ, 11 ਅਕਤੂਬਰ

    ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ ਪੁਰਸ਼ ਨੇਜਾ ਸੁੱਟਣ ਦੇ ਐਫ 46 ਮੁਕਾਬਲੇ ‘ਚ ਚਾਂਦੀ ਤਮਗਾ ਜਿੱਤ ਲਿਆ ਭਾਰਤ ਨੂੰ ਅਥਲੈਟਿਕਸ ‘ਚ ਇਸ ਤੋਂ ਇਲਾਵਾ ਤਿੰਨ ਕਾਂਸੀ ਤਮਗੇ ਮਿਲੇ ਭਾਰਤ ਇਹਨਾਂ ਖੇਡਾਂ ਖੇਡਾਂ ‘ਚ ਅਥਲੈਟਿਕਸ ‘ਚ ਚਾਰ ਸੋਨ, 8 ਚਾਂਦੀ ਅਤੇ 10 ਕਾਂਸੀ ਸਮੇਤ ਕੁੱਲ 22 ਤਮਗੇ ਜਿੱਤ ਚੁੱਕਾ ਹੈ ਭਾਰਤ ਦੇ ਇਹਨਾਂ ਖੇਡਾਂ ‘ਚ ਹੁਣ ਤੱਕ ਸੱਤ ਸੋਨ, 14 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 41 ਤਮਗੇ ਹੋ ਚੁੱਕੇ ਹਨ

    ਸੁੰਦਰ ਆਪਣੀ ਪੰਜਵੀਂ ਕੋਸ਼ਿਸ਼ ‘ਚ 61.33 ਮੀਟਰ ਦਾ ਨੇਜਾ ਸੁੱਟ ਕੇ ਚਾਂਦੀ ਤਮਗੇ ਦੇ ਹੱਕਦਾਰ ਬਣੇ ਉਹ ਮਾਮੂਲੀ ਫ਼ਰਕ ਨਾਲ ਸੋਨ ਤਮਗੇ ਤੋਂ ਖੁੰਝ ਗਏ ਸ਼੍ਰੀਲੰਕਾ ਦੇ ਦਿਨੇਸ਼ ਹੇਰਾਤ ਨੇ 61.84 ਮੀਟਰ ਦੀ ਥ੍ਰੋ ਨਾਲ ਸੋਨ ਤਮਗਾ ਜਿੱਤਿਆ ਭਾਰਤ ਦੇ ਹੀ ਰਿੰਕੂ ਨੇ 60.92 ਮੀਟਰ ਦੀ ਥ੍ਰੋ ਨਾਲ ਕਾਂਸੀ ਤਮਗਾ ਜਿੱਤਿਆ ਇਸ ਤੋਂ ਇਲਾਵਾ ਅਵਨਿਲ ਕੁਮਾਰ ਨੇ ਪੁਰਸ਼ਾਂ ਦੀ 400 ਮੀਟਰ ਟੀ 13 ਈਵੇਂਟ ‘ਚ ਕਾਂਸੀ ਤਮਗਾ ਹਾਸਲ ਕੀਤਾ ਜਦੋਂਕਿ ਟੇਕਚੰਦ ਨੇ ਪੁਰਸ਼ਾਂ ਦੀ ਸ਼ਾੱਟਪੁਟ ਐਫ 54/ਐਫ55 ਈਵੇਂਟ ‘ਚ ਕਾਂਸੀ ਤਮਗਾ ਜਿੱਤਿਆ

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    
    

    LEAVE A REPLY

    Please enter your comment!
    Please enter your name here