Sunam News : ਮੁੱਖ ਮੰਤਰੀ ਦੇ ਨਾਨਕੇ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ

Sunam News

17-18 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ ਸਵਾ ਲੱਖ ਰੁਪਏ ਦੀ ਨਕਦੀ ਚੋਰੀ | Sunam News

  • ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ : ਐੱਸਐੱਚਓ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Sunam News : ਬੀਤੀ ਰਾਤ ਚੋਰਾਂ ਵਲੋਂ ਖਡਿਆਲ ਰੋਡ ‘ਤੇ ਪਿੰਡ ਸ਼ਹੀਦ ਊਧਮ ਨਗਰ ‘ਚ ਪਿੰਡ ਦੇ ਸਾਬਕਾ ਸਰਪੰਚ ਦੇ ਘਰ ‘ਚੋਂ 17-18 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ ਲੱਖ ਸਵਾ ਲੱਖ ਰੁਪਏ ਦੀ ਨਕਦੀ ਚੋਰੀ ਕਰ ਲੈਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਨਗਰ ਦੇ ਵਾਸੀ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ ਦੇ ਅੰਦਰ ਸੁੱਤਾ ਪਿਆ ਸੀ ਕਿ ਤਿੰਨ ਵਿਅਕਤੀ ਘਰ ਦੀ ਖਿੜਕੀ ਦੀ ਗਰਿਲ ਤੋੜਕੇ ਅੰਦਰ ਦਾਖਲ ਹੋਏ ਜੋ ਘਰ ਦੇ ਅਲਮਾਰੀ ਅਤੇ ਪੇਟੀ ਦੇ ਲਾਕਰਾਂ ਦਾ ਜਿੰਦਰਾ ਤੋੜਕੇ ਉਸ ਵਿਚ ਪਏ ਕੱਪੜੇ ਲੀੜਿਆਂ ਦੀ ਫਰੋਲਾ-ਫਰਾਲੀ ਕਰਨ ਉਪਰੰਤ 17-18 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ ਲੱਖ ਸਵਾ ਲੱਖ ਰੁਪਏ ਦੀ ਰਕਮ ਚੋਰੀ ਕਰਕੇ ਲੈ ਗਏ।

Sunam News

ਉਨਾਂ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰ ਘਰ ਵਿਚ ਰਾਤ 12 ਵੱਜਕੇ ਕੁਝ ਮਿੰਟ ‘ਤੇ ਦਾਖਲ ਹੋਏ ਅਤੇ ਦੋ ਵਜੇ ਤੋ ਬਾਅਦ ਬਾਹਰ ਨਿੱਕਲੇ। ਇਸ ਤਰਾਂ ਉਹ ਅਰਾਮ ਨਾਲ ਦੋ ਘੰਟੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਰਹੇ। ਉਨਾਂ ਕਿਹਾ ਕਿ ਚੋਰੀ ਬਾਰੇ ਉਨਾਂ ਨੂੰ ਸਵੇਰੇ ਸਾਢੇ ਕੁ ਤਿੰਨ ਵਜੇ ਪਤਾ ਲੱਗਿਆ ਜਦੋਂ ਘਰ ਵਿਚ ਕੱਪੜੇ ਲੀੜੇ ਖਿੱਲਰੇ ਵੇਖੇ। ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ਵਿਚ ਆ ਗਈ ਅਤੇ ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ। Sunam News
Sunam Newsਜਿਕਰਯੋਗ ਹੈ ਕਿ ਜਿਸ ਘਰ ‘ਚ ਚੋਰੀ ਦੀ ਘਟਨਾ ਵਾਪਰੀ ਹੈ। ਉਹ ਘਰ ਮੌਜੂਦਾ ਮੁੱਖ ਮੰਤਰੀ ਪੰਜਾਬ ਦਾ ਨਾਨਕਾ ਘਰ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਖੁਦ ਵੀ ਸੁਨਾਮ ਵਿਖੇ ਕਈ ਜਨਤਕ ਰੈਲੀਆ ‘ਚ ਇਸ ਪਰਿਵਾਰ ਦਾ ਜਿਕਰ ਕਰਦੇ ਰਹੇ ਹਨ। ਇਸ ਸਬੰਧੀ ਐਸਐਚਓ ਥਾਣਾ ਸਿਟੀ ਸੁਨਾਮ ਪ੍ਰਤੀਕ ਜਿੰਦਲ ਨੇ ਕਿਹਾ ਕਿ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। Sunam News

Sunam News