ਸਿਆਸੀ ਹਿੰਸਾ ਤੇ ਵਿਦਿਆਰਥੀ

seven-more-people-were-identified-jnu-violence

ਸਿਆਸੀ ਹਿੰਸਾ ਤੇ ਵਿਦਿਆਰਥੀ

ਦੇਸ਼ ਦੀ ਰਾਜਧਾਨੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਅੱਧੀ ਰਾਤ ਨੂੰ ਵਿਦਿਆਰਥੀਆਂ ਤੇ ਅਧਿਆਪਕ ‘ਤੇ ਹੋਇਆ ਜਾਨਲੇਵਾ ਹਮਲਾ ਨਿੰਦਾਜਨਕ ਹੈ ਦੇਸ਼ ਦੀ ਰਾਜਧਾਨੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਇੱਕ ਵਿੱਦਿਅਕ ਅਦਾਰੇ ‘ਚ ਹਿੰਸਾ ਦੀ ਘਟਨਾ ਸੁਰੱਖਿਆ ਪ੍ਰਬੰੰਧਾਂ ‘ਤੇ ਸਵਾਲ ਉਠਾਉਂਦੀ ਹੈ ਜੇਐਨਯੂ ਦੇ ਵਿਦਿਆਰਥੀਆਂ ਦੀ ਖੱਬੇਪੱਖੀ ਸਿਆਸਤ ‘ਚ ਸ਼ਮੂਲੀਅਤ ਚਰਚਾ ਦਾ ਵਿਸ਼ਾ ਰਹਿ ਚੁੱਕੀ ਹੈ ਤੇ ਖੱਬੇਪੱਖੀ ਸਿਆਸਤ ਕੇਂਦਰ ਤੇ ਰਾਜਾਂ ‘ਚ ਹਾਸ਼ੀਏ ‘ਤੇ ਜਾ ਚੁੱਕੀ ਹੈ, ਪਰ ਵਿਰੋਧੀ ਵਿਚਾਰਧਾਰਾ ਹੋਣ ਦੇ ਬਾਵਜੂਦ ਸੁਰੱਖਿਆ ਪ੍ਰਬੰਧ ਸਰਕਾਰ ਦੀ ਜ਼ਿੰਮੇਵਾਰੀ ਹੈ ਇੱਕ ਯੂਨੀਵਰਸਿਟੀ ਅੰਦਰ ਹਥਿਆਰਬੰਦ ਹਮਲਾਵਰਾਂ ਦਾ ਬੇਖੌਫ ਹੋ ਕੇ ਦਾਖਲ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ ਦੇਸ਼ ਪਹਿਲਾਂ ਹੀ ਰਾਜਨੀਤਿਕ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਕੇਰਲ, ਪੱਛਮੀ ਬੰਗਾਲ ਅਤੇ ਕਈ ਰਾਜਾਂ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰ ਕਤਲੋਗਾਰਤ ਕਰ ਚੁੱਕੇ ਹਨ ਜੇਕਰ ਜੇਐਨਯੂ ਦਾ ਮਾਮਲਾ ਭਖ਼ ਜਾਂਦਾ ਹੈ ਤਾਂ ਇਸ ਦਾ ਮਾੜਾ ਅਸਰ ਦੇਸ਼ ਦੇ ਹੋਰਨਾਂ ਹਿੱਸਿਆਂ ‘ਤੇ ਪੈ ਸਕਦਾ ਹੈ।

ਕਾਨੂੰਨ ਨੂੰ ਹੱਥ ‘ਚ ਲੈਣ ਵਾਲਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣੀ ਘਾਤਕ ਸਾਬਤ ਹੋਵੇਗਾ ਵਿਰੋਧੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਚ ਪੂਰੇ ਸੰਜਮ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਹਮਲਾਵਰਾਂ ‘ਤੇ ਸਿਆਸੀ ਪੁਸ਼ਤਪਨਾਹੀ ਦੇ ਵੀ ਦੋਸ਼ ਲੱਗ ਰਹੇ ਹਨ ਦੂਜੇ ਪਾਸੇ ਜੇਐਨਯੂ ਦੇ ਵਿਦਿਆਰਥੀ ਆਗੂਆਂ ਦੀ ਸਿਆਸੀ ਪਾਰਟੀਆਂ ਨਾਲ ਵਫਾਦਾਰੀ ਵੀ ਏਨੀ ਚਰਚਾ ‘ਚ ਆ ਚੁੱਕੀ ਹੈ ਕਿ ਸਿਆਸਤ ਤੇ ਯੂਨੀਵਰਸਿਟੀਆਂ ‘ਚ ਫਰਕ ਲੱਭਣਾ ਮੁਸ਼ਕਲ ਹੋ ਗਿਆ ਹੈ।

ਕਿਤਾਬਾਂ ਜਾਂ ਮਾਈਕ ਦੀ ਥਾਂ ਤੇਜ਼ਧਾਰ ਹਥਿਆਰ ਦੇਣੇ ਵਿਚਾਰਾਂ ਦੀ ਲੜਾਈ ਨੂੰ ਹਥਿਆਰਬੰਦ ਲੜਾਈ ਵੱਲ ਧੱਕ

ਦਰਅਸਲ ਪੂਰੇ ਦੇਸ਼ ਅੰਦਰ ਸਿਆਸੀ ਰਣਨੀਤੀ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਹੋਰ ਵਰਗਾਂ ਵਾਂਗ ਵਿਦਿਆਰਥੀ ਵਰਗ ਨੂੰ ਵੀ ਪਾਰਟੀਆਂ ਨੇ ਆਪਣੇ-ਆਪਣੇ ਵਿੰਗ ਬਣਾ ਲਿਆ ਹੈ। ਇਸ ਮਾੜੇ ਰੁਝਾਨ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਵਿਦਿਆਰਥੀ ਪਾਰਟੀਆਂ ਦੇ ਹਿੱਤਾਂ ਦੀ ਪੂਰਤੀ ਦਾ ਹਥਿਆਰ ਬਣਦੇ ਜਾ ਰਹੇ ਹਨ। ਸਿਆਸਤ ਤੇ ਸਿੱਖਿਆ ਦੇ ਸੰਬਧਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਿੱਖਿਆ ਨੂੰ ਸਿਆਸਤ ਬਣਾਉਣਾ ਦੇਸ਼ ਨਾਲ ਖਿਲਵਾੜ ਹੋਵੇਗਾ ਚੰਗਾ ਹੋਵੇ। ਜੇਕਰ ਸਿਆਸੀ ਪਾਰਟੀਆਂ ਆਪਣੇ ਹਿੱਤਾਂ ਨੂੰ ਸ਼ਾਰਟਕੱਟ ਰਸਤੇ ਪੂਰਾ ਕਰਨ ਦੀ ਬਜਾਇ ਲੋਕ ਹਿੱਤਾਂ ਦੀ ਲੜਾਈ ਨੂੰ ਸੰਸਦ/ਵਿਧਾਨ ਸਭਾ ਜਾਂ ਜਲਸਿਆਂ/ਰੈਲੀਆਂ ਤੱਕ ਹੀ ਮਹਿਦੂਦ ਰੱਖਣ ਕਿਤਾਬਾਂ ਜਾਂ ਮਾਈਕ ਦੀ ਥਾਂ ਤੇਜ਼ਧਾਰ ਹਥਿਆਰ ਦੇਣੇ ਵਿਚਾਰਾਂ ਦੀ ਲੜਾਈ ਨੂੰ ਹਥਿਆਰਬੰਦ ਲੜਾਈ ਵੱਲ ਧੱਕ ਦੇਵੇਗਾ ਫਿਰ ਵੀ ਜੇਕਰ ਵਿਦਿਆਰਥੀਆਂ ਨੇ ਰਾਜਨੀਤੀ ਕਰਨੀ ਹੈ ਤਾਂ ਇਸ ਵਿੱਚ ਹਥਿਆਰਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਦੇਸ਼ ਦੇ ਅਣਗਿਣਤ ਕੌਮੀ ਆਗੂ ਆਪਣੇ ਵਿਚਾਰਾਂ ਕਾਰਨ ਹੀ ਅੱਗੇ ਆਏ ਸਨ ਨਾ ਕਿ ਉਹਨਾਂ ਨੇ ਕਦੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਲਈ ਸੀ ਕੇਂਦਰ ਸਰਕਾਰ ਹਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਏ ਤੇ ਯੂਨੀਵਰਸਿਟੀ ‘ਚ ਪੜ੍ਹਾਈ ਦਾ ਮਾਹੌਲ ਬਣਾਉਣ ਲਈ ਸਾਰੀਆਂ ਧਿਰਾਂ ਕੰਮ ਕਰਨ ਦਰਅਸਲ ਪੂਰੇ ਦੇਸ਼ ਅੰਦਰ ਸਿਆਸੀ ਰਣਨੀਤੀ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਹੋਰ ਵਰਗਾਂ ਵਾਂਗ ਵਿਦਿਆਰਥੀ ਵਰਗ ਨੂੰ ਵੀ ਪਾਰਟੀਆਂ ਨੇ ਆਪਣੇ-ਆਪਣੇ ਵਿੰਗ ਬਣਾ ਲਿਆ ਹੈ ਇਸ ਮਾੜੇ ਰੁਝਾਨ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਵਿਦਿਆਰਥੀ ਪਾਰਟੀਆਂ ਦੇ ਹਿੱਤਾਂ ਦੀ ਪੂਰਤੀ ਦਾ ਹਥਿਆਰ ਬਣਦੇ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।