Punjab Panchayati Election: ਸੁਨਾਮ ਬਲਾਕ ’ਚ 128 ਸਰਪੰਚ ਅਤੇ 415 ਪੰਚ ਅਜ਼ਮਾ ਰਹੇ ਹਨ ਕਿਸਮਤ

Punjab Panchayati Election
ਸੁਨਾਮ: ਜਾਣਕਾਰੀ ਦਿੰਦੇ ਹੋਏ ਤਹਿਸੀਲ ਚੋਣ ਅਫਸਰ ਸ੍ਰੀ ਸੁਮੀਤ ਢਿੱਲੋ

ਬਲਾਕ ਦੇ ਛੇ ਪਿੰਡਾਂ ਦੀਆਂ ਪੰਚਾਇਤਾਂ ’ਚ ਸਰਬਸੰਮਤੀ ਬਣੀ

Punjab Panchayati Election: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਆਉਣ ਵਾਲੀ 15 ਅਕਤੂਬਰ ਨੂੰ ਪੰਜਾਬ ਅੰਦਰ ਪੰਚਾਇਤੀ ਵੋਟਾਂ ਪਵਾਈਆਂ ਜਾ ਰਹੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਹਿਸੀਲ ਚੋਣ ਅਫ਼ਸਰ ਸੁਮੀਤ ਢਿੱਲੋਂ ਤਹਿਸੀਲਦਾਰ ਸੁਨਾਮ ਨੇ ਦੱਸਿਆ ਕਿ ਇਸੇ ਤਰ੍ਹਾਂ ਸੁਨਾਮ ਬਲਾਕ ਵਿੱਚ ਜੋ ਕਿ 52 ਪੰਚਾਇਤਾਂ ਆਉਂਦੀਆਂ ਹਨ ਜਿਨਾਂ ਦੀ ਪਿਛਲੇ ਦਿਨਾਂ ਵਿੱਚ ਕਾਗਜ਼ ਨਾਮਜਦਗੀ ਕੀਤੇ ਗਏ ਸਨ, ਜਿਨਾਂ ਵਿੱਚ 245 ਸਰਪੰਚਾਂ ਨੇ 848 ਮੈਂਬਰਾਂ ਨੇ ਆਪਣੇ ਫਾਰਮ ਭਰੇ ਸਨ ਜਿਨਾਂ ਵਿੱਚੋਂ 105 ਸਰਪੰਚ ਅਤੇ 22 ਮੈਂਬਰ ਆਪਣੇ ਕਾਗਜ਼ ਵਾਪਸ ਲੈ ਚੁੱਕੇ ਹਨ ਅਤੇ ਜਿਸ ਵਿੱਚ ਛੇ ਸਰਪੰਚ ਸਹਿਮਤੀ ਨਾਲ ਪਿੰਡਾਂ ਵੱਲੋਂ ਚੁਣੇ ਗਏ ਅਤੇ 212 ਮੈਂਬਰ ਸਰਬਸੰਮਤੀ ਨਾਲ ਪਿੰਡਾਂ ਵੱਲੋਂ ਚੁਣੇ ਗਏ।

ਇਹ ਵੀ ਪੜ੍ਹੋ: Punjab Panchayat Elections: ਹਾਈਕੋਰਟ ਨੇ ਪੰਜਾਬ ਪੰਚਾਇਤੀ ਚੋਣਾਂ ’ਤੇ ਲਾਈ ਰੋਕ

ਇਸ ਵਕਤ 128 ਸਰਪੰਚ ਅਤੇ 415 ਮੈਂਬਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਤਹਿਸੀਲਦਾਰ ਸੁਮੀਤ ਢਿੱਲੋਂ ਨੇ ਕਿਹਾ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾਵੇਗੀ ਉਨਾਂ ਇਹ ਵੀ ਦੱਸਿਆ ਕਿ ਸੁਪਰਵਾਈਜ਼ਰਾਂ ਦੀਆਂ ਟ੍ਰੇਨਿੰਗਾਂ ਪ੍ਰੋਪਰ ਕਰਵਾਈਆਂ ਜਾ ਰਹੀਆਂ ਹਨ ਅਤੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਆਈ.ਟੀ.ਆਈ ਸੁਨਾਮ ਵਿੱਚ ਸਾਰਾ ਸਮਾਨ ਦਿੱਤਾ ਜਾਵੇਗਾ ਤਾਂ ਕਿ ਕਿਸੇ ਉਮੀਦਵਾਰ ਜਾਂ ਕਿਸੇ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇ। ਪ੍ਰਸ਼ਾਸਨ ਵੱਲੋਂ ਪੂਰੇ ਹੀ ਢੰਗ ਨਾਲ ਡਿਊਟੀਆਂ ਨਿਭਾਉਣ ਦਾ ਵਾਧਾ ਕੀਤਾ ਗਿਆ, ਇੱਥੇ ਸੁਮੀਤ ਢਿੱਲੋ ਨੇ ਵੋਟਰਾਂ ਅਤੇ ਉਮੀਦਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਪੂਰਨ ਤੌਰ ’ਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਇਹ ਵੋਟਾਂ ਅਮਨ ਸ਼ਾਂਤੀ ਨਾਲ ਪਵਾਈਆਂ ਜਾ ਸਕਣ। Punjab Panchayati Election