ਸੈਂਟ ਮੇਰੀਜ ਕੋਨਵੈਂਟ ਸਕੂਲ ਫਰੀਦਕੋਟ ਦਾ ਏ.ਐਸ.ਆਈ.ਐਸ.ਸੀ ਸ੍ਰੀ ਮੁਕਤਸਰ ਸਾਹਿਬ ਜੌਨਲ ਲਿਟਰੇਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Faridkot School News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੈਂਟ ਮੇਰੀਜ ਕਾਨਵੈਂਟ ਸਕੂਲ ਫ਼ਰੀਦਕੋਟ ਦਾ ਏ.ਐਸ.ਆਈ.ਸੀ.ਐਸ. ਸ਼੍ਰੀ ਮੁਕਤਸਰ ਸਾਹਿਬ ਲਿਟਰੇਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਨ੍ਹਾਂ ਮੁਕਾਬਲਿਆਂ ’ਚ ਮਾਲਵਾ ਦੇ 12 ਸਕੂਲਾਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਫਾਦਰ ਬੈਨੀ ਥਾਮਸ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਰਸੀਰਤ ਕੌਰ ਭੁੱਲਰ ਅਤੇ ਪ੍ਰੀਤਇੰਦਰ ਸਿੰਘ ਗਿੱਲ ਨੇ ਜੂਨੀਅਰ ਕੁਇਜ ਮੁਕਾਬਲੇ ਅੰਦਰ ਪਹਿਲਾ ਸਥਾਨ, ਐਵਲਿਨ ਜੋਰਜ ਚੇਰੀਅਨ ਅਤੇ ਸਗੁਨ ਰੋਏ ਨੇ ਸਬ ਜੂਨੀਅਰ ਕੁਇਜ ਮੁਕਾਬਲੇ ’ਚ ਪਹਿਲਾ ਸਥਾਨ ਜੋ ਮੁਕਾਬਲਾ ਸੈਂਟ ਮੇਰੀਜ ਕਾਨਵੈਂਟ ਸਕੂਲ ਫਰੀਦਕੋਟ ਅੰਦਰ ਕਰਵਾਇਆ ਗਿਆ ਸੀ ’ਚ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: Shambhu Border: ਸ਼ੰਭੂ ਬਾਰਡਰ ਸਬੰਧੀ ਫਿਰ ਆਈ ਵੱਡੀ ਖਬਰ, Action ’ਚ ਪੁਲਿਸ, ਪੜ੍ਹੋ ਪੂਰੀ ਖਬਰ | VIDEO
ਇਸੇ ਤਰ੍ਹਾਂ ਅਹਿਸਾਸ ਯਾਦਵ ਅਤੇ ਲਵਾਨਿਆਂ ਸ਼ਰਮਾ ਨੇ ਡਿਬੇਟ ਅੰਦਰ ਦੂਜਾ ਸਥਾਨ ਪ੍ਰਾਪਤ ਕੀਤਾ, ਇਹ ਮੁਕਾਬਲਾ ਲਿਟਲ ਫਲਾਵਰ ਕਾਨਵੈਂਟ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ। ਸਕੂਲ ਵਿਦਿਆਰਥਣ ਗਰੀਮਾ ਗਾਂਧੀ ਨੇ ਜੂਨੀਅਰ ਕ੍ਰੀਏਟਿਵ ਰਾਈਟਿੰਗ ’ਚ ਦੂਜਾ ਸਥਾਨ ਅਤੇ ਗੁਰਾਸੀਸ ਕੌਰ ਨੇ ਕ੍ਰੀਏਟਿਵ ਰਾਈਟਿੰਗ ਸਬ ਜੂਨੀਅਰ ਅੰਦਰ ਦੂਜਾ ਸਥਾਨ ਤੇ ਪੋਲੀਜਾਂ ਨੇ ਡਰਾਇੰਗ ਅੰਦਰ ਤੀਜਾ ਸਥਾਨ ਪ੍ਰਾਪਤ ਕੀਤਾ।
ਇਹ ਮੁਕਾਬਲਾ ਸੈਕਰਡ ਹਾਰਟ ਕਾਨਵੈਂਟ ਸਕੂਲ ਜਲਾਲਾਬਾਦ ਅੰਦਰ ਕਰਵਾਇਆ ਗਿਆ। ਇਸ ਮੌਕੇ ’ਤੇ ਸਕੂਲ ਦੇ ਮੈਨੇਜਰ ਫਾਦਰ ਸਿਲਵੀਨੋਸ ਨੇ ਸਾਰੇ ਬੱਚਿਆਂ ਨੂੰ ਸ਼ਾਬਾਸੀ ਦਿੱਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਬਰਸਰ ਫਾਦਰ ਦੀਪਕ ਨੇ ਇਸ ਮੌਕੇ ਬੱਚਿਆਂ ਨੂੰ ਅਗਾਂਹਵਧੂ ਸੋਚ ਦੀ ਧਾਰਨੀ ਬਣ ਕੇ ਪ੍ਰਾਪਤੀਆਂ ਦਾ ਸਿਲਸਿਲਾ ਹੋਰ ਅੱਗੇ ਵਧਾਉਣ ਦੀ ਸਿੱਖਿਆ ਦਿੱਤੀ। Faridkot School News