‘ਰਾਮੂਵਾਲੀਆ, ਬੈਂਸ ਭਰਾ, ਭੌਰ, ਜੀ.ਕੇ. ਇੱਕ ਮੰਚ ‘ਤੇ ਆਉਣ ਲਈ ਰਾਜ਼ੀ’
ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਕਰ ਰਹੇ ਮਾਲਵੇ ਦੇ ਸਿਰਮੌਰ ਅਕਾਲੀ ਆਗੂ ਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਬਾਦਲ ਦਲ ਨੂੰ ਅਸਲ ਅਕਾਲੀ ਦਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ 99 ਸਾਲ ਪੂਰੇ ਹੋਣ ‘ਤੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਵੇਗਾ ਜਿਸ ਵਿੱਚ ਬਾਦਲ ਦਲ ਵੱਲੋਂ ਪਾਸੇ ਕੀਤੇ ਸਾਰੇ ਅਕਾਲੀ ਆਗੂ ਇੱਕ ਮੰਚ ‘ਤੇ ਇਕੱਠੇ ਹੋ ਕੇ ਬਾਦਲ ਧੜੇ ਨੂੰ ਸਿੱਧੀ ਚੁਣੌਤੀ ਪੇਸ਼ ਕਰਨਗੇ
ਇੱਕ ਨਿੱਜੀ ਚੈਨਲ ਨਾਲ ਵਾਰਤਾਲਾਪ ਕਰਦਿਆਂ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕਿਹਾ ਹੈ ਕਿ ਇਹ ਉਹ ਅਕਾਲੀ ਦਲ ਨਹੀਂ ਜਿਨ੍ਹਾਂ ਨੂੰ ਕੁਰਬਾਨੀਆਂ ਕਰਕੇ ਹਾਸਲ ਕੀਤਾ ਗਿਆ ਹੋਵੇ, ਸਗੋਂ ਇਹ ਤਾਂ ਤਾਨਾਸ਼ਾਹਾਂ ਦੀ ਪਾਰਟੀ ਹੈ ਉਨ੍ਹਾਂ ਦਾ ਸਿੱਧਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸੀ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਅਸਲ ਅਕਾਲੀ ਆਗੂਆਂ ਨੂੰ ਤਾਨਾਸ਼ਾਹੀ ਰਵੱਈਏ ਕਰਕੇ ਲਾਂਭੇ ਕਰ ਦਿੱਤਾ ਗਿਆ ਸੀ ਪਰ ਹੁਣ ਸਮਾਂ ਆ ਗਿਆ ਹੈ, ਅਸਲ ਅਕਾਲੀ ਆਗੂ ਇੱਕ ਮੰਚ ‘ਤੇ ਆ ਰਹੇ ਹਨ
ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਰਿਹਾ ਹੈ, ਇਸ ਵਰ੍ਹੇ ਅਕਾਲੀ ਦਲ ਨੂੰ ਹੋਂਦ ਵਿੱਚ ਆਇਆਂ 99 ਸਾਲ ਦਾ ਸਮਾਂ ਹੋ ਚੁੱਕਿਆ ਹੈ ਅਸੀਂ ਪੰਜਾਬ ਦੇ ਲਾਂਭੇ ਕੀਤੇ ਗਏ ਅਕਾਲੀ ਆਗੂਆਂ ਨੂੰ ਇੱਕ ਮੰਚ ‘ਤੇ ਲੈ ਕੇ ਆਵਾਂਗੇ ਅਤੇ ਅਕਾਲੀ ਦਲ ਨੂੰ ਮੁੜ ਉਸ ਲੀਂਹਾਂ ਤੇ ਚੜ੍ਹਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਉਦੇਸ਼ ਨਾਲ ਇਸ ਦੀ ਹੋਂਦ ਬਣੀ ਸੀ ਉਨ੍ਹਾਂ ਵੱਖ ਵੱਖ ਆਗੂਆਂ ਦੇ ਨਾਂਅ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਆਦਿ ਸਾਰੇ ਮੁੱਢੋਂ ਅਕਾਲੀ ਰਹੇ ਹਨ ਅਤੇ ਜਿਹੜੇ ਅਕਾਲੀ ਕਿਸੇ ਗੱਲੋਂ ਨਾਰਾਜ਼ ਹੋ ਕੇ ਘਰੇ ਬੈਠ ਗਏ ਹਨ, ਉਨ੍ਹਾਂ ਨੂੰ ਇੱਕ ਮੰਚ ‘ਤੇ ਇਕੱਠੇ ਕੀਤਾ ਜਾਵੇਗਾ ਇਨ੍ਹਾਂ ਸਾਰਿਆਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਇਹ ਸਾਰੇ ਇਕੱਠੇ ਹੋਣ ਲਈ ਤਿਆਰ ਹਨ
ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ : ਢੀਂਡਸਾ
ਸ: ਢੀਂਡਸਾ ਨੇ ਸਪੱਸ਼ਟ ਕਿਹਾ ਕਿ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕਰਦਿਆਂ ਇਹ ਵੀ ਕਹਿ ਦਿੱਤਾ ਮੌਜ਼ੂਦਾ ਸਮੇਂ ਜਿਸ ਨੂੰ ਅਕਾਲੀ ਦਲ ਸਮਝਿਆ ਜਾ ਰਿਹਾ ਹੈ, ਉਸ ਵਿੱਚ ਤਾਨਾਸ਼ਾਹੀ (ਡਿਕਟੇਟਰਸ਼ਿਪ) ਭਾਰੂ ਹੈ ਅਸੀਂ ਇਸ ਨੂੰ ਹਟਾਉਣ ਦਾ ਯਤਨ ਕਰਾਂਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।