ਜ਼ਿਲ੍ਹੇ ਅੰਦਰ ਚੱਲ ਰਹੇ ਈ-ਰਿਕਸ਼ਾ ਤੇ ਆਟੋ ਰਿਕਸ਼ਾ ਦੀ ਹੋਈ ਚੈਕਿੰਗ
- ਈ-ਰਿਕਸ਼ਾ ਚਾਲਕਾਂ ਨੂੰ ਮਿਊਸੀਪਲ ਹਦੂਦ ਦੇ ਅੰਦਰ ਰਹਿਣ ਦੇ ਹਦਾਇਤ
Auto Rickshaw Traffic Rules: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਨਜਾਇਜ਼ ਚੱਲ ਰਹੇ ਈ-ਰਿਕਸ਼ਾ ਚਾਲਕਾਂ ’ਤੇ ਲਾਗਾਮ ਕੱਸਣ ਦੇ ਮੰਤਵ ਨਾਲ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਫਰੀਦਕੋਟ ਜਸਵਿੰਦਰ ਸਿੰਘ ਕੰਬੋਜ ਵੱਲੋ ਈ-ਰਿਕਸ਼ਾ /ਆਟੋ ਰਿਕਸ਼ਾ ਦੀ ਸਪੈਸ਼ਲ ਚੈਕਿੰਗ ਕੀਤੀ ਗਈ ।
ਜ਼ਿਲ੍ਹੇ ’ਚ ਨਜਾਇਜ਼ ਈ-ਰਿਕਸ਼ਾ/ ਆਟੋ ਰਿਕਸ਼ਾ ਦੇ ਹੋਣਗੇ ਚਲਾਨ : ਜਸਵਿੰਦਰ ਸਿੰਘ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਜਸਵਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਪਿਛਲੇ ਦਿਨੀਂ ਮਿੰਨੀ ਬੱਸ ਓਪਰੇਟਰਾਂ (ਪੇਂਡੂ ਬਸ ਸਰਵਿਸ) ਵੱਲੋਂ ਲਿਖਤੀ ਰੂਪ ਵਿੱਚ ਨਜ਼ਾਇਜ਼ ਚੱਲ ਰਹੇ ਈ-ਰਿਕਸ਼ਾ ਚਾਲਕਾਂ ਵੱਲੋਂ ਪਿੰਡਾਂ ਵਿੱਚੋਂ ਸਵਾਰੀਆਂ ਢੋਹਣ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਜਿਸ ਦੇ ਮੱਦੇਨਜ਼ਰ ਅੱਜ ਈ-ਰਿਕਸ਼ਾ ਚਾਲਕਾਂ /ਆਟੋ ਰਿਕਸ਼ਾ ਚਾਲਕਾਂ ਦੀ ਚੈਕਿੰਗ ਕਰਕੇ ਬਿਨ੍ਹਾਂ ਕਾਗਜ਼ਾਤ ਤੇ ਟਰੈਫਿਕ ਰੂਲਾਂ ਦੀ ਉਲੰਘਣਾ ਕਰਦੇ ਹੋਏ ਇੱਕ ਆਟੋ ਰਿਕਸ਼ਾ ਨੂੰ ਜਬਤ ਕੀਤਾ ਗਿਆ ਤੇ 3 ਦੇ ਚਲਾਨ ਕੀਤੇ ਗਏ ।
ਇਹ ਵੀ ਪੜ੍ਹੋ: Haryana Monsoon: ਵੇਖ ਲਵੋ ਘੱਗਰ ਦੀ ਤਾਜ਼ਾ ਤਸਵੀਰ… ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ’ਚ ਵਧਿਆ ਹੜ੍ਹ …
ਇਸ ਮੌਕੇ ਉਨ੍ਹਾਂ ਈ-ਰਿਕਸ਼ਾ /ਆਟੋ ਰਿਕਸ਼ਾ ਵਾਹਨ ਚਾਲਕਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਜੋ ਈ-ਰਿਕਸ਼ਾ /ਆਟੋ ਰਿਕਸ਼ਾ ਮੋਟਰ ਵਹੀਕਲ ਐਕਟ ਦੀ ਉਲੰਘਣਾ ਜਾਂ ਸ਼ਹਿਰ ਮਿਊਂਸੀਪਲ ਦੀ ਹਦੂਦ ਤੋਂ ਬਾਹਰ ਪਿੰਡਾਂ ਵਿੱਚ ਚੱਲਦੇ ਪਾਏ ਗਏ ਤਾਂ ਉਨ੍ਹਾਂ ’ਤੇ ਕਾਨੂੰਨ ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਵਹੀਕਲ ਜ਼ਬਤ ਕਰ ਲਏ ਜਾਣਗੇ । ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਵੀ ਸਖਤ ਹਦਾਇਤਾਂ ਹਨ। Auto Rickshaw Traffic Rules