Barnala News: ਸੁਮਨਪ੍ਰੀਤ ਨੇ ਪੰਜਾਬ ਹੁਨਰ-2024 ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗਾ

Barnala News
Barnala News: ਸੁਮਨਪ੍ਰੀਤ ਨੇ ਪੰਜਾਬ ਹੁਨਰ-2024 ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ ’ਚ ਚਾਂਦੀ ਦਾ ਤਗਮਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ | Barnala News

ਮਹਿਲ ਕਲਾਂ (ਗੁਰਪ੍ਰੀਤ ਸਿੰਘ)। Barnala News: ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੀ ਸੁਮਨਪ੍ਰੀਤ ਕੌਰ ਨੇ ਇੰਡੀਆ ਸਕਿੱਲ ਪੰਜਾਬ 2024 ਦੇ ਤਹਿਤ ਹੋਏ ਪੰਜਾਬ ਹੁਨਰ ਦੇ ਮੁਕਾਬਲਿਆਂ ’ਚ ਸੂਬਾ ਪੱਧਰ ’ਤੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸੁਮਨਪ੍ਰੀਤ ਕੌਰ ਇਸ ਸਮੇਂ ਸੰਤ ਬਾਬਾ ਅੱਤਰ ਸਿੰਘ ਸਰਕਾਰੀ ਬਹੁ- ਤਕਨੀਕੀ ਕਾਲਜ ਬਡਬਰ ਵਿਖੇ ਸਿਵਲ ਇੰਜੀਨੀਅਰਿੰਗ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਹੈ। ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਚੋਣ ਪ੍ਰੀ ਸਕਰੀਨਿੰਗ ਦੇ ਤਹਿਤ ਕੰਕਰੀਟ ਕੰਸਟਰਕਸਨ ’ਚ ਸਿੱਧੀ ਸਟੇਟ ਪੱਧਰ ’ਤੇ ਹੋਈ ਸੀ, ਜਦਕਿ ਇਸ ਪੱਧਰ ’ਤੇ ਪਹੁੰਚਣ ਲਈ ਆਮ ਤੌਰ ’ਤੇ ਪ੍ਰੈਕਟੀਕਲ ਰੂਪ ’ਚ ਇਮਤਿਹਾਨ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਉਸਨੂੰ ਨੈਸ਼ਨਲ ਪੱਧਰ ’ਤੇ ਵੀ ਦਿੱਲੀ ਵਿਖੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ। Barnala News

Read This : Punjab Jobs: ਪੰਜਾਬ ’ਚ ਨੌਕਰੀਆਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਪੜ੍ਹੋ ਪੂਰੀ ਖ਼ਬਰ

ਉਸਨੇ ਦੱਸਿਆ ਕਿ ਉਨ੍ਹਾਂ ਸਮੇਤ ਵੱਖ-ਵੱਖ ਖੇਤਰਾਂ ’ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਹਯਾਤ ਰੈਜੀਏਸੀ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਤੇ ਪੰਜਾਬ ਸਰਕਾਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਈਏ ਐੱਸ ਸ਼੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਚਾਂਦੀ ਦਾ ਤਮਗਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਮਨਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕਾਲਜ ਦੇ ਪ੍ਰੋਫੈਸਰ ਹਰਚਰਨ ਸਿੰਘ ਨੂੰ ਦਿੰਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਤੀ ਗਈ। Barnala News

ਹੱਲਾਸ਼ੇਰੀ ਦੀ ਬਦੋਲਤ ਉਸ ਨੂੰ ਇੱਥੇ ਤੱਕ ਅੱਪੜਨ ਦਾ ਮੌਕਾ ਮਿਲਿਆ ਹੈ, ਇਸ ਲਈ ਉਹ ਅੱਗੇ ਵੀ ਪੰਜਾਬ ਹੁਨਰ ਦੇ ਤਹਿਤ ਹੋਣ ਵਾਲੇ ਇੰਨਾਂ ਮੁਕਾਬਲਿਆਂ ’ਚ ਮੁੜ ਭਾਗ ਲਵੇਗੀ। ਇਸ ਤੋਂ ਇਲਾਵਾ ਉਸਦੀ ਇਸ ਕਾਮਯਾਬੀ ’ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵੀ ਉਚੇਚੇ ਯੋਗਦਾਨ ਹੈ। ਜਿੰਨਾ ਵੱਲੋਂ ਦਿੱਤੀ ਗਈ ਪ੍ਰੇਰਣਾ ’ਤੇ ਚੱਲਦਿਆਂ ਉਸਨੇ ਕਦੇ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ, ਜਦਕਿ ਇਸ ਖੇਤਰ ’ਚ ਕੁੜੀਆਂ ਦੇ ਮੁਕਾਬਲੇ ਜਿਆਦਾਤਰ ਮੁੰਡੇ ਹੀ ਅੱਗੇ ਆਉਂਦੇ ਹਨ। ਨਾਲ ਹੀ ਇਸ ਪ੍ਰਾਪਤੀ ਦੇ ਲਈ ਉਸਦੇ ਪਾਪਾ ਜਸਵੀਰ ਸਿੰਘ ਗਹਿਲ ਤੇ ਮਾਂ ਪਰਮਿੰਦਰ ਕੌਰ ਵੀ ਬਰਾਬਰ ਦੇ ਹੱਕਦਾਰ ਹਨ।

ਜਿੰਨਾਂ ਨੇ ਹਮੇਸ਼ਾ ਉਸ ਨੂੰ ਅੱਗੇ ਵਧਣ ਦਾ ਹੌਂਸਲਾ ਦਿੱਤਾ ਤੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਉਸਦੀਆਂ ਇਸ ਖੇਤਰ ’ਚ ਲੋੜੀਂਦੀਆਂ ਲੋੜਾਂ ਪੂਰੀਆਂ ਕੀਤੀਆਂ। ਅੱਜ ਉਸਦੀ ਇਸ ਪ੍ਰਾਪਤੀ ’ਤੇ ਉਹ ਵੀ ਮਾਣ ਮਹਿਸੂਸ ਕਰ ਰਹੇ ਹਨ। ਜਸਵੀਰ ਸਿੰਘ ਗਹਿਲ ਨੇ ਆਪਣੀ ਧੀ ਦੀ ਪ੍ਰਾਪਤੀ ’ਤੇ ਖੁਸ਼ੀ ਤੇ ਮਾਣ ਮਹਿਸੂਸ ਕਰਦਿਆਂ ਕੁੜੀਆਂ ਨੂੰ ਹਰ ਚੰਗੇ ਖੇਤਰ ’ਚ ਅੱਗੇ ਵਧਣ ਦੇ ਮੌਕੇ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਉਚੇਚੇ ਤੌਰ ’ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਗੁਰਮੇਲ ਸਿੰਘ ਮੋੜ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਪੰਡੋਰੀ, ਬਲਜਿੰਦਰ ਸਿੰਘ ਚੌਹਾਨ ਆਦਿ ਹਾਜ਼ਰ ਸਨ। Barnala News