ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News Education New...

    Education News Punjab: ਸੈਂਟਰ ਜਿੰਦਲਪੁਰ ਵੱਲੋਂ ਸੁਖਵਿੰਦਰ ਸਿੰਘ ਨੂੰ ਬਤੌਰ ਡੀ.ਪੀ.ਈ. ਮਾਸਟਰ ਤਰੱਕੀ ਹੋਣ ’ਤੇ ਕੀਤਾ ਸਨਮਾਨਿਤ

    Education News Punjab
    ਭਾਦਸੋਂ: ਸੁਖਵਿੰਦਰ ਸਿੰਘ ਟਿਵਾਣਾ ਦਾ ਸਨਮਾਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ, ਸਮੂਹ ਅਧਿਆਪਕ ਅਤੇ ਹੋਰ। ਤਸਵੀਰ:  ਸੁਸ਼ੀਲ ਕੁਮਾਰ

    Education News Punjab: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਪ੍ਰਾਇਮਰੀ ਸਕੂਲ ਰੰਨੋ ਕਲਾਂ ਬਲਾਕ ਭਾਦਸੋਂ-2 (ਪਟਿਆਲ਼ਾ) ਵਿਖੇ ਸੁਖਵਿੰਦਰ ਸਿੰਘ ਟਿਵਾਣਾ ਨੇ ਪਿਛਲੇ ਲੱਗਭਗ 20 ਸਾਲ ਸੇਵਾਵਾਂ ਨਿਭਾਈਆਂ ਹਨ। ਉਹਨਾਂ ਨੂੰ ਬਤੌਰ ਡੀ.ਪੀ.ਈ.ਅਧਿਆਪਕ ਤਰੱਕੀ ਹੋਣ ’ਤੇ ਸੈਂਟਰ ਜਿੰਦਲਪੁਰ ਵੱਲੋਂ ਵਿਦਾਇਗੀ ਰਸਮ ਕੀਤੀ ਅਤੇ ਸਮੂਹ ਸੈਂਟਰ ਜਿੰਦਲਪੁਰ ਦੇ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਮੁਬਾਰਕਬਾਦ ਦਿੱਤੀ । ਇਸ ਦੌਰਾਨ ਕਲੱਸਟਰ ਹੈੱਡ ਟੀਚਰ ਜਿੰਦਲਪੁਰ ਗੁਰਪ੍ਰੀਤ ਸਿੰਘ ਪੰਧੇਰ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

    ਇਹ ਵੀ ਪੜ੍ਹੋ: Punjab Government New Policy: ਮਾਨ ਸਰਕਾਰ ਦਾ ਪੰਜਾਬ ਦੇ ਛੋਟੇ ਦੁਕਾਨਦਾਰਾਂ ਲਈ ਵੱਡਾ ਐਲਾਨ, ਜਾਣੋ

    Education News Punjab
    Education News Punjab

    ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਪੰਜਾਬ ਪੈਲਸ ਰੰਨੋ ਕਲਾਂ, ਮਨਜਿੰਦਰ ਕੌਰ ਹਿੰਦੀ ਮਿਸਟ੍ਰੈਸ ਰੰਨੋਂ ਕਲਾਂ, ਰਘਵੀਰ ਸਿੰਘ ਸਾਬਕਾ ਸਰਪੰਚ, ਸਕੂਲ ਮੁਖੀ ਜਗਦੇਵ ਸਿੰਘ , ਜਸਵਿੰਦਰ ਸਿੰਘ ਬੀ.ਆਰ.ਸੀ. ਸਤਵੀਰ ਸਿੰਘ ਰਾਏ ਬੀ.ਆਰ.ਸੀ. ਹਰਪ੍ਰੀਤ ਕੌਰ ਤਰਖੇੜੀ, ਪ੍ਰਿਤਪਾਲ ਕੌਰ ਟੌਹੜਾ, ਕੰਚਨ ਰਾਣੀ ਰੰਨੋ ਕਲਾਂ, ਪੂਨਮ ਅਰੋੜਾ ਸ਼ਾਹਪੁਰ, ਗੁਰਪ੍ਰੀਤ ਸਿੰਘ ਖਿਜ਼ਰਪੁਰ, ਸੋਨੀਆ ਮਨਕੂ ਝੰਬਾਲ਼ੀ ਖਾਸ, ਰਾਜਦੀਪ ਕੌਰ ਛੰਨਾਂ ਨੱਥੂਵਾਲੀਆਂ, ਨੀਲਮ ਹਕੀਮਪੁਰਾ ‘ਤੇ ਕੁਲਵਿੰਦਰ ਕੌਰ ਜਿੰਦਲਪੁਰ ਹਾਜ਼ਰ ਸਨ ।