ਆਮ ਚੋਣਾਂ ਲਈ ਰਣਨੀਤਕ ਬਦਲਾਅ

Strategic,Changes, General Elections, Editorial

ਗੁਜਰਾਤ ਚੋਣਾਂ ਤੋਂ ਮਗਰੋਂ ਦੇਸ਼ ਦੀ ਰਾਸ਼ਟਰੀ ਸਿਆਸਤ ‘ਚ ਰਣਨੀਤਕ ਤਬਦੀਲੀ ਦੇ ਆਸਾਰ ਪੈਦਾ ਹੋ ਗਏ ਹਨ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ਲਈ ਤਿਆਰ ਹੋ ਗਈ ਹੈ ਜੀਐਸਟੀ ਲਾਗੂ ਹੋਣ ‘ਤੇ ਇਸ ਗੱਲ ਦਾ ਬੜਾ ਵਿਰੋਧ ਹੋ ਰਿਹਾ ਸੀ ਕਿ ਜੇਕਰ ਸਾਰੇ ਦੇਸ਼ ਅੰਦਰ ਇੱਕ ਟੈਕਸ ਲਾਗੂ ਕਰਨਾ ਹੈ ਤਾਂ ਤੇਲ ਕੀਮਤਾਂ ਨੂੰ ਇਸ ਤੋਂ ਬਾਹਰ ਰੱਖਣਾ ਆਮ ਜਨਤਾ ਨਾਲ ਅਨਿਆ ਹੈ। ਸਰਕਾਰ ਨੂੰ ਜੀਐਸਟੀ ‘ਤੇ ਦ੍ਰਿੜ ਹੋਣ ਦੇ ਬਾਵਜੂਦ ਝੁਕਣਾ ਪਿਆ ਅਤੇ ਇਸ ਵਿੱਚ ਕਾਫ਼ੀ ਤਬਦੀਲੀਆਂ ਕਰਨੀਆਂ ਪਈਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ‘ਚ ਜੀਐਸਟੀ ਦੇ ਖਿਲਾਫ਼ ਜ਼ੋਰ ਸ਼ੋਰ ਨਾਲ ਅਵਾਜ ਉਠਾਈ ਤੇ ਉਸ ਦਾ ਅਸਰ ਵੀ ਚੋਣ ਨਤੀਜਿਆਂ ‘ਚ ਵੇਖਣ ਨੂੰ ਮਿਲਿਆ ਹੁਣ ਚੋਣਾਂ ਤੋਂ ਬਾਦ ਪੈਟਰੋਲ ਡੀਜਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ਦਾ ਫੈਸਲਾ ਤਕਨੀਕੀ ਸੁਧਾਰ ਦੇ ਨਾਲ ਨਾਲ ਸਿਆਸੀ ਪ੍ਰਭਾਵ ਵਾਲਾ ਵੀ ਹੈ। (Elaction)

Chandigarh ਮੇਅਰ ਦੀਆਂ ਚੋਣਾਂ ਮੁਲਤਵੀ, ਇੰਡੀਆ ਅਲਾਇੰਸ ਨੇ ਚੁੱਕੇ ਸਵਾਲ

ਇਹ ਵੀ ਚਰਚਾ ਹੈ ਕਿ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਿਸਾਨਾਂ ਦੇ ਮੁੱਦੇ ‘ਤੇ ਮੰਥਨ ਕਰਨ ‘ਚ ਜੁਟ ਗਈ ਹੈ ਖੇਤੀ ਪ੍ਰਧਾਨ ਦੇਸ਼ ਹੋਣ ਕਾਰਨ ਕਰਜ਼ਿਆਂ ਦੀ ਦਲਦਲ ‘ਚ ਫਸੇ ਕਿਸਾਨਾਂ ਨੂੰ ਰਾਹਤ ਦੇਣ ਤੋਂ ਬਿਨਾਂ ਕਿਸੇ ਵੀ ਪਾਰਟੀ ਲਈ ਅੱਗੇ ਨਿਕਲਣਾ ਸੌਖਾ ਨਹੀਂ ਹੈ ਇਸੇ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਤਜ਼ਰਬੇ ਨੂੰ ਵੀ ਭਾਜਪਾ ਪੂਰੀ ਤਰ੍ਹਾਂ ਵਿਚਾਰ ਰਹੀ ਹੈ ਪੰਜਾਬ ‘ਚ ਕਾਂਗਰਸ ਨੇ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਵਾਅਦਾ ਕਰਕੇ ਸ਼ਾਨਦਾਰ ਬਹੁਮਤ ਹਾਸਲ ਕੀਤਾ ਹੈ। ਅਮਰਿੰਦਰ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਲਾਵਾ ਨਵੇਂ ਸਾਲ ਦੇ ਪਹਿਲੇ ਹਫ਼ਤੇ ਹੀ ਇਸ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ ਕੇਂਦਰ ਲਈ ਰੁਜ਼ਗਾਰ ਦਾ ਮੁੱਦਾ ਵੀ ਅਹਿਮ ਬਣ ਗਿਆ ਹੈ ਕੇਂਦਰ ਸਰਕਾਰ ਤਿੰਨ ਸਾਲਾਂ ‘ਚ ਬੇਰੁਜ਼ਗਾਰਾਂ ਨੂੰ ਉਮੀਦ ਮੁਤਾਬਕ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕੀ ਮੱਧ ਵਰਗ ‘ਚ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਜਿਆਦਾ ਵਧ ਗਿਆ  ਹੈ ਕੇਂਦਰ ਨੂੰ ਰੁਜ਼ਗਾਰ ਸਬੰਧੀ ਕੋਈ ਠੋਸ ਨੀਤੀ ਤੇ ਰਣਨੀਤੀ ਘੜ੍ਹਨੀ ਪਵੇਗੀ। (Elaction)

ਗੁਜਰਾਤ ਚੋਣ ‘ਚ ਭਾਜਪਾ ਦੇ ਡਿੱਗਦੇ ਗ੍ਰਾਫ਼ ਨੂੰ ਵੇਖਦਿਆਂ ਐਨਡੀਏ ਦੀਆਂ ਸਹਿਯੋਗੀ ਪਾਰਟੀਆਂ ਵੀ ਨਵੇਂ ਦਾਅ ਪੇਚ ਖੇਡਣ ਲੱਗੀਆਂ ਜਿਨ੍ਹਾਂ ਨਾਲ ਨਜਿੱਠਣ ਲਈ ਭਾਜਪਾ ਨੂੰ ਨਵੇਂ ਸਿਰਿਓਂ ਰਣਨੀਤੀ ਘੜਨੀ ਪਵੇਗੀ ਪੰਜਾਬ ‘ਚ ਭਾਜਪਾ ਦੇ ਸਹਿਯੋਗੀ ਸ੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਉਸ ਨੂੰ (ਅਕਾਲੀ ਦਲ ) ਨੂੰ ਗਠਜੋੜ ‘ਚ ਬਣਦਾ ਮਾਣ-ਸਨਮਾਨ ਦਿੱਤਾ ਜਾਏ ਇਸੇ ਤਰ੍ਹਾਂ ਸ਼ਿਵ ਸੈਨਾ ਦਾ ਭਾਜਪਾ ਪ੍ਰਤੀ ਰਵੱਈਆ ਅਸਹਿਮਤੀ ਤੇ ਨਾਰਾਜ਼ਗੀ ਵਾਲਾ ਬਣਦਾ ਜਾ ਰਿਹਾ ਹੈ ਲਗਭਗ ਸਾਰੀਆਂ ਪਾਰਟੀਆਂ ਗੁਜਰਾਤ ਚੋਣਾਂ ਤੋਂ ਬਾਦ ਦੇਸ਼ ਅੰਦਰ ਪੈਦਾ ਹੋ ਰਹੇ ਸਮੀਕਰਨਾਂ ਨੂੰ ਬੜੇ ਧਿਆਨ ਨਾਲ ਵੇਖ ਰਹੀਆਂ ਹਨ ਅਜਿਹੇ ਹਾਲਾਤਾਂ ‘ਚ ਕੇਂਦਰ ‘ਚ ਐਨਡੀਏ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਉਹ ਜਨਤਕ ਮੁੱਦਿਆਂ ‘ਤੇ ਨਵੀਂ ਰਣਨੀਤੀ ਘੜੇ ਭਾਜਪਾ  ਨੂੰ ਗਠਜੋੜ ‘ਚ ਸਹਿਯੋਗੀ ਪਾਰਟੀਆਂ ਨਾਲ ਤਾਲਮੇਲ ਵਧਾਉਣ ਲਈ ਵੀ ਮੁਸ਼ੱਕਤ ਕਰਨੀ ਪਵੇਗੀ। (Elaction)