ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦਾ ਦੇਹਾਂਤ

Sultan, Oman, Kabus Bin Said

ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦਾ ਦੇਹਾਂਤ | Oman Kabus Bin Said

ਦੋਹਾ (ਏਜੰਸੀ)। ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ (Oman Kabus Bin Said) ਦਾ ਸ਼ੁੱਕਰਵਾਰ ਨੂੰ ਦੇਰ ਰਾਤ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਉਹ 1970 ਤੋਂ ਲਗਾਤਾਰ ਇਸ ਅਹੁਦੇ ‘ਤੇ ਤਾਇਨਾਤ ਸਨ। ਸੁਲਤਾਨ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ‘ਤੇ ਰਾਇਲ ਕੋਰਟ ਦੇ ਦੀਵਾਨ ਨੇ ਸ਼ੋਕ ਸੰਦੇਸ਼ ਜਾਰੀਕੀਤਾ। ਸ਼ੋਕ ਸੰਦੇਸ਼ ‘ਚ ਕਿਹਾ ਗਿਆ ਕਿ 14ਵੇਂ ਜੁਮਾਦਾ ਉਲ-ਉਲਾ ਸੁਲਤਾਨ ਕਾਬੂਸ ਬਿਨ ਸੈਦ ਦਾ ਸ਼ੁੱਕਰਵਾਰ ਨੂੰ ਦੇਰ ਰਾਤ ਦੇਹਾਂਤ ਹੋ ਗਿਆ। ਪਿਛਲੇ 50 ਸਾਲਾਂ ‘ਚ ਇੱਕ ਵਿਆਪਕ ਪੁਨਰ ਜਨਮ ਦੀ ਸਥਾਪਨਾ ਤੋਂ ਬਾਅਦ ਉਨ੍ਹਾਂ ਨੇ 23 ਜੁਲਾਈ 1970 ਤੋਂ ਸੱਤਾ ਸੰਭਾਲੀ ਸੀ। ਇਸ ਪੁਨਰ ਜਨਮ ਦੇ ਨਤੀਜੇ ਵਜੋਂ ਇੱਕ ਸੰਤੁਲਿਤ ਵਿਦੇਸ਼ ਨੀਤੀ ਬਣੀ ਜਿਸ ਨੂੰ ਪੂਰੀ ਦੁਨੀਆਂ ਨੇ ਸਨਮਾਨ ਨਾਲ ਸਲਾਹਿਆ। ਰਾਇਲ ਕੋਰਟ ਦੇ ਦੀਵਾਨ ਨੇ ਸੁਲਤਾਨ ਸੈਦ ਦੀ ਮੌਤ ‘ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।