ਸਟਾਫ ਵੱਲੋਂ ਸੁਨੇਹਾ ਨੂੰ 21 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ
(ਸੱਚ ਕਹੂੰ ਨਿਊਜ਼) ਕੋਟਕਪੂਰਾ। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕੀਤੇ ਗਏ ਸਮਾਗਮ ਦੌਰਾਨ ਸਕੂਲ ਦੀਆਂ ਹੁਸ਼ਿਆਰ ਵਿਦਿਆਰਥਣਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਦੀਆਂ ਵਿਦਿਆਰਥਣਾਂ ਦੀ ਵਿਲੱਖਣ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ ਗਈ। (Kotakpura News)
ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ
ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿ.) ਫਰੀਦਕੋਟ ਸ. ਮੇਵਾ ਸਿੰਘ ਸਿੱਧੂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧੀਆ ਅੰਕ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੰਦਿਆਂ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਭਵਿੱਖ ਵਿਚ ਹੋਰ ਪ੍ਰਾਪਤੀਆਂ ਕਰਨ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੋਰਡ ਦੀ ਮੈਰਿਟ ਵਿੱਚ ਨਾਂਅ ਦਰਜ ਕਰਵਾਉਣ ਵਾਲੀ ਸੁਨੇਹਾ ਸਪੁੱਤਰੀ ਸ੍ਰੀ ਰਜਨੀਸ਼ ਅਰੋੜਾ ਨੂੰ ਸਟਾਫ ਵੱਲੋਂ 21 ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। (Kotakpura News)
ਇਹ ਵੀ ਪੜ੍ਹੋ : ਪਹਿਲਵਾਨਾਂ ਦਾ ਐਲਾਨ : ‘ਅੱਜ ਗੰਗਾ ’ਚ ਵਹਾ ਦੇਵਾਂਗੇ ਤਮਗੇ….’
ਅੱਠਵੀਂ ਜਮਾਤ ਵਿਚੋਂ ਪਰਨੀਤ ਕੌਰ, ਪ੍ਰਭਜੀਤ ਕੌਰ ,ਅੰਕਿਤਾ ਦਸਵੀਂ ਜਮਾਤ ਵਿੱਚੋਂ ਸੁਨੇਹਾ, ਗੋਬਿੰਦ ਕੌਰ, ਜਸਲੀਨ ਕੌਰ ਬਾਰਵੀਂ ਸਇੰਸ ਗਰੁੱਪ ਚੰਦਨਦੀਪ ਕੌਰ, ਹਰਮਨਵੀਰ ਕੌਰ, ਹਿਮਾਂਸੀ ਕਮਰਸ ਗਰੁੱਪ ਵਿਚੋਂ ਕੀਰਤੀ, ਪਲਕ ,ਰੀਆ ਰਾਣੀ ਆਰਟਸ ਗਰੁੱਪ ਵਿਚੋਂ ਸ਼ਰਨਦੀਪ ਕੌਰ, ਅਵਨੀਤ ਕੌਰ, ਰਣਜੋਤ ਕੌਰ , ਲਗਨ, ਆਰਤੀ, ਸਿਮਰਨਦੀਪ ਕੌਰ, ਲੀਨਾ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੀਆਂ ਅਤੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਮਨੋਹਰ ਲਾਲ ਵੱਲੋਂ ਨਿਭਾਈ ਗਈ। ਇਸ ਮੌਕੇ ਸ੍ਰੀਮਤੀ ਪਵਨਜੀਤ ਕੌਰ ,ਬਲਜੀਤ ਰਾਣੀ, ਪਰਮਜੀਤ ਕੌਰ, ਮੰਜਲੀ ਕੱਕੜ, ਰਜਨੀ ਵਸਿਸ਼ਟ, ਨਵਦੀਪ ਕੱਕੜ ਗੁਰਿੰਦਰ ਸਿੰਘ ਮਹਿੰਦੀਰੱਤਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਨਰੇਸ਼ ਕੁਮਾਰ, ਸ਼ਵਿੰਦਰ ਕੌਰ, ਪਰਮਜੀਤ ਸਿੰਘ, ਵਿਵੇਕ ਕਪੂਰ, ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ, ਨਵਦੀਪ ਕੱਕੜ, ਸੁਖਪਾਲ ਸਿੰਘ, ਰਣਬੀਰ ਭੰਡਾਰੀ, ਰਾਜਨ , ਜਗਸੀਰ ਸਿੰਘ, ਨਰਿੰਦਰ ਜੀਤ, ਚੰਦਨ ਸਿੰਘ, ਮਹਾਂਵੀਰ ਸਿੰਘ,ਬਿਹਾਰੀ ਲਾਲ, ਸ਼ਵਿੰਦਰ ਮਾਨ ,ਗੁਰਪ੍ਰੀਤ ਰੂਪਰਾ, ਗੁਰਵਿੰਦਰ ਸਿੰਘ , ਗੁਰਪ੍ਰੀਤ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ।