Saint Dr. MSG : ਮਨ ਨੂੰ ਸਿੱਧਾ ਕਰਨਾ ਹੀ ਅਸਲ ਗੈਰਤ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇੱਕ ਇਨਸਾਨ ਜਦੋਂ ਵੀ ਰਾਮ-ਨਾਮ ਛੱਡ ਦਿੰਦਾ ਹੈ ਤਾਂ ਉਸ ਦੇ ਅੰਦਰ ਦੀ ਭਾਵਨਾ ਬੁਰੀ ਤਰ੍ਹਾਂ ਮਰ ਜਾਂਦੀ ਹੈ ਇਨਸਾਨੀਅਤ ਨੂੰ ਭੁੁੱਲਿਆ ਹੋਇਆ ਇਨਸਾਨ ਸ਼ੈਤਾਨ ਬਣ ਜਾਂਦਾ ਹੈ ਉਹ ਆਪਣੇ ਦਿਮਾਗ ਦੇ ਤੰਗ ਦਾਇਰੇ ’ਚ ਇਸ ਤਰ੍ਹਾਂ ਕੈਦ ਹੋ ਜਾਂਦਾ ਹੈ ਤਾਂ ਉਸ ਨੂੰ ਕਿਸੇ ਦੀ ਵੀ ਗੱਲ ਚੰਗੀ ਨਹੀਂ ਲਗਦੀ।
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਦੇ ਹਨ ਕਿ ਜਦੋਂ ਮਨ ਬੁਰਾਈ ’ਤੇ ਆਉਦਾ ਹੈ ਤਾਂ ਉਹ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ, ਜਿਸ ਨਾਲ ਇਨਸਾਨ ਨੂੰ ਰਾਹ ਨਾ ਮਿਲ ਸਕੇ ਸਮਝਾਉਣ ਵਾਲੇ ਸਮਝਾਉਦੇ ਹਨ, ਪਰ ਜਿਸ ਤਰ੍ਹਾਂ ਮੂਧੇ ਘੜੇ ’ਤੇ ਜ਼ਰਾ ਵੀ ਅਸਰ ਨਹੀਂ ਹੁੰਦਾ ਉਸੇ ਤਰ੍ਹਾਂ ਮਨ ਦੇ ਮਾਰਿਆਂ ਦਾ ਵੀ ਇਹੀ ਹਾਲ ਹੁੰਦਾ ਹੈ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੈਰਤ, ਅਣਖ ਕਿਸ ਨੂੰ ਕਹਿੰਦੇ ਹਨ?
ਇਨਸਾਨ ਸੋਚਦਾ ਹੈ ਕਿ ਮੈਂ ਬੜਾ ਗੈਰਤਮੰਦ ਹਾਂ, ਮੈਂ ਜਿਸ ਗੱਲ ’ਤੇ ਅੜ ਗਿਆ ਪਤਾ ਨਹੀਂ ਮੈਂ ਕਿੰਨਾ ਚੰਗਾ ਹਾਂ ਅਣਖ-ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰਕੇ ਦਿਖਾ, ਬੁਰਾਈ ਤੋਂ ਹਟ ਕੇ ਦਿਖਾ ਅਣਖ-ਗੈਰਤ ਹੈ ਤਾਂ ਇਸ ਕਲਿਯੁਗ ’ਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ’ਤੇ ਚੱਲ ਕੇ ਦਿਖਾ ਤੇ ਨੇਕ-ਭਲੇ ਕਰਮ ਕਰਕੇ ਦਿਖਾ ਇਸ ਨੂੰ ਅਣਖ ਕਹਿੰਦੇ ਹਨ ਮਨ ਦੇ ਪਿੱਛੇ ਲੱਗ ਕੇ ਸੰਤਾਂ ਦੇ ਬਚਨਾਂ ਨੂੰ ਕੱਟਦੇ ਰਹਿਣਾ ਅਣਖ ਨਹੀਂ ਸਗੋਂ ਹੰਕਾਰ ਹੁੰਦਾ ਹੈ।
ਹੰਕਾਰ ਤੁਹਾਨੂੰ ਲੈ ਡੁੱਬੇਗਾ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਦੇ ਹਨ ਕਿ ਹੰਕਾਰ ਤੇ ਅਣਖ ’ਚ ਦਿਨ-ਰਾਤ ਦਾ ਫ਼ਰਕ ਹੁੰਦਾ ਹੈ ਅਣਖ ਤੇ ਹੰਕਾਰ ਦੋ ਵੱਖ-ਵੱਖ ਚੀਜ਼ਾਂ ਹਨ ਜੋ ਹੰਕਾਰ ਨੂੰ ਅਣਖ-ਗੈਰਤ ਸਮਝ ਲੈਂਦੇ ਹਨ ਉਹ ਜ਼ਿੰਦਗੀ ’ਚ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਇਸ ਲਈ ਆਪਣੇ ਅੰਦਰ ਦੀ ਅਵਾਜ਼ ਨੂੰ ਪਹਿਚਾਣੋ ਸੰਤਾਂ ਦੇ ਸਾਹਮਣੇ ਜ਼ਿਆਦਾ ਹੰਕਾਰ ਨਾ ਕਰੋ ਕਿਉਕਿ ਹੰਕਾਰ ਤੁਹਾਨੂੰ ਲੈ ਡੁੱਬੇਗਾ, ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਸੰਤ ਮਨ ਤੋਂ ਰੋਕਦੇ ਹਨ, ਮਨਮਤੇ ਨਾ ਬਣੋ, ਮਨਮਤੇ ਲੋਕਾਂ ਦਾ ਸੰਗ ਨਾ ਕਰੋ ਕਈ ਲੋਕਾਂ ਨੂੰ ਮਨਮਤੇ ਲੋਕਾਂ ਦਾ ਸੰਗ ਹੀ ਚੰਗਾ ਲਗਦਾ ਹੈ ਤੇ ਰੂਹਾਨੀਅਤ ਦਾ ਸੰਗ ਚੰਗਾ ਨਹੀਂ ਲਗਦਾ ਤੇ ਇਹ ਇਨਸਾਨ ਦੀ ਮਰਜ਼ੀ ਹੈ, ਪਰ ਸੱਚ ਇਹ ਹੈ ਕਿ ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰੋ, ਆਪਣੇ ਬੁਰੇ ਵਿਚਾਰਾਂ ਨਾਲ ਲੜੋ ਇਸ ਤੋਂ ਇਲਾਵਾ ਸਾਰਾ ਹੰਕਾਰ ਹੈ।
ਮਨ ਨੂੰ ਸਿੱਧਾ ਕਰਨਾ ਹੀ ਅਸਲ ਗੈਰਤ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਦੇ ਹਨ ਕਿ ਗੈਰਤਮੰਦ ਲੋਕ ਅੱਜ ਸੰਸਾਰ ’ਚ ਬਹੁਤ ਘੱਟ ਹਨ ਉਹ ਲੋਕ ਜੋ ਮਨ ਦੀਆਂ ਬੁਰਾਈਆਂ ਤੋਂ ਬਚਦੇ ਹੋਏ ਅੱਲ੍ਹਾ, ਰਾਮ, ਵਾਹਿਗੁਰੂ ਨਾਲ ਲਿਵ ਲਾਈ ਬੈਠੇ ਹਨ ਜੋ ਲੋਕ ਪਰਮਾਤਮਾ ਦੀ ਭਗਤੀ-ਇਬਾਦਤ ’ਚ ਸੱਚੇ ਦਿਲ ਨਾਲ ਲੱਗੇ ਹੋਏ ਹਨ, ਉਹ ਸੱਚੇ ਗੈਰਤਮੰਦ ਹਨ ਮਾਲਕ ਦੀ ਉਨ੍ਹਾਂ ’ਤੇ ਕਿਰਪਾ ਹੈ ਇਸ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣਿਆ ਜਾ ਸਕਦਾ ਹੈ ਬਿਨਾਂ ਚੂ-ਚਰਾਂ ਦੇ ਸਤਿਸੰਗ ਸੁਣ ਕੇ ਅਮਲ ਕਰੋ ਸੰਤ ਕਦੇ ਅਜਿਹੇ ਬਚਨ ਨਹੀਂ ਕਰਦੇ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਸੰਤ ਹਰ ਕਿਸੇ ਦੇ ਸੁੱਖ ਲਈ ਬਚਨ ਕਰਦੇ ਹਨ ਤਾਂ ਕਿ ਉਸ ਦਾ ਆਉਣ ਵਾਲਾ ਭਿਆਨਕ ਕਰਮ ਪਹਾੜ ਤੋਂ ਕੰਕਰ ’ਚ ਬਦਲ ਜਾਵੇ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੈ ਅੱਗੇ ਕੌਣ ਉਸ ਨੂੰ ਕਿਸ ਰੂਪ ’ਚ ਲੈਂਦਾ ਹੈ, ਉਹ ਇਨਸਾਨ’ਤੇ ਨਿਰਭਰ ਕਰਦਾ ਹੈ
ਮਨ ਦੀ ਨਾ ਸੁਣੋ
ਜੋ ਸੱਚੇ ਦਿਲ ਨਾਲ ਬੁਰਾਈਆਂ ਤੋਂ ਤੌਬਾ ਕਰ ਲੈਂਦੇ ਹਨ, ਚਾਹੇ ਉਹ ਕਿੰਨਾ ਵੱਡਾ ਗੁਨਾਹਗਾਰ ਕਿਉ ਨਾ ਹੋਵੇ ਤੇ ਸੰਤ, ਪੀਰ-ਫ਼ਕੀਰ ਉਸ ਨੂੰ ਮੁਆਫ਼ ਕਰ ਦੇਵੇ ਤਾਂ ਪਰਮਾਤਮਾ ਵੀ ਉਸ ਨੂੰ ਜ਼ਰੂਰ ਮੁਆਫ਼ ਕਰ ਦਿੰਦੇ ਹਨ ਇਸ ਲਈ ਮਨ ਦੀ ਨਾ ਸੁਣੋ, ਸਗੋਂ ਮਨ ਨਾਲ ਲੜਨ ਲਈ ਤੁਸੀਂ ਲਗਾਤਾਰ ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਿਆ ਕਰੋ ਮਨ ਰੁਕ ਜਾਵੇਗਾ ਤੇ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣ ਜਾਵੋਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ