ਅਚਾਨਕ ਵਧੇ ਪਾਣੀ ਦੇ ਚਲਦੇ ਛਡਿਆ ਗਿਆ ਵਾਧੂ ਪਾਣੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੁਖਨਾ ਲੇਕ ਵਿੱਚ ਅਚਾਨਕ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵੱਧਣ ਕਰਕੇ ਵੀਰਵਾਰ ਸਵੇਰੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਹਾਲਾਂਕਿ ਫਲੱਡ ਗੇਟ ਇੱਕ ਖੋਲ੍ਹੇ ਜਾਣ ਕਰਕੇ ਜਿਆਦਾ ਪਾਣੀ ਨਹੀਂ ਛੱਡਿਆ ਗਿਆ ਹੈ। ਜਿਸ ਦੇ ਚਲਦੇ ਜਿਆਦਾ ਖ਼ਤਰੇ ਵਾਲੀ ਗੱਲ ਨਹੀਂ ਹੈ ਪਰ ਫਿਰ ਵੀ ਪ੍ਰਸਾਸਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਚਾਰੇ ਪਾਸੇ ਚੌਕਸੀ ਵਧਾ ਦਿੱਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਖਤਰਾ ਨਾ ਹੋ ਸਕੇ।
ਇਹ ਵੀ ਪੜ੍ਹੋ : ਘੱਗਰ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਸੱਚਾ ਸੌਦਾ, ਦੇਖੋ ਤਸਵੀਰਾਂ…
ਸੁਖਨਾ ਲੇਕ ਵਿੱਚ 1162.30 ਫੁੱਟ ਪਾਣੀ ਆਉਣ ਦੇ ਚਲਦੇ ਵੀਰਵਾਰ ਨੂੰ ਸਵੇਰੇ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਇਸ ਪਾਣੀ ਦੇ ਛੱਡਣ ਤੋਂ ਬਾਅਦ ਪਟਿਆਲਾ ਵਿੱਚ ਕੁਝ ਸਥਿਤੀ ਵਿਗੜ ਸਕਦੀ ਹੈ ਪਰ ਪ੍ਰਸਾਸਨ ਦਾ ਕਹਿਣਾ ਹੈ ਕਿ ਜਿਆਦਾ ਪਾਣੀ ਨਹੀਂ ਛੱਡਣ ਦੇ ਚਲਦੇ ਸਥਿਤੀ ਕਾਬੂ ਵਿੱਚ ਹੀ ਰਹੇਗੀ।