ਹਾੱਕੀ ਸੋਨ ਦੀਆਂ ਆਸਾਂ ਦੀ ‘ਸਡਨ ਡੈੱਥ’, ਸੈਮੀਫਾਈਨਲ ‘ਚ ਹਾਰਿਆ ਭਾਰਤ

ਕਾਂਸੀ ਤਗਮੇ ਲਈ ਮੁਕਾਬਲਾ ਪਾਕਿਸਤਾਨ ਨਾਲ

ਜਕਾਰਤਾ (ਏਜੰਸੀ)। ਭਾਰਤ ਦਾ ਏਸ਼ੀਆਈ ਖੇਡਾਂ ਦੀ ਪੁਰਸ਼ ਹਾੱਕੀ ਮੁਕਾਬਲਿਆਂ ‘ਚ ਆਪਣਾ ਸੋਨ ਤਗਮਾ ਬਰਕਰਾਰ ਰੱਖਣ ਅਤੇ ਟੋਕੀਓ ਓਲੰਪਿਕ ਟਿਕਟ ਪਾਉਣ ਦਾ ਸੁਪਨਾ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਦਿਲ ਤੋੜਨ ਵਾਲੀ ਹਾਰ ਨਾਲ ਟੁੱਟ ਗਿਆ ਭਾਰਤ ਨੂੰ ਮਲੇਸ਼ਿਆਈ ਟੀਮ ਨੇ ਸਡਨ ਡੈੱਥ ‘ਚ 7-6 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਨਿਰਧਾਰਤ ਸਮੇਂ ‘ਚ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਰਹੀਆਂ ਇਸ ਤੋਂ ਬਾਅਦ ਮੁਕਾਬਲਾ ਸਡਨ ਡੈੱਥ ‘ਚ ਖਿੱਚਿਆ ਗਿਆ ਜਿਸ ਵਿੱਚ ਐਸ.ਵੀ.ਸੁਨੀਲ ਦੇ ਆਪਣੀ ਪੈਨਲਟੀ ਖੁੰਝਦਿਆਂ ਹੀ ਮਲੇਸ਼ੀਆ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।

ਸ਼੍ਰੀਜੇਸ਼ ਨਾ ਦੁਹਰਾ ਸਕੇ 2014 ਨੂੰ | Sports News

ਭਾਰਤੀ ਟੀਮ ਨੇ ਚਾਰ ਸਾਲ ਪਹਿਲਾਂ ਇੰਚੀਓਨ ‘ਚ ਪੈਨਲਟੀ ਸ਼ੂਟਆਊਟ ‘ਚ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਪਰ ਇਸ ਵਾਰ ਸ਼੍ਰੀਜੇਸ਼ ਨਿਰਾਸ਼ ਕਰ ਗਏ ਅਤੇ ਸ਼ੂਟਆਊਟ ਅਤੇ ਸਡਨ ਡੈੱਥ ‘ਚ ਮਲੇਸ਼ੀਆ ਨੂੰ ਨਹੀਂ ਰੋਕ ਸਕੇ ਇਸ ਹਾਰ ਤੋਂ ਬਾਅਦ ਭਾਰਤੀ ਟੀਮ ਕਾਂਸੀ ਤਗਮੇ ਲਈ ਪਾਕਿਸਤਾਨ ਅਤੇ ਜਾਪਾਨ ਦਰਮਿਆਨ ਸੈਮੀਫਾਈਨਲ ‘ਚ ਜੇਤੂ ਟੀਮ ਨਾਲ ਖੇਡੇਗੀ। (Sports News)

ਭਾਰਤ ਨੂੰ ਆਖ਼ਰੀ ਸਮੇਂ ‘ਚ ਗੋਲ ਖਾਣਾ ਮਹਿੰਗਾ ਪਿਆ | Sports News

ਭਾਰਤੀ ਟੀਮ ਮੈਚ ਦੇ 59ਵੇਂ ਮਿੰਟ ਤੱਕ 2-1 ਨਾਲ ਅੱਗੇ ਸੀ ਪਰ ਮਲੇਸ਼ਿਆ ਦੇ ਮੁਹੰਮਦ ਰੇਜ਼ੀ ਨੇ ਪੈਨਲਟੀ ਕਾਰਨਰ ‘ਤੇ ਬਰਾਬਰੀ ਦਾ ਗੋਲ ਕਰ ਦਿੱਤਾ ਸ਼ੂਟਆਊਟ ‘ਚ ਦੋਵੇਂ ਟੀਮਾਂ ਨੇ ਦੋ ਦੋ ਨਿਸ਼ਾਨੇ ਲਾਏ ਸਡਨ ਡੈੱਥ ‘ਚ ਮੁਕਾਬਲਾ ਬਰਾਬਰ ਚੱਲਦਾ ਰਿਹਾ ਅਤੇ 6-6 ਦਾ ਸਕੋਰ ਹੋ ਚੁੱਕਾ ਸੀ ਤਾਜੁਦੀਨ ਅਹਿਮਦ ਨੇ ਮਲੇਸ਼ੀਆ ਨੂੰ 7-6 ਨਾਲ ਅੱਗੇ ਕੀਤਾ ਅਤੇ ਸੁਨੀਲ ਆਪਣੀ ਵਾਰੀ ‘ਤੇ ਦਬਾਅ ਮੰਨ ਗਏ ਅਤੇ ਭਾਰਤ ਲਈ ਬਰਾਬਰੀ ਦਾ ਗੋਲ ਨਾ ਕਰ ਸਕੇ ਭਾਰਤ ਹੁਣ ਕਾਂਸੀਤ ਤਗਮੇ ਲਈ ਪਾਕਿਸਤਾਨ ਨਾਲ ਭਿੜੇਗਾ ਜਿਸ ਨੂੰ ਦੂਸਰੇ ਸੈਮੀਫਾਈਨਲ ਂਚ ਜਾਪਾਨ ਹੱਥੋਂ 1-0 ਨਾਲ ਮਾਤ ਖਾਣੀ ਪਈ। ਮਲੇਸ਼ੀਆ ਹੁਣ ਫਾਈਨਲ ਂਚ ਜਾਪਾਨ ਨਾਲ ਭਿੜੇਗਾ।

LEAVE A REPLY

Please enter your comment!
Please enter your name here