ਅਰੁਣਾਚਲ ਤੇ ਅਸਾਮ ‘ਚ ਭਾਰੀ ਮੀਂਹ, ਜ਼ਮੀਨ ਖਿਸਕਣ ਨਾਲ 12 ਮੌਤਾਂ

Heavy Rains, Arunachal, Assam, Landslides, CM Pema Khandu, Compensation

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ

ਨਵੀਂ ਦਿੱਲੀ: ਨਾਰਥ-ਈਸਟ ਰਾਜਾਂ ਦੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ 4 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਅਸਾਮ ਵਿੱਚ ਹੜ੍ਹ ਅਤੇ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ। ਮੰਗਲਵਾਰ ਨੂੰ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਪਿੱਛੋਂ 14 ਲੋਕ ਮਲਬੇ ਵਿੱਚ ਦਬ ਗਏ।

ਰਾਹਤ ਕਾਰਜ ਚਲਾ ਕੇ 5 ਜਣਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਕਈ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਉੱਥੇ, ਅਸਾਮ ਵਿੱਚ ਹੜ੍ਹ ਕਾਰਨ ਹਾਦਸਿਆਂ ਵਿੱਚ 7 ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਮਲਬੇ ਵਿੱਚੋਂ ਹੁਣ ਤੱਕ ਪੰਜ ਲਾਸ਼ਾਂ ਨੂੰ ਕੱਢਿਆ ਗਿਆ ਹੈ।

ਮੁੱਖ ਮੰਤਰੀ ਪੇਮਾ ਖਾਂਡੂ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਤੁਰੰਤ ਬਚਾਅ ਕਾਰਜ ਦੇ ਆਦੇਸ਼ ਦਿੱਤੇ ਤਾਂਕਿ ਕੋਈ ਫਸਿਆ ਹੋਇਆ ਹੋਵੇ ਤਾਂ ਉਸ ਨੂੰ ਬਚਾਇਆ ਜਾ ਸਕੇ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ।

ਉਨ੍ਹਾਂ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਖਾਣਾ ਅਤੇ ਦਵਾਈਆਂ ਵਰਗੀ ਜ਼ਰੂਰੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਵੀ ਕਿਹਾ। ਐਨਡੀਆਰਐਫ਼ ਦੀ 35 ਮੈਂਬਰੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਸਮਾਜ ਸੇਵੀ ਅਤੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਬਚਾਅ ਕਾਰਜ ਚਲਾ ਰਹੀ ਹੈ। ਖਾਂਡੂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਜੋਖ਼ਮ ਭਰੀਆਂ ਥਾਵਾਂ ਨੂੰ ਛੱਡਣ ਦੀ ਅਪੀਲ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।