ਗੁਰੂਹਰਸਹਾਏ ਦੇ ਚੌਥੇ ਸਰੀਰਦਾਨੀ ਬਣੇ ਸੁਭਾਸ਼ ਚੰਦਰ ਕਾਲੜਾ ਇੰਸਾਂ| Body Donation
(ਵਿਜੈ ਹਾਂਡਾ) ਗੁਰੂਹਰਸਹਾਏ। Body Donation: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 163 ਕਾਰਜਾਂ ਦੀ ਲੜੀ ਤਹਿਤ ਡੇਰਾ ਸ਼ਰਧਾਲੂ ਸਰੀਰਦਾਨੀ ਸੁਭਾਸ਼ ਚੰਦਰ ਕਾਲੜਾ ਇੰਸਾਂ (82) ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਜਿੱਥੇ ਮੈਡੀਕਲ ਦੇ ਵਿਦਿਆਰਥੀ ਉਹਨਾਂ ਦੀ ਮ੍ਰਿਤਕ ਦੇਹ ’ਤੇ ਵੱਖ-ਵੱਖ ਤਰ੍ਹਾਂ ਨਾਲ ਰਿਸਰਚ ਕਰਨਗੇ।
ਇਹ ਵੀ ਪੜ੍ਹੋ: Sunam News : ਮੁੱਖ ਮੰਤਰੀ ਦੇ ਨਾਨਕੇ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ
ਜੇਕਰ ਸਰੀਰਦਾਨ ਦੀ ਗੱਲ ਕੀਤੀ ਜਾਵੇ ਤਾਂ ਬਲਾਕ ਗੁਰੂਹਰਸਹਾਏ ਅੰਦਰ ਇਸ ਤੋਂ ਪਹਿਲਾਂ ਆਪਣੀ ਸਵੈ ਇੱਛਾ ਨਾਲ ਤਿੰਨ ਸਰੀਰਦਾਨ ਹੋ ਚੁੱਕੇ ਹਨ ਤੇ ਸੁਭਾਸ਼ ਚੰਦਰ ਕਾਲੜਾ ਇੰਸਾਂ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਵੱਲੋਂ ਬਲਾਕ ਦੇ ਚੋਥੇ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ ਗਿਆ। ਸਰੀਰਦਾਨੀ ਸੁਭਾਸ਼ ਚੰਦਰ ਕਾਲੜਾ ਇੰਸਾਂ ਦੇ ਜੀਵਨ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ ਸੁਭਾਸ਼ ਚੰਦਰ ਕਾਲੜਾ ਇੰਸਾਂ ਸ਼ੁਰੂ ਤੋਂ ਮਾਨਵਤਾ ਭਲਾਈ ਦੇ ਕਾਰਜਾਂ ਪ੍ਰਤੀ ਸਮਰਪਿਤ ਰਹੇ ਤੇ ਉਹਨਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਬਲਾਕ ਦੇ ਪ੍ਰੇਮੀ ਸੇਵਕ ਤੋਂ ਲੈ ਕੇ ਡੇਰਾ ਸੱਚਾ ਸੌਦਾ ਦੀਆਂ ਵੱਖ-ਵੱਖ ਸੰਮਤੀਆਂ ਅੰਦਰ ਸੇਵਾ ਨਿਭਾਉਂਦੇ ਰਹੇ ਤੇ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਵਿੱਚ ਗਿਣੇ ਜਾਂਦੇ ਸਨ। Body Donation