ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News ਹਰਸਿਮਰਤ ਵੱਲੋਂ...

    ਹਰਸਿਮਰਤ ਵੱਲੋਂ ਹਵਾਈ ਸੇਵਾ ਬਹਾਨੇ ਬਠਿੰਡਾ ‘ਚ ਤਾਕਤੀ ‘ਉਡਾਣ’

    Harsimrat, Launches, Flying, Bathinda

    ਬਠਿੰਡਾ ਜੰਮੂ ਲਈ ਹਵਾਈ ਸੇਵਾ ਨੂੰ ਹਰੀ ਝੰਡੀ ਦਿਖਾਈ

    ਬਠਿੰਡਾ (ਅਸ਼ੋਕ ਵਰਮਾ)। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਬਠਿੰਡਾ ਤੋਂ ਜਲਦ ਹੀ ਸ੍ਰੀ ਹਜ਼ੂਰ ਸਾਹਿਬ ਨੂੰ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਬਠਿੰਡਾ ਜੰਮੂ ਉਡਾਣਾਂ ਨੂੰ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਤੋਹਫਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ 15 ਘੰਟੇ ਦਾ ਸਫਰ ਸਿਰਫ਼ ਇੱਕ ਘੰਟੇ ਪੰਜ ਮਿੰਟ ਦਾ ਰਹਿ ਗਿਆ ਹੈ ਜਦੋਂਕਿ ਪਹਿਲਾਂ 12 ਤੋਂ 15 ਘੰਟੇ ਲੱਗਦੇ ਸਨ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ-ਜੰਮੂ ਲਈ ਹਵਾਈ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਉਨ੍ਹਾਂ ਫੂਡ ਪ੍ਰੋਸੈਸਿੰਗ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਕਰਵਾਏ ਸੈਮੀਨਾਰ ‘ਚ ਸ਼ਿਰਕਤ ਕੀਤੀ।

    ਇਹ ਵੀ ਪੜ੍ਹੋ : ਲੁਧਿਆਣਾ ਟੀਮ ਨੇ ਪੰਛੀਆਂ ਲਈ ਚੋਗਾ ਤੇ ਮਿੱਟੀ ਦੇ ਕਟੋਰੇ ਵੰਡੇ

    ਹਵਾਈ ਸੇਵਾ ਦੀ ਸ਼ੁਰੂਆਤ ਮੌਕੇ ਸਿਵਾਏ ਡਿਪਟੀ ਕਮਿਸ਼ਨਰ ਤੋਂ ਸਰਕਾਰ ਦਾ ਕੋਈ ਵੀ ਪ੍ਰਤੀਨਿਧ ਹਾਜ਼ਰ ਨਹੀਂ ਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਵੀ ਨਹੀਂ ਸੱਦਿਆ ਗਿਆ ਮੰਨਿਆ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਚਲੇ ਸਮਾਗਮਾਂ ‘ਚ ਸ਼ਾਮਲ ਹੋ ਕੇ ਆਪਣੀ ਸਿਆਸੀ ਪਕੜ ਦਿਖਾਈ ਹੈ ਪਿਛਲੇ ਕੁਝ ਦਿਨਾਂ ਤੋਂ ਹਰਸਿਮਰਤ ਕੌਰ ਦੀ ਦਰਾਣੀ ਵੀਨੂੰ ਬਾਦਲ ਬਠਿੰਡਾ ਸ਼ਹਿਰੀ ਹਲਕੇ ‘ਚ ਕਾਫੀ ਸਰਗਰਮ ਹਨ ਇਸ ਕਰਕੇ ਅੱਜ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਦੀ ਬਠਿੰਡਾ ਫੇਰੀ ਨੂੰ ਸਿਆਸੀ ਨਜ਼ਰੀਏ ਤੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਬਠਿੰਡਾ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਆਖਿਆ ਕਿ ਇਸ ਸੇਵਾ ਦਾ ਨਾ ਸਿਰਫ਼ ਮਾਲਵੇ ਸਗੋਂ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ ਉਨ੍ਹਾਂ ਆਖਿਆ ਕਿ ਹਵਾਈ ਸਫਰ ਦੀ ਟਿਕਟ ਸਿਰਫ 1290 ਰੁਪਏ ਦੀ ਹੈ ਤੇ ਦੋ ਦਿਨਾਂ ‘ਚ ਵਾਪਸ ਪਰਤਿਆ ਜਾ ਸਕੇਗਾ।

    ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ

    ਉਨ੍ਹਾਂ ਕਿਹਾ ਕਿ ਹਵਾਈ ਸੇਵਾ ਦੇ ਮੁਕੰਮਲ ਵਿਸਥਾਰ ਨਾਲ ਬਠਿੰਡਾ ‘ਚ ਸੈਲਾਨੀ ਸਨਅਤ ਪ੍ਰਫੁੱਲਿਤ ਹੋਵੇਗੀ ਤੇ ਹੋਟਲ ਕਾਰੋਬਾਰ ਤੇ ਵਪਾਰ ਵਧੇਗਾ ਓਰੀਐਂਟਲ ਬੈਂਕ ਆਫ ਕਾਮਰਸ ਘੁਟਾਲੇ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਆਖਿਆ ਕਿ ਕੈਪਟਨ ਸਿਟੀ ਸੈਂਟਰ, ਇੰਟਰਨੈੱਟ ਤੇ ਸਵਿੱਸ ਬੈਂਕ ਲਈ ਚਰਚਾ ‘ਚ ਹਨ ਜਦੋਂਕਿ ਹੁਣ ਤਾਂ ‘ਸੀ’ ਫਾਰ ਕਾਂਗਰਸ, ‘ਸੀ’ ਕੁਰੱਪਸ਼ਨ, ‘ਸੀ’ ਕੈਂਸਰ ਤੇ ‘ਸੀ’ ਫਾਰ ਕੈਪਟਨ ਹੀ ਹੋ ਗਿਆ ਹੈ ਉਨ੍ਹਾਂ ਆਖਿਆ ਕਿ ਇਹ ਕੋਈ ਨਵੀਂ ਗੱਲ ਨਹੀਂ ਕਾਂਗਰਸ ਦਾ ਘਪਲੇ ਕਰਨ ਦਾ ਪੁਰਾਣਾ ਇਤਿਹਾਸ ਹੈ।

    ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਜੇਕਰ ਕਿਸਾਨਾਂ ਨੇ ਆਪਣੀ ਆਮਦਨ ਵਧਾਉਣੀ ਹੈ ਤਾਂ ਫਸਲੀ ਵਿਭਿੰਨਤਾ ਵੱਲ ਵਧਣਾ ਹੋਵੇਗਾ ਫੂਡ ਪ੍ਰੋਸੈਸਿੰਗ ਬਾਰੇ ਸਿਖਲਾਈ ਦੇਣ ਸਬੰਧੀ ਬਠਿੰਡਾ ‘ਚ ਅੱਜ ਜੋ ਸੈਂਟਰ ਸ਼ੁਰੂ ਕੀਤਾ ਗਿਆ ਹੈ ਉਹ ਕਿਸਾਨਾਂ ਨੂੰ ਦੀ ਹਰ ਤਰ੍ਹਾਂ ਦੀ ਸਹਾਇਤਾ ਕਰੇਗਾ ਉਨ੍ਹਾਂ ਕਿਹਾ ਕਿ ਸੌ ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਫੂਡ ਪ੍ਰੋਸੈਸਿੰਗ ਖੇਤਰ ‘ਚ ਇੱਕ ਨਵੀਂ ਕ੍ਰਾਂਤੀ ਦਾ ਮੁੱਢ ਬੱਝਿਆ ਹੈ ਜਿਸ ਨਾਲ ਕਿਸਾਨਾਂ  ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।

    ਇਸ ਮੌਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ‘ਚ ਖੇਤੀ ਧੰਦੇ ਨੂੰ ਪਹਿਲਾਂ ਹੀ ਵੱਡੀ ਮਾਰ ਪਈ ਹੈ ਇਸ ਲਈ ਜੇ ਹੁਣ ਨਾ ਬਦਲੇ ਤਾਂ ਇਸ ਤੋਂ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਸ੍ਰੀ ਬਾਦਲ ਨੇ ਕਿਸਾਨਾਂ ਨੂੰ ਬਠਿੰਡਾ ਵਿਚਲੇ ਕੇਂਦਰ  ਤੋਂ ਹੁਨਰ ਸਿੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਸੈਮੀਨਾਰ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਤੇ ਕੇਂਦਰੀ ਕਰਜ਼ਾ ਸਕੀਮਾਂ ਬਾਰੇ ਵੀ ਚਾਨਣਾ ਪਾਇਆ ਇਸ ਮੌਕੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂ ਵਾਲੀ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਦਰਸ਼ਨ ਸਿੰਘ ਕੋਟ ਫੱਤਾ, ਬਲਵਿੰਦਰ ਸਿੰਘ ਭੂੰਦੜ ਤੇ ਬਠਿੰਡਾ ਦਿਹਾਤੀ ਹਲਕੇ ਦੇ ਅਕਾਲੀ ਆਗੂ ਅਮਿਤ ਰਤਨ ਹਾਜ਼ਰ ਸਨ।

    LEAVE A REPLY

    Please enter your comment!
    Please enter your name here