ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Falgu River W...

    Falgu River Water Level: ਅਚਾਨਕ ਵਧਿਆ ਫਾਲਗੂ ਨਦੀ ਦੇ ਪਾਣੀ ਦਾ ਪੱਧਰ, 12 ਲੋਕਾਂ ਨੂੰ ਬਚਾਇਆ ਗਿਆ

    Falgu River Water Level
    Falgu River Water Level: ਅਚਾਨਕ ਵਧਿਆ ਫਾਲਗੂ ਨਦੀ ਦੇ ਪਾਣੀ ਦਾ ਪੱਧਰ, 12 ਲੋਕਾਂ ਨੂੰ ਬਚਾਇਆ ਗਿਆ

    ਗਯਾ (ਏਜੰਸੀ)। Falgu River Water Level: ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਫਲਗੂ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਾ ਦਿੱਤਾ, ਜਿਸ ਕਾਰਨ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਲੱਗੀ। ਵੀਰਵਾਰ ਨੂੰ ਇਸ ਘਟਨਾ ਨੇ ਲਗਭਗ 10 ਤੋਂ 12 ਲੋਕਾਂ ਨੂੰ ਮੁਸ਼ਕਲ ’ਚ ਪਾ ਦਿੱਤਾ। ਸਥਾਨਕ ਲੋਕਾਂ ਤੇ ਐੱਸਡੀਆਰਐੱਫ ਦੀ ਟੀਮ ਨੇ ਪਾਣੀ ’ਚ ਫਸੇ ਲੋਕਾਂ ਨੂੰ ਬਚਾਇਆ। ਮੁਫਸਿਲ ਥਾਣਾ ਖੇਤਰ ’ਚ ਫਲਗੂ ਨਦੀ ਦੇ ਪੂਰਬੀ ਕੰਢੇ ’ਤੇ ਛੇ-ਮਾਰਗੀ ਪੁਲ ਦੇ ਹੇਠਾਂ ਬੰਨ੍ਹ ਦੇ ਨੇੜੇ ਰਾਤ ਨੂੰ ਸੌਂ ਰਹੇ ਇਹ ਲੋਕ ਅਚਾਨਕ ਪਾਣੀ ਦੇ ਵਿਚਕਾਰ ਫਸ ਗਏ। Falgu River Water Level

    ਇਹ ਖਬਰ ਵੀ ਪੜ੍ਹੋ : Coronavirus News: ਸਾਵਧਾਨ! ਪੰਜਾਬ ਦੇ ਇਸ ਜ਼ਿਲ੍ਹੇ ’ਚ ਆਇਆ ਕੋਰੋਨਾ ਦਾ ਨਵਾਂ ਵੈਰੀਐਂਟ

    ਪਾਣੀ ਦੇ ਤੇਜ਼ ਵਹਾਅ ਕਾਰਨ ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਆਲੇ-ਦੁਆਲੇ ਦੇ ਸਥਾਨਕ ਲੋਕ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਈ ਤੇ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਹੜ੍ਹ ’ਚ ਫਸੇ ਕਈ ਲੋਕਾਂ ਨੂੰ ਪੁਲ ਦੇ ਉੱਪਰੋਂ ਰੱਸੀ ਸੁੱਟ ਕੇ ਸੁਰੱਖਿਅਤ ਬਚਾਇਆ ਗਿਆ। ਇਸ ਦੌਰਾਨ ਫਸੇ ਲੋਕਾਂ ਦੇ ਕੁਝ ਜਾਨਵਰਾਂ ਨੂੰ ਵੀ ਬਚਾਇਆ ਗਿਆ ਤੇ ਕੁਝ ਨਦੀ ’ਚ ਵਹਿ ਗਏ। ਇਹ ਸੂਚਨਾ ਮਿਲਦੇ ਹੀ ਐੱਸਡੀਆਰਐੱਫ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਐੱਸਡੀਆਰਐੱਫ ਨੇ ਨਦੀ ਵਿਚਕਾਰ ਫਸੇ ਬਾਕੀ ਲੋਕਾਂ ਨੂੰ ਸੁਰੱਖਿਅਤ ਬਚਾਇਆ। Falgu River Water Level

    ਸਥਾਨਕ ਨੌਜਵਾਨ ਸੰਤੋਸ਼ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਅਚਾਨਕ ਸੂਚਨਾ ਮਿਲੀ ਕਿ ਕੁਝ ਖਾਨਾਬਦੋਸ਼, ਜੋ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਹਨ, ਪੁਲ ਹੇਠਾਂ ਖੰਭੇ ਕੋਲ ਸੌਂ ਰਹੇ ਸਨ। ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਉਹ ਫਸ ਗਏ। ਇਸ ਘਟਨਾ ਨੇ ਇੱਕ ਵਾਰ ਫਿਰ ਮੀਂਹ ਦੇ ਮੌਸਮ ਦੌਰਾਨ ਦਰਿਆ ਕੰਢੇ ਦੀਆਂ ਬਸਤੀਆਂ ਤੇ ਅਸੁਰੱਖਿਅਤ ਥਾਵਾਂ ’ਤੇ ਰਹਿਣ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆ ਕੰਢਿਆਂ ਤੇ ਨੀਵੇਂ ਇਲਾਕਿਆਂ ’ਚ ਰਹਿਣ ਤੋਂ ਬਚਣ ਦੀ ਅਪੀਲ ਕੀਤੀ ਹੈ।