ਭਿਆਨਕ ਸੜਕ ਹਾਦਸੇ ਕਾਰਨ ਸੋਗ ’ਚ ਡੁੱਬਿਆ ਸੁਨਾਮ ਇਲਾਕਾ

Sunam Accident

ਕੈਬਨਟ ਮੰਤਰੀ ਅਮਨ ਅਰੋੜਾ ਨੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

  • ਮੈਡਮ ਬਾਜਵਾ ਨੇ ਪਰਿਵਾਰਾਂ ਲਈ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ 6 ਵਿਅਕਤੀ ਜਿਨ੍ਹਾਂ ਵਿੱਚ ਇੱਕ ਚਾਰ ਸਾਲ ਦਾ ਬੱਚਾ ਵੀ ਸੀ ਮਲੇਰਕੋਟਲੇ ਤੋਂ ਵਾਪਸ ਸੁਨਾਮ ਵੱਲ ਨੂੰ ਆ ਰਹੇ ਸੀ ਤਾਂ ਸੁਨਾਮ ਮਹਿਲਾ ਰੋਡ ’ਤੇ ਟਰਾਲੇ ਦੇ ਨਾਲ ਕਾਰ ਹਾਦਸੇ ਦੇ ਚਲਦੇ 6 ਵਿਅਕਤੀਆਂ ਦੀ ਮੌਤ ਹੋ ਗਈ ਜਿਨਾਂ ਨੂੰ ਵੈਲਡਿੰਗ ਮਸੀਨ ਨਾਲ ਲੋਹਾ ਕੱਟ ਕੇ ਬਾਹਰ ਕੱਢਿਆ ਗਿਆ। ਇਸ ਮੌਕੇ ਥਾਣਾ ਛਾਜਲੀ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਮਹਿਲਾ ਸੁਨਾਮ ਰੋਡ ’ਤੇ ਟਰਾਲਿਆਂ ਦੀ ਕਾਰ ਨਾਲ ਹਾਦਸਾ ਹੋਣ ਕਾਰਨ ਇੱਕ ਬੱਚੇ ਸਣੇ 6 ਵਿਅਕਤੀਆਂ ਦੀ ਮੌਤ ਹੋ ਗਈ।

ਹਾਦਸੇ ’ਚ ਨੀਰਜ ਸਿੰਗਲਾ, ਮਾਧਵ ਸਿੰਗਲਾ, ਲਲਿਤ ਬਾਂਸਲ, ਦੀਵੇਸ ਜਿੰਦਲ, ਵਿਜੇ ਕੁਮਾਰ, ਦੀਪਕ ਜਿੰਦਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਪਰਿਵਾਰਾਂ ਦੇ ਬਿਆਨ ਲਿੱਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਿ੍ਰਤਕ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਬਹੁਤ ਕਹਿਰ ਟੁੱਟਿਆ ਹੈ। ਸ਼ਹਿਰ ਦੇ ਪੰਜ ਪਰਿਵਾਰਾਂ ਦੇ 6 ਜੀਆਂ ਦੀ ਮੌਤ ਹੋ ਗਈ। ਪਰਮਾਤਮਾ ਅਜਿਹਾ ਕਿਸੇ ਨਾਲ ਨਾ ਕਰੇ। ਇਹ ਸਾਰੇ ਦੋਸਤ ਮਲੇਰਕੋਟਲਾ ਵਿਖੇ ਦਰਗਾਹ ’ਤੇ ਮੱਥਾ ਟੇਕਣ ਗਏ ਸੀ ਅਤੇ ਵਾਪਸ ਆ ਰਹੇ ਸੀ ਪਰ ਰਸਤੇ ’ਚ ਇਹਨਾਂ ਦਾ ਐਕਸੀਡੈਂਟ ਹੋਣ ਕਾਰਨ ਸਾਰਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਨ ਨੂੰ ਬਹੁਤ ਭਾਰੀ ਠੇਸ ਲੱਗੀ ਹੈ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਦਿਨੋ ਦਿਨ ਹੋਰ ਮਜ਼ਬੂਤੀ ਵੱਲ ਵੱਧ ਰਹੀ ਹੈ: ਗੈਰੀ ਬੜਿੰਗ

ਇਸ ਮੌਕੇ ਭਾਜਪਾ ਨੇਤਰੀ ਮੈਡਮ ਦਾਮਨ ਥਿੰਦ ਬਾਜਵਾ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੀ ਅਤੇ ਉਹਨਾਂ ਨੇ ਕਿਹਾ ਕਿ ਬਹੁਤ ਭਿਆਨਕ ਹਾਦਸਾ ਹੋਇਆ ਹੈ ਗੱਡੀ ਦਾ ਹਾਲ ਦੇਖਿਆ ਨਹੀਂ ਸੀ ਜਾ ਰਿਹਾ। ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਹਾ ਕਿ ਪੁਲ ਬਾਰੇ ਸੰਜੀਦਗੀ ਨਾਲ ਕੰਮ ਕਰੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਕੁਝ ਲੋਕ ਇਸੇ ਕਾਰਨ ਮਹਿਲਾ ਵੱਲ ਤੋਂ ਆ ਰਹੇ ਹਨ ਇਸ ਪੁੱਲ ਨੂੰ ਛੇਤੀ ਤੋਂ ਛੇਤੀ ਰਿਪੇਅਰ ਕੀਤਾ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ।

ਇਸ ਮੌਕੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਸੋਨੀ , ਸੰਜੇ ਗੋਇਲ ਭਾਜਪਾ ਨੇਤਾ ਅਤੇ ਨਗਰ ਕੌਂਸਲਰ ਆਸੂ ਖਡੀਆਲੀਆ, ਅਗਰਵਾਲ ਸਭਾ ਚੇਅਰਮੈਨ ਪ੍ਰੇਮ ਗੁਪਤਾ ਨੇ ਕਿਹਾ ਕਿ ਅੱਜ ਕਈ ਪਰਿਵਾਰਾਂ ਦੇ ਚਿਰਾਗ ਬੁੱਝ ਗਏ। ਜਿਸ ਨਾਲ ਪੂਰੇ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਹੈ ਅੱਜ ਦਾ ਦਿਨ ਸਾਰੇ ਸ਼ਹਿਰ ਲਈ ਮਾੜਾ ਚੜਿਆ ਹੈ।

LEAVE A REPLY

Please enter your comment!
Please enter your name here