ਸਿੱਕਮ ਨੂੰ ਲੈ ਕੇ ਮਜ਼ਬੂਤ ਹੈ ਭਾਰਤ, ਜਾਰੀ ਰਹੇਗਾ ਤਣਾਅ

Stress, India, China, Army, Continue, Border Issue

ਨਵੀਂ ਦਿੱਲੀ: ਸਰਹੱਦ ਮਾਮਲੇ ‘ਤੇ ਭਾਰਤ ਅਤੇ ਚੀਨ ਦਰਮਿਆਨ ਜਾਰੀ ਤਣਾਅ ਸਰਦੀਆਂ ਤੱਕ ਜਾਰੀ ਰਹਿ ਸਕਦਾ ਹੈ। ਭਾਰਤ ਨੇ ਆਪਣੀਆਂ ਫੌਜਾਂ ਨੂੰ ਜੋ ਲੋਕੇਸ਼ਨ ਹੈ, ਉਸ ਤੋਂ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪੁਜੀਸ਼ਨ ਦੇ ਹਿਸਾਬ ਨਾਲ ਭਾਰਤ ਫਾਇਦੇ ਵਿੱਚ ਹੈ ਅਤੇ ਇਸ ਲਈ ਉਹ ਕਿਸੇ ਵੀ ਹਾਲ ਵਿੱਚ ਚੀਨ ਦੇ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹੈ। ਭਾਰਤ ਅਤੇ ਚੀਨ ਦਰਮਿਆਨ 2005 ਵਿੱਚ ਸਰਹੱਦੀ ਵਿਵਾਦ ਸੁਲਝਾਉਣ ਲਈ ਇੱਕ ਸਮਝੌਤਾ ਹੋਇਆ ਸੀ।

ਇਸ ਦੇ ਮੁਤਾਬਕ, ਦੋਵੇਂ ਦੇਸ਼ ਦੇ ਬਾਰਡਰ ‘ਤੇ ਜੋ ਹਾਲਾਤ ਹਨ, ਉਸੇ ਵਿੱਚ ਰਹਿਣਗੇ। ਇਸ ਲਈ ਸਪੈਸ਼ਲ ਰਿਪ੍ਰੇਜੈਂਟੇਟਿਵਸ ਹਨ ਜੋ ਵਿਵਾਦ ਸੁਲਝਾਉਣ ਲਈ ਮੈਕੇਨਿਜ਼ਮ ਤਿਆਰ ਕਰਦੇ ਹਨ। ਇਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਖਰੀ ਫੈਸਲਾ ਆਉਣ ਤੋਂ ਪਹਿਲਾਂ ਸਰਹੱਦ ‘ਤੇ ਕਿਸੇ ਤਰ੍ਹਾਂ ਦਾ ਤਣਾਅ ਨਾ ਹੋਵੇਗ।

ਦੂਜੇ ਪਾਸੇ, 1998 ਵਿੱਚ ਚੀਨ ਅਤੇ ਭੂਟਾਨ ਦੇ ਦਰਮਿਆਨ ਵੀ ਇੱਕ ਸਮਝੌਤਾ ਹੋਇਆ ਸੀ। ਇਸ ਦੇ ਮੁਤਾਬਕ, ਦੋਵੇਂ ਦੇਸ਼ਾਂ ਦੀਆਂ ਫਿਲਹਾਲ ਜੋ ਸਰਹੱਦਾਂ ਤੈਅ ਹਨ, ਉਹੀ ਰਹਿਣਗੀਆਂ।

ਸਰਹੱਦ ਵਿਵਾਦ ਹੱਲ ਕਰ ਸਕਦੇ ਹਨ ਭਾਰਤ ਅਤੇ ਚੀਨ

ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਮੁਤਾਬਕ ਅਜਿਹਾ ਕੋਈ ਕਾਰਨ ਨਹੀਂ ਜਿਸ ਦੇ ਆਧਾਰ ‘ਤੇ ਕਿਹਾ ਜਾਵੇ ਕਿ ਭਾਰਤ ਅਤੇ ਚੀਨ ਸਰਹੱਦ ਵਿਵਾਦ ਹੱਲ ਨਹੀਂ ਕਰ ਸਕਦੇ। ਦੋਵੇਂ ਦੇਸ਼ਾਂ ਦਰਮਿਆਨ ਕਾਫ਼ੀ ਲੰਮੀ ਸਰਹੱਦ ਹੈ ਅਤੇ ਇਹ ਕਿਤੇ ਵੀ ਕਾਗਜ਼ ‘ਤੇ ਸਾਫ਼ ਨਹੀਂ ਹੈ। ਇਸ ਲਈ ਕਦੇ-ਕਦੇ ਵਿਵਾਦ ਹੋ ਜਾਂਦਾ ਹੈ। ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤ ਵੇਖ ਚੁੱਕੇ ਹਾਂ, ਜਿਨ੍ਹਾਂ ਨੂੰ ਸੁਲਝਾ ਲਿਆ ਗਿਆ ਸੀ। ਇਸ ਵਾਰ ਵੀ ਅਜਿਹਾ ਹੀ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।