Cambridge University Exam Results: ਦੋਵਾਂ ਸੰਸਥਾਵਾਂ ਨੇ ਕੁੱਲ ਮਿਲਾ ਕੇ 13 ਏ ਸਟਾਰ ਅਤੇ 14 ਏ ਗ੍ਰੇਡ ਕੀਤੇ ਪ੍ਰਾਪਤ
- ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਵਿੱਚ ਹੋਇਆ ਸਨਮਾਨ ਸਮਾਰੋਹ, ਮੈਨੇਜ਼ਿੰਗ ਕਮੇਟੀ ਤੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ
Cambridge University Exam Results: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਬੁਆਇਜ਼ ਅਤੇ ਗਰਲਜ਼ ਵਿੰਗ ਦੇ 10ਵੀਂ ਅਤੇ 11ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਕੈਂਬਰਿਜ ਯੂਨੀਵਰਸਿਟੀ ਯੂਕੇ ਵੱਲੋਂ ਮਾਨਤਾ ਪ੍ਰਾਪਤ ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਨਤੀਜਿਆਂ ਵਿੱਚ ਆਪਣਾ ਝੰਡਾ ਬੁਲੰਦ ਕੀਤਾ ਹੈ। ਦੋਵਾਂ ਸੰਸਥਾਵਾਂ ਨੂੰ ਕੁੱਲ ਮਿਲਾ ਕੇ 13 ਏ ਸਟਾਰ ਅਤੇ 14 ਏ ਗ੍ਰੇਡ ਮਿਲੇ ਹਨ।
Read Also : Legal Rights: ਕੀ ਤੁਸੀਂ ਜਾਣਦੇ ਹੋ? ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਪੰਜ ਜ਼ਰੂਰੀ ਕਾਨੂੰਨੀ ਅਧਿਕਾਰ
ਡਾਇਰੈਕਟਰ ਪ੍ਰਿੰਸੀਪਲ ਅਜੇ ਧਮੀਜਾ ਅਤੇ ਪ੍ਰਿੰਸੀਪਲ ਸੰਦੀਪ ਕੌਰ ਗਿੱਲ ਨੇ ਦੋਵਾਂ ਸਕੂਲਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਸਕੂਲ ਦੇ ਕੰਪਲੈਕਸ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਮੈਨੇਜ਼ਿੰਗ ਕਮੇਟੀ, ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤੇ ਗਏ।
ਡਾਇਰੈਕਟਰ ਪ੍ਰਿੰਸੀਪਲ ਅਜੇ ਧਮੀਜਾ ਅਤੇ ਪ੍ਰਿੰਸੀਪਲ ਸੰਦੀਪ ਕੌਰ ਗਿੱਲ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਬੇਸ਼ਕੀਮਤੀ ਟਿਪਸ ਦਿੰਦੇ ਹਨ ਜਿਵੇਂ ਕਿ ਬੱਚਿਆਂ ਨੇ ਪੜ੍ਹਾਈ ਕਿਵੇਂ ਕਰਨੀ ਹੈ ਸਮੇਤ ਕਈ ਟਿਪਸ ਦਿੰਦੇ ਸਨ, ਜਿਨ੍ਹਾਂ ਨੂੰ ਅਪਣਾ ਕੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਦਿੱਤੇ ਹਨ। Cambridge University Exam Results
ਗਰਲਜ਼ ਵਿੰਗ ਦੀਆਂ ਵਿਦਿਆਰਥਣਾਂ ਨੇ ਵੀ ਕੀਤਾ ਸ਼ਾਨਦਾਰ ਪ੍ਰਦਰਸ਼ਨ | Cambridge University Exam Results
ਇਸੇ ਤਰ੍ਹਾਂ ਗਰਲਜ਼ ਵਿੰਗ ਦੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਗਗਨਰੀਤ ਕੌਰ ਨੇ ਡਬਲ ‘ਏ’ ਸਟਾਰ ਗ੍ਰੇਡ, ਅਕਸ਼ਰਾ ਨੇ ਸਿੰਗਲ ‘ਏ’ ਸਟਾਰ ਗ੍ਰੇਡ, ਡੇਵੀਨਾ ਚਤੁਰਵੇਦੀ ਨੇ ਡਬਲ ‘ਏ’ ਗ੍ਰੇਡ, ਸ੍ਰਿਸ਼ਟੀ ਸ਼ਰਮਾ ਨੇ ਡਬਲ ‘ਏ’ ਗ੍ਰੇਡ ਅਤੇ ਨਮਨ ਜੋਤ ਨੇ ‘ਏ’ ਗ੍ਰੇਡ ਪ੍ਰਾਪਤ ਕੀਤਾ ਹੈ। 11ਵੀਂ ਜਮਾਤ ਵਿੱਚ ਗਰਲਜ਼ ਵਿੰਗ ਦੀ ਅਰਜ਼ ਕੌਰ ਨੇ ਇਕੋਨਾਮਿਕਸ ਵਿੱਚ ‘ਏ’ ਗ੍ਰੇਡ ਪ੍ਰਾਪਤ ਕੀਤਾ ਹੈ।
ਬੁਆਇਜ਼ ਵਿੰਗ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਡਾਇਰੈਕਟਰ ਪ੍ਰਿੰਸੀਪਲ ਅਜੇ ਧਮੀਜਾ ਨੇ ਦੱਸਿਆ ਕਿ ਬੁਆਇਜ਼ ਵਿੰਗ ਦੇ ਖੁਸ਼ਲੀਨ ਸਪਰਾ ਨੇ ਫਰੈਂਚ, ਆਈਸੀਟੀ ਤੇ ਹਿੰਦੀ ਅਤੇ ਤੋਸ਼ਿਕ ਖੰਨਾ ਨੇ ਫਰੈਂਚ, ਆਈਸੀਟੀ ਤੇ ਹਿੰਦੀ ਵਿੱਚ ਟਾਪ ਕਰਦੇ ਹੋਏ ਤਿੰਨ ਵਿਸ਼ਿਆਂ ਵਿੱਚ ‘ਏ’ ਸਟਾਰ ਗ੍ਰੇਡ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਪ੍ਰਥਮ ਕਥੂਰੀਆ ਨੇ ਦੋ ਵਿਸ਼ਿਆਂ ਵਿੱਚ ‘ਏ’ ਸਟਾਰ ਗ੍ਰੇਡ ਅਤੇ ਤੀਜੇ ਵਿਸ਼ੇ ਵਿੱਚ ‘ਏ’ ਗ੍ਰੇਡ ਪ੍ਰਾਪਤ ਕੀਤਾ ਹੈ। ਪਾਰਸ ਰੰਗਾ ਅਤੇ ਜਿਅੰਤ ਦਾਂਗੀ ਨੇ ‘2ਏ’ ਗ੍ਰੇਡ ਪ੍ਰਾਪਤ ਕੀਤਾ ਹੈ। ਹਰਵਿੰਦਰ ਨਾਗਰ, ਰੌਣਕ ਬਜਾਜ, ਖੁਸ਼ਲੀਨ ਤਨੇਜਾ, ਗੁਰਪ੍ਰੀਤ ਟੀਹਰੀ, ਕ੍ਰਿਤਿੱਗਿਆ ਥਿੰਦ ਅਤੇ ਸ਼ਾਨ-ਏ-ਮੀਤ ਸਿੰਘ ਬਰਾੜ ਨੇ ਸਿੰਗਲ ‘ਏ’ ਗ੍ਰੇਡ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਵਿੱਚ ਆਦੇਸ਼ ਤਨੇਜਾ ਨੇ ਕੰਪਿਊਟਰ ਸਾਇੰਸ ਅਤੇ ਫਿਜਿਕਸ ਵਿੱਚ ‘ਏ’ ਗ੍ਰੇਡ, ਜਾਨਬੀਰ ਸਿੰਘ ਸਿੱਧੂ ਨੇ ਗਣਿਤ ਵਿੱਚ ‘ਏ’ ਗ੍ਰੇਡ ਅਤੇ ਸਮੀਰ ਜਾਖੜ ਨੇ ਫਿਜਿਕਸ ਵਿੱਚ ‘ਏ’ ਗ੍ਰੇਡ ਪ੍ਰਾਪਤ ਕੀਤਾ ਹੈ।