ਦੇਸ਼ ਭਗਤ ਯੂਨਿਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਨੇ ਕੀਤੀ ਭੰਨਤੋੜ, ਪੁਲਿਸ ਤਾਇਨਾਤ

Desh Bhagat University
ਦੇਸ਼ ਭਗਤ ਯੂਨਿਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਨੇ ਕੀਤੀ ਭੰਨਤੋੜ, ਪੁਲਿਸ ਤਾਇਨਾਤ

ਨਰਸਿੰਗ ਵਿਦਿਆਰਥਣਾਂ ਅਤੇ ਦੇਸ਼ ਭਗਤ ਯੂਨਿਵਰਸਿਟੀ ਮੈਨੇਜਮੈਂਟ ’ਚ ਵਧਿਆ ਤਕਰਾਰ

  • ਡਿਪਟੀ ਕਮਿਸ਼ਨਰ ਵੱਲੋਂ ਪੀੜਤ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਮੈਨੇਜਮੈਂਟ ਨਾਲ ਗੱਲਬਾਤ ਤੋਂ ਬਾਅਦ ਵੀ ਨਹੀਂ ਸੁਲਝਿਆ ਮਸਲਾ

(ਅਨਿਲ ਲੁਟਾਵਾ) ਫਤਿਹਗੜ੍ਹ ਸਾਹਿਬ। ਦੇਸ਼ ਭਗਤ ਯੂਨੀਵਰਸਿਟੀ (Desh Bhagat University) ’ਚ ਮਨੇਜਮੈਂਟ ਅਤੇ ਨਰਸਿੰਗ ਵਿਦਿਆਰਥੀਆਂ ਵਿਚਾਲੇ ਤਕਰਾਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਨਰਸਿੰਗ ਦੀਆਂ ਵਿਦਿਆਰਥਣਾਂ ਪਿਛਲੇ ਕਈ ਦਿਨ ਤੋਂ ਦੇਸ਼ ਭਗਤ ਅੱਗੇ ਧਰਨਾ ਲਾਈ ਬੈਠੀਆਂ ਹਨ। ਜਿਸ ਕਾਰਨ ਯੂਨੀਵਰਸਟੀ ਵਿੱਚ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਣਾ ਬਿਲਕੁਲ ਬੰਦ ਹੋਇਆ ਪਿਆ ਹੈ। ਦੇਸ਼ ਭਗਤ ਯੂਨਿਵਰਸਿਟੀ ਦੇ ਸਟਾਫ ਅਤੇ ਕਰਮਚਾਰੀਆਂ ਵੱਲੋਂ ਅੱਜ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਮੱਦਦ ਨਾਲ ਜ਼ਬਰਦਸਤੀ ਯੂਨੀਵਰਸਿਟੀ ਦਾ ਗੇਟ ਖੁੱਲ੍ਹਵਾ ਦਿੱਤਾ। ਜਿਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।

ਯੂਨੀਵਰਸਿਟੀ ਨੇ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ (Desh Bhagat University )

ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਆਰੋਪ ਲਗਾਇਆ ਜਾ ਰਿਹਾ ਹੈ ਯੂਨੀਵਰਸਿਟੀ ਵੱਲੋਂ ਸਮਰਥਾ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਗੁੱਸੇ ਵਿੱਚ ਆਏ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਤੋੜ ਭੰਨ ਵੀ ਕੀਤੀ ਗਈ।

ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ ਐੱਸ ਪੀ ਰਕੇਸ਼ ਯਾਦਵ, ਡੀ ਐਸ ਪੀ ਅਮਲੋਹ ਹਰਪਿੰਦਰ ਕੌਰ ਗਿੱਲ,ਤਹਿਸੀਲਦਰ ਅਮਲੋਹ ਦਿਵਯਾ ਸਿੰਗਲਾ,ਨਾਇਬ ਤਹਿਸੀਲਦਾਰ ਮੰਡੀ ਗੋਬਿੰਦਗੜ੍ਹ ਹਰਨੇਕ ਸਿੰਘ, ਡੀ ਐਸ ਪੀ ਗੁਰਬੰਸ ਸਿੰਘ ਬੈਂਸ, ਡੀ ਐਸ ਪੀ ਰਵਿੰਦਰ ਸਿੰਘ ਕਾਹਲੋ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਲੇਕਿਨ ਵਿਦਿਆਰਥੀਆਂ ਵੱਲੋਂ ਦੁਬਾਰਾ ਫੇਰ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਨਰਸਿੰਗ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਹ 2020 ਬੈਚ ਦੇ ਵਿਦਿਆਰਥੀ ਹਨ ਜਦੋਂ ਉਨ੍ਹਾਂ ਨੂੰ ਦਾਖਲਾ ਦਿੱਤਾ ਗਿਆ ਸੀ ਤਾਂ ਕਿਹਾ ਗਿਆ ਸੀ ਕੀ ਤੁਹਾਨੂੰ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਹੀ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਜਦੋਂ ਕਿ ਹੁਣ ਯੂਨੀਵਰਸਿਟੀ ਵੱਲੋਂ ਆਪਣੇ ਹੀ ਇੱਕ ਕਾਲਜ ਲਾਲ ਸਿੰਘ ਮੈਮੋਰੀਅਲ ਕਾਲਜ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਕਿ ਮਾਨਤਾ ਪ੍ਰਾਪਤ ਨਹੀਂ ਹਨ।

ਇਹ ਵੀ ਪੜ੍ਹੋ : ਮੁੰਬਈ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, ਯਾਤਰੀ ਵਾਲ-ਵਾਲ ਬਚੇ

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਤਿੰਨ ਸਾਲ ਦੀ ਫੀਸ ਰੀਫੰਡ ਕਰ ਦਿੰਦੇ ਹਾਂ ਜੋ ਸਾਡੇ ਤਿੰਨ ਸੁਨਿਹਰੀ ਸਾਲ ਬਰਬਾਦ ਹੋਏ ਹਨ ਉਸ ਦੀ ਭਰਪਾਈ ਕੌਣ ਕਰੇਗਾ।  ਬੀਤੇ ਦਿਨੀ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਪੀੜਿਤ ਵਿਦਿਆਰਥੀਆਂ ਨੇ ਲਿਖਿਆ ਹੈ ਕਿ ਯੂਨੀਵਰਸਟੀ ਗ੍ਰਾਂਟ ਕਮਿਸ਼ਨ ਯੂ ਜੀ ਸੀ, ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਪੀ ਐਨ ਆਰ ਸੀ ਇੰਡੀਅਨ ਨਰਸਿੰਗ ਕੌਸਲ ਆਈ ਐਨ ਸੀ ਤੋਂ ਪਤਾ ਕੀਤਾ ਜਾਵੇ ਕਿ ਇਸ ਕਾਲਜ ਵੱਲੋਂ ਪ੍ਰਦਾਨ ਕੀਤੀਆਂ ਡਿਗਰੀਆਂ ਮਾਨਤਾ ਪ੍ਰਾਪਤ ਹਨ ਕੇ ਨਹੀਂ। (Desh Bhagat University)

Desh Bhagat University

ਵਿਦਿਆਰਥੀਆਂ ਨੇ ਇਹ ਵੀ ਆਰੋਪ ਲਗਾਇਆ ਕਿ ਦੇਸ਼ ਭਗਤ ਯੂਨਿਵਰਸਿਟੀ ਕੋਲ ਸਿਰਫ 60 ਸੀਟਾਂ ਹਨ ਜਦੋਂ ਕਿ ਇਨ੍ਹਾਂ ਨੇ ਦਾਖਲਾ 130 ਦੇ ਕਰੀਬ ਵਿਦਿਆਰਥੀਆਂ ਨੂੰ ਰੱਖਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਦਿਆਰਥੀਆਂ ਵੱਲੋਂ ਲਿਖੀਆਂ ਸਾਰੀਆਂ ਮੰਗਾਂ ਸਬੰਧੀ ਇੰਡੀਅਨ ਨਰਸਿੰਗ ਕੌਂਸਲ, ਪੰਜਾਬ ਨਰਸਿੰਗ ਰਜਿਸਟ੍ਰੇਸ਼ਨ, ਕਾਉਸਲ, ਯੂਨੀਵਰਸਿਟੀ, ਗ੍ਰਾਂਟ ਕਮਿਸ਼ਨ ਨਾਲ ਗੱਲ ਕਰਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ।