ਕ੍ਰਿਕਟ ਅਤੇ ਫੁੱਟਬਾਲ ਦੀ ਸ਼ੁਰੂਆਤ ਬੰਧਨਾਂ ਜਿੰਦਲ ਪ੍ਰਧਾਨ ਦੀ ਅਗਵਾਈ ਹੇਠ ਹੋਈ
(ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਵਿਖੇ ਜੋਨ ਭਾਦਸੋਂ ਦੀਆਂ ਗਰਮ ਰੁੱਤ ਦੀਆਂ ਕ੍ਰਿਕਟ ਅਤੇ ਫੁੱਟਬਾਲ ਦੀ ਸ਼ੁਰੂਆਤ ਸ੍ਰੀਮਤੀ ਬੰਧਨਾਂ ਜਿੰਦਲ ਪ੍ਰਧਾਨ ਦੀ ਅਗਵਾਈ ਵਿਚ ਹੋਈ। ਬੰਧਨਾਂ ਜਿੰਦਲ ਨੇ ਟੂਰਨਾਮੈਂਟ ਵਿੱਚ ਆਈਆਂ ਟੀਮਾਂ ਦੀ ਹੌਂਸਲਾ ਆਵਾਜਾਈ ਕੀਤੀ। ਬੰਧਨਾਂ ਨੇ ਕਿਹਾ ਕਿ ਪੜ੍ਹਾਈ ਦੇ (Summer Sports ) ਨਾਲ ਨਾਲ ਖੇਡਾਂ ਦਾ ਵੀ ਬੱਚਿਆਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ, ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ। ਗੁਰਪ੍ਰੀਤ ਸਿੰਘ ਸਕੱਤਰ ਜੋਨ ਟੂਰਨਾਮੈਂਟ ਕਮੇਟੀ ਭਾਦਸੋਂ ਨੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ।
ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਬੱਚੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਦੇ ਹਨ। ਜੋਨ ਟੂਰਨਾਮੈਂਟ ਦੀ ਸ਼ੁਰੂਆਤ ਕ੍ਰਿਕਟ ਅਤੇ ਫੁੱਟਬਾਲ ਦੇ ਮੈਚਾਂ ਨਾਲ ਹੋਈ। ਕ੍ਰਿਕਟ ਦੇ ਮੈਚ ਹਰਦਮ ਪਬਲਿਕ ਸਕੂਲ ਜਿੰਦਲਪੁਰ ਅਤੇ ਫੁੱਟਬਾਲ ਦੇ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਵਿਖੇ ਕਰਵਾਏ ਜਾ ਰਹੇ ਹਨ। (Summer Sports )

ਇਹ ਵੀ ਪੜ੍ਹੋ : ਕਿਸਾਨ ਲਾਸ਼ ਲਿਜਾਣ ਲਈ ਬਜ਼ਿੱਦ, ਕਿਸਾਨਾਂ ਦੀ ਪੁਲਿਸ ਨਾਲ ਹੋਈ ਤਕਰਾਰ
ਇਸ ਮੌਕੇ ਸੰਗੀਤਾ ਜ਼ਖ਼ਮੀ ਪ੍ਰਿੰਸੀਪਲ ਹਰਦਮ ਪਬਲਿਕ ਸਕੂਲ ਜਿੰਦਲਪੁਰ, ਚੇਅਰਮੈਨ ਨਾਜਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ ਸਕੱਤਰ ਜੋਨ ਭਾਦਸੋਂ, ਗੁਰਵਿੰਦਰ ਸਿੰਘ ਡੀ.ਪੀ.ਈ, ਕਰਮਜੀਤ ਸਿੰਘ ਪੀ.ਟੀ.ਆਈ, ਸੁਦੇਸ਼ ਸ਼ਰਮਾ, ਵਿਧਨ ਚੰਦ ਪੀ.ਟੀ.ਆਈ, ਵਤਨਦੀਪ ਡੀ.ਪੀ.ਈ,ਸ਼ਿਵ ਪੰਡੀਰ, ਗੁਰਮੁਖ ਸਿੰਘ ਲੈਕਚਰਾਰ ਪਰਵਿੰਦਰ ਸਿੰਘ ਲੈਕਚਰਾਰ,ਕੁਲਦੀਪ ਸਿੰਘ ਡੀ.ਪੀ.ਈ ਅਤੇ ਹੋਰ ਅਧਿਆਪਕ ਮੌਜੂਦ ਸਨ।