ਬਾਲ ਵਿਆਹ ’ਤੇ ਸਖ਼ਤੀ ਜਾਇਜ਼

Child Marriage

ਬਾਲ ਵਿਆਹ ਦੇ ਖਿਲਾਫ਼ ਅਸਾਮ ਸਰਕਾਰ ਨੇ ਵਿਆਪਕ ਅਭਿਆਨ ਸ਼ੁਰੂ ਕਰਕੇ ਇੱਕ ਸ਼ਲਾਘਾਯੋਗ ਅਤੇ ਸਮਾਜਿਕ ਸੁਧਾਰ ਦਾ ਕੰਮ ਕੀਤਾ ਹੈ। ਉੱਥੋਂ ਦੀ ਪੁਲਿਸ ਨੇ ਅਜਿਹੇ ਅੱਠ ਹਜ਼ਾਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਘੱਟ ਉਮਰ ’ਚ ਵਿਆਹ ਕੀਤਾ ਜਾਂ ਕਰਵਾਇਆ। ਅਜਿਹੇ ਵਿਆਹ ਕਰਵਾਉਣ ਵਾਲੇ ਪੰਡਿਤਾਂ ਅਤੇ ਮੌਲਵੀਆਂ ਖਿਲਾਫ਼ ਵੀ ਕਦਮ ਚੁੱਕੇ ਜਾ ਰਹੇ ਹਨ ਉੱਥੋਂ ਦੀ ਪੁਲਿਸ ਨੇ ਇਸ ਮਾਮਲੇ ’ਚ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਅਜਿਹੇ ਵਿਆਹਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇਗਾ, ਨਿਸ਼ਚਿਤ ਹੀ ਅਸਾਮ ਸਰਕਾਰ ਦੀ ਇਹ ਪਹਿਲ ਔਰਤ ਦੇ ਜੀਵਨ ’ਚ ਇੱਕ ਨਵੀਂ ਰੌਸ਼ਨੀ ਹੋਵੇਗੀ। ਨਵੇਂ ਭਾਰਤ ਨੂੰ ਨਿਰਮਿਤ ਕਰਦੇ ਹੋਏ ਸਾਨੂੰ ਅਜਿਹੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ ਹੀ ਹੋਵੇਗਾ, ਜਿਸ ਵਿੱਚ ਘੱਟ ਉਮਰ ’ਚ ਵਿਆਹ ਇੱਕ ਵੱਡਾ ਸਰਾਪ ਹੈ।

ਬਾਲ ਵਿਆਹ ’ਤੇ ਸਖ਼ਤੀ ਜਾਇਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤ ਦੀ ਜਿੰਦਗੀ ਨਾਲ ਜੁੜੇ ਅਜਿਹਾ ਸਰਾਪਾਂ ਤੋਂ ਉਸ ਨੂੰ ਮੁਕਤ ਕਰਵਾਉਣ ਲਈ ਵਚਨਬੱਧ ਹਨ। ਸਰਕਾਰਾਂ ਨੇ ਬਾਲ ਵਿਆਹ ਖਿਲਾਫ਼ ਸਖਤ ਕਾਨੂੰਨ ਬਣਾ ਰੱਖੇ ਹਨ। ਪ੍ਰਸ਼ਾਸਨ ਅਜਿਹੇ ਵਿਆਹਾਂ ’ਤੇ ਨਜ਼ਰ ਰੱਖਣ ਦਾ ਯਤਨ ਕਰਦਾ ਹੈ ਤਾਂ ਕਿ ਤੈਅ ਉਮਰ ਤੋਂ ਪਹਿਲਾਂ ਬੱਚਿਆਂ ਦਾ ਵਿਆਹ ਨਾ ਹੋ ਸਕੇ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬਹੁਤ ਘੱਟ ਉਮਰ ਦੇ ਬੱਚਿਆਂ ਦੇ ਵਿਆਹ ਕਰ ਦੇਣ ਦਾ ਰੁਝਾਨ ਸ਼ਰੇਆਮ ਚੱਲ ਰਿਹਾ ਹੈ। ਇੱਕ ਮੰਜਿਲ, ਇੱਕ ਦਿਸ਼ਾ ਅਤੇ ਇੱਕ ਰਾਹ, ਫੇਰ ਵੀ ਔਰਤ ਅਤੇ ਮਰਦ ਦੀ ਜਿੰਦਗੀ ’ਚ ਕਈ ਨਾਬਰਾਬਰੀਆਂ ਰਹੀਆਂ ਹਨ, ਸਮਾਜ ਦੀਆਂ ਦੋ ਸ਼ਕਤੀਆਂ ਅੱਗੇ-ਪਿੱਛੇ ਚੱਲ ਰਹੀਆਂ ਹਨ।

ਇਸ ਤਰ੍ਹਾਂ ਦੀਆਂ ਕੁਰੀਤੀਆਂ ਅਤੇ ਨਾਬਰਾਬਰੀਆਂ ਨੂੰ ਦੂਰ ਕਰਨ ਲਈ ਸੋਚ ਦੇ ਬੂਹੇ ’ਤੇ ਕਈ ਵਾਰ ਦਸਤਕ ਹੋਈ, ਜਦੋਂ-ਜਦੋਂ ਦਰਵਾਜਾ ਖੋਲ੍ਹਿਆ ਗਿਆ, ਦਸਤਕ ਦੇਣ ਵਾਲਾ ੳੱੁਥੋਂ ਵਾਪਸ ਆਉਂਦਾ ਦਿਖਾਈ ਦਿੱਤਾ ਪਰ ਮੋਦੀ ਨੇ ਦਸਤਕ ਵੀ ਦਿੱਤੀ ਅਤੇ ਇਸ ਨੂੰ ਸਾਕਾਰ ਵੀ ਕੀਤਾ ਹੈ, ਜਿਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਤੇ ਕ੍ਰਾਂਤੀਕਾਰੀ ਬਦਲਾਅ ਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਸੰਪੂਰਨਤਾ ਨਾਲ ਲਾਗੂ

ਅਸਾਮ ਸਰਕਾਰ ਨੇ ਅਜਿਹੇ ਕਦਮ ਚੁੱਕੇ ਹਨ ਹੋਰ ਪ੍ਰਾਂਤਾਂ ਨੂੰ ਵੀ ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਔਰਤ ਤੇਜੀ ਨਾਲ ਵਿਕਾਸ ਕਰਦੇ ਹੋਏ ਆਪਣੇ ਜੀਵਨ ’ਚ ਪਸਰੀਆਂ ਕਈ ਕੁਰੀਤੀਆਂ ਨੂੰ ਦੂਰ ਹੁੰਦੇ ਹੋਏ ਦੇਖ ਸਕੇਗੀ। ਕਾਨੂੰਨ ਬਣਾਉਣ ਦਾ ਫਾਇਦਾ ਵੀ ਉਦੋਂ ਹੀ ਹੈ, ਜਦੋਂ ਉਸ ਨੂੰ ਸੰਪੂਰਨਤਾ ਨਾਲ ਲਾਗੂ ਕੀਤਾ ਜਾਵੇ ਪਰਿਵਾਰ ਅਤੇ ਸਮਾਜ ਦੀਆਂ ਧੀਆਂ ਦੇ ਵਿਆਪਕ ਹਿੱਤ ਲਈ ਜ਼ਿਆਦਾ ਇਮਾਨਦਾਰੀ ਅਤੇ ਸੰਵੇਦਨਾ ਨਾਲ ਸੋਚਣਾ ਚਾਹੀਦੈ ਜਦੋਂ ਭਾਰਤ ’ਚ ਮਰਦ ਅਤੇ ਔਰਤ, ਦੋਵਾਂ ਲਈ ਵਿਆਹ ਦੀ ਘੱਟੋ-ਘੱਟ ਉਮਰ ਹੱਦ 21 ਸਾਲ ਹੈ, ਜੋ ਇੱਕ ਆਦਰਸ਼ ਅਤੇ ਬਰਾਬਰੀ ਵਾਲੇ ਸਮਾਜ ਦੇ ਢਾਂਚੇ ਨੂੰ ਆਕਾਰ ਦੇਵੇਗੀ।

ਅੱਜ ਦੇਸ਼ ’ਚ ਔਰਤ ’ਚ ਸਮਾਨਤਾ ਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ, ਲੜਕੀਆਂ ਦੀ ਦੇਸ਼ ’ਚ ਸਾਖ਼ਰਤਾ ਦਰ ਵਧੀ ਹੈ, ਲੜਕੀਆਂ ਨੂੰ ਪੜ੍ਹਾ-ਲਿਖਾ ਕੇ ਮਜ਼ਬੂਤ ਬਣਾਉਣ ’ਤੇ ਜ਼ੋਰ ਹੈ, ਉਹ ਪ੍ਰਸ਼ਾਸਨ, ਨਿਆਂ ਪ੍ਰਬੰਧ, ਸਿੱਖਿਆ, ਡਾਕਟਰੀ, ਵਪਾਰ, ਕਾਰੋਬਾਰ, ਦੇਸ਼ ਦੇ ਵਿਕਾਸ ’ਚ ਬਰਾਬਰ ਦੀ ਭਾਗੀਦਾਰੀ ਨਿਭਾ ਰਹੀ ਹੈ ਸ਼ਹਿਰਾਂ ਅਤੇ ਉੱਚ ਵਰਗਾਂ ’ਚ ਵਿਆਹ ਦੀ ਉਮਰ ਨੂੰ ਲੈ ਕੇ ਵੀ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ ਪਰ ਇੱਕ ਹਕੀਕਤ ਇਹ ਵੀ ਹੈ ਕਿ ਬਹੁਤ ਸਾਰੇ ਵਰਗਾਂ, ਖਾਸ ਕਰਕੇ ਛੋਟੇ ਵਰਗਾਂ ’ਚ, ਪੱਛੜੇ ਖੇਤਰਾਂ ਅਤੇ ਪਿੰਡਾਂ ’ਚ ਵਿਆਹ ਦੀ ਉਮਰ ਆਦਿ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਹੈ।

ਕਈ ਸਮਾਜਾਂ ’ਚ ਤਾਂ ਲੜਕੇ ਅਤੇ ਲੜਕੀਆਂ ਦਾ ਬਚਪਨ ’ਚ ਹੀ ਵਿਆਹ ਕਰ ਦਿੱਤਾ ਜਾਂਦਾ ਹੈ, ਫੇਰ ਉਨ੍ਹਾਂ ਨੂੰ ਯੋਗ ਹੋਣ ਤੋਂ ਬਾਅਦ ਨਾਲ ਰਹਿਣ ਦਿੱਤਾ ਜਾਂਦਾ ਹੈ ਕਈ ਭਾਈਚਾਰਿਆਂ ’ਚ ਲੜਕੀਆਂ ਦੀ ਸੁਰੱਖਿਆ ਦੇ ਲਿਹਾਜ ਨਾਲ ਵੀ ਛੇਤੀ ਵਿਆਹ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਮਾਨਤਾਵਾਂ ਅਤੇ ਧਾਰਨਾਵਾਂ ਦੇ ਚੱਲਦੇ ਅੱਜ ਵੀ ਘੱਟ ਉਮਰ ’ਚ ਵਿਆਹ ਦਾ ਸਿਲਸਿਲਾ ਨਹੀਂ ਰੁਕ ਰਿਹਾ ਹੈ।

ਘੱਟ ਉਮਰ ’ਚ ਵਿਆਹ ਦਾ ਅਸਰ ਸਿੱਧਾ ਸਿਹਤ ’ਤੇ

ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਤਮਾਮ ਸਖ਼ਤਾਈ ਦੇ ਬਾਵਜ਼ੂਦ ਹਰ ਸਾਲ ਅਕਸ਼ੈ ਤਿ੍ਰਤਿਆ ਦੇ ਦਿਨ ਬਹੁਤ ਸਾਰੇ ਨਬਾਲਗਾਂ ਦੇ ਵਿਆਹ ਜਨਤਕ ਤੌਰ ’ਤੇ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਸਾਮੂਹਿਕ ਬਾਲ ਵਿਆਹਾਂ ’ਤੇ ਕਾਨੂੰਨ ਦਾ ਅਸਰ ਨਾ ਹੋਣਾ ਚਿੰਤਾਜਨਕ ਹੈ ਕਿਉਂਕਿ ਇਨ੍ਹਾਂ ਬਾਲ ਵਿਆਹਾਂ ਨਾਲ ਲੜਕੀਆਂ ਦੇ ਜੀਵਨ ’ਚ ਅਨੇਕ ਵਿੱਤੀ, ਸਮਾਜਿਕ ਅਤੇ ਸਿਹਤ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ, ਵਿਗਿਆਨਕ ਤੱਥ ਇਹ ਹੈ ਕਿ ਘੱਟ ਉਮਰ ’ਚ ਲੜਕੀਆਂ ਦਾ ਵਿਆਹ ਕਰ ਦੇਣ ਅਤੇ ਫੇਰ ਮਾਂ ਬਣ ਜਾਣ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ ’ਤੇ ਪੈਂਦਾ ਹੈ। ਉਹ ਜਿੰਦਗੀ ਭਰ ਸਰੀਰਕ ਤੌਰ ’ਤੇ ਕਮਜ਼ੋਰ ਅਤੇ ਬਿਮਾਰੀਆਂ ਨਾਲ ਘਿਰੀਆਂ ਰਹਿੰਦੀਆਂ ਹਨ ਉਹ ਤੰਦਰੁਸਤ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀਆਂ ਘੱਟ ਉਮਰ ’ਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਬਾਲ ਅਤੇ ਮਾਵਾਂ ਦੀ ਮੌਤ ਦਰ ਨੂੰ ਕੰਟਰੋਲ ਕਰਨਾ ਇੱਕ ਚੁਣੌਤੀ ਬਣਿਆ ਹੋਇਆ ਹੈ।

ਸਮਾਜ ਅਤੇ ਵਰਗ

ਲੜਕੀਆਂ ਦੇ ਵਿਆਹ ਦੀ ਉਮਰ ਦਾ ਸਵਾਲ ਸਿਰਫ ਸੰਤੁਲਿਤ ਸਮਾਜ ਪ੍ਰਣਾਲੀ ਨਾਲ ਹੀ ਨਹੀਂ ਜੁੜਿਆ ਹੋਇਆ ਹੈ, ਸਗੋਂ ਇਹ ਉਨ੍ਹਾਂ ਦੀ ਸਿਹਤ, ਸੋਚ, ਸੁਰੱਖਿਆ, ਵਿਕਾਸ ਨਾਲ ਵੀ ਜੁੜਿਆ ਹੈ ਹਰ ਦੇਸ਼, ਸਮਾਜ ਅਤੇ ਵਰਗ ਵਿਕਸਿਤ ਹੋਣਾ ਚਾਹੁੰਦਾ ਹੈ। ਵਿਕਾਸ ਦੀ ਦੌੜ ’ਚ ਔਰਤਾਂ ਵੀ ਪਿੱਛੇ ਕਿੳਂੁ ਰਹਿਣ? ਇਹ ਸਵਾਲ ਅਰਥਹੀਣ ਨਹੀਂ ਹੈ, ਪਰ ਇਸ ਦੇ ਹੱਲ ’ਚ ਅਨੇਕਾਂ ਬਿੰਦੂਆਂ ਨੂੰ ਸਾਹਮਣੇ ਰੱਖ ਕੇ ਮੋਦੀ ਨੇ ਚਿੰਤਨ ਕੀਤਾ ਕਿ ਇੱਕ ਨਵਾ ਸਮਾਜ ਰਾਸ਼ਟਰ ਦੇ ਸਨਮੁਖ ਪੇਸ਼ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਉਦੋਂ ਕਿਹਾ ਸੀ, ਸਰਕਾਰ ਨੂੰ ਧੀਆਂ-ਭੈਣਾਂ ਦੀ ਸਿਹਤ ਦੀ ਚਿੰਤਾ ਹੈ ਬੇਟੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਸਹੀ ਉਮਰ ’ਚ ਵਿਆਹ ਹੋਵੇ ਇਸ ਲਈ ਇੱਕ ਟਾਸਕ ਫੋਰਸ ਦੀ ਸਥਾਪਨਾ ਹੋਈ ਸੀ, ਜਿਸ ਵਿੱਚ ਸਿਹਤ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਕਾਨੂੰਨ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਟਾਸਕ ਫੋਰਸ ਨੇ ਪੁਰਜ਼ੋਰ ਤਰੀਕੇ ਨਾਲ ਕਿਹਾ ਸੀ ਕਿ ਪਹਿਲੀ ਗਰਭ ਅਵਸਥਾ ਸਮੇਂ ਕਿਸੇ ਮਹਿਲਾ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ। ਸਹੀ ਸਮੇਂ ’ਤੇ ਵਿਆਹ ਹੋਣ ’ਤੇ ਪਰਿਵਾਰਾਂ ਦੀ ਵਿੱਤੀ, ਸਮਾਜਿਕ ਅਤੇ ਸਿਹਤ ਦੀ ਸਥਿਤੀ ਮਜ਼ਬੂਤ ਹੁੰਦੀ ਹੈ।

ਲੜਕੀਆਂ ਨੂੰ ਭਵਿੱਖ ਬਣਾਉਣ ਦਾ ਮਿਲੇ ਮੌਕਾ | Child Marriage

ਪਰਿਪੱਕ ਉਮਰ ’ਚ ਵਿਆਹ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਲੜਕੀਆਂ ਨੂੰ ਜ਼ਿਆਦਾ ਪੜ੍ਹਨ ਅਤੇ ਕਰੀਅਰ ਚੁਣਨ ਦਾ ਮੌਕਾ ਮਿਲਦਾ ਹੈ। ਉਹ ਇੱਕ ਪਰਿਵਾਰ ਸਾਂਭਣ ’ਚ ਵੀ ਮਾਹਿਰ ਹੋ ਜਾਦੀਆਂ ਹਨ ਜੱਗ ਜਾਹਿਰ ਹੈ ਕਿ ਵੱਡੀ ਗਿਣਤੀ ’ਚ ਲੜਕੀਆਂ ਦੀ ਪੜ੍ਹਾਈ, ਰੁਜਗਾਰ, ਪਰਿਵਾਰ ਚਲਾਉਣ ਦੀ ਜ਼ਿਮੇਵਾਰੀ ਘੱਟ ਉਮਰ ’ਚ ਵਿਆਹ ਦੀ ਵਜ੍ਹਾ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ ਆਪਣੇ ਮੌਲਿਕ ਗੁਣਾਂ ਨਾਲ ਸੰਪੰਨ ਲੜਕੀਆਂ ਜਿਸ ਕਿਸੇ ਵੀ ਖੇਤਰ ’ਚ ਅੱਗੇ ਵਧਦੀਆਂ ਹਨ ਤਾਂ ਉਹ ਨਦੀ ਵਾਂਗ ਨਿਰਮਲ ਅਤੇ ਪਵਿੱਤਰ ਰਹਿੰਦੀਆਂ ਹੋਈਆਂ ਨਾ ਸਿਰਫ ਖੁਦ ਵਿਕਾਸ ਕਰਦੀਆਂ ਹਨ ਸਗੋਂ ਜਿੱਥੋਂ-ਜਿੱਥੋਂ ਦੀ ਲੰਘਦੀਆਂ ਹਨ ਵੱਖ-ਵੱਖ ਰੂਪਾਂ ਨਾਲ ਉਪਯੋਗੀ ਬਣਦੀਆਂ ਜਾਂਦੀਆਂ ਹਨ ਉਪਯੋਗੀ ਬਣਨ ਦੀ ਇੱਕ ਉਮਰ ਹੱਦ ਹੁੰਦੀ ਹੈ।

ਦੂਜੇ ਸੂਬਿਆਂ ਦੇ ਲੋਕਾਂ ਨੂੰ ਵੀ ਇੱਕ ਸਬਕ ਤਾਂ ਮਿਲੇਗਾ | Child Marriage

ਇਨ੍ਹਾਂ ਸਭ ਕਾਰਨਾਂ ਕਰਕੇ ਸਰਕਾਰ ਦਾ ਬਾਲ ਵਿਆਹ ਵਿਰੱੁਧ ਅਭਿਆਨ ਜਾਇਜ਼ ਹੀ ਹੈ ਪਰ ਇਸ ਸਖ਼ਤਾਈ ’ਚ ਉਸ ਨੂੰ ਇਹ ਦੇਖਣ ਦੀ ਜ਼ਰੂਰਤ ਹੋਵੇਗੀ ਕਿ ਜਿਹੜੇ ਪਰਿਵਾਰਾਂ ਦੇ ਇੱਕੋ-ਇੱਕ ਕਮਾਊ ਮੈਂਬਰ ਇਸ ਅਭਿਆਨ ’ਚ ਗਿ੍ਰਫਤਾਰ ਹੋਣਗੇ, ਉਨ੍ਹਾਂ ਦੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਚੱਲੇਗਾ ਸੂਬਾ ਸਰਕਾਰ ਨੂੰ ਵਿਰੋਧ ਵੀ ਇਸੇ ਵਜ੍ਹਾ ਨਾਲ ਝੱਲਣਾ ਪੈ ਰਿਹਾ ਹੈ ਪਰ ਇਸ ਨਾਲ ਨਾ ਸਿਰਫ ਉੱਥੇ, ਬਲਕਿ ਦੂਜੇ ਸੂਬਿਆਂ ਦੇ ਲੋਕਾਂ ਨੂੰ ਵੀ ਇੱਕ ਸਬਕ ਤਾਂ ਮਿਲੇਗਾ ਕਿ ਘੱਟ ਉਮਰ ’ਚ ਵਿਆਹ ਕਰਨ ਜਾਂ ਕਰਵਾਉਣ ਦੇ ਕੀ ਪ੍ਰਭਾਵ ਹੋ ਸਕਦੇ ਹਨ ਇਸ ਲਈ ਮਹਿਲਾ ਮੌਤ ਦਰ ’ਚ ਕਮੀ ਲਿਆਉਣਾ ਅਤੇ ਪੋਸ਼ਣ ਦੇ ਪੱਧਰਾਂ ’ਚ ਸੁਧਾਰ ਲਿਆਉਣਾ ਜ਼ਰੂਰੀ ਹੈ। (Child Marriage)

ਸਮੇਂ ਦੀ ਦਸਤਕ ਨੂੰ ਸੁਣਦੇ ਹੋਏ ਮਾਂ ਬਣਨ ਵਾਲੀ ਲੜਕੀ ਦੀ ਉਮਰ ਨਾਲ ਜੁੜੇ ਪੂਰੇ ਮੁੱਦੇ ਨੂੰ ਸੰਵੇਦਨਸ਼ੀਲ ਨਜ਼ਰੀਏ ਨਾਲ ਦੇਖਣਾ ਜ਼ਰੂਰੀ ਹੈ। ਸਿਹਤਮੰਦ ਅਤੇ ਬਰਾਬਰੀ ਵਾਲੇ ਸਮਾਜ ਦੇ ਢਾਂਚੇ ਦੇ ਦਿਲ ਅਤੇ ਦਿਮਾਗ ’ਚ ਉੱਠ ਰਹੇ ਇਸ ਨਵੇਂ ਸੁਫ਼ਨੇ ਨੂੰ ਅਕਾਰ ਦੇਣ ’ਚ ਸਾਰੇ ਭਾਈਵਾਲ ਬਣਨ, ਤਾਂ ਕਿ ਔਰਤ ਜੀਵਨ-ਨਿਰਮਾਣ ਦਾ ਨਵਾਂ ਦੌਰ ਸ਼ੁਰੂ ਹੋ ਸਕੇ।

ਲਲਿਤ ਗਰਗ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।