Story in Punjabi: ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ

Story in Punjabi

Story in Punjabi: ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ

ਮਾਤਾ-ਪਿਤਾ ਹੋਣ ਦੇ ਨਾਤੇ ਤੁਹਾਨੂੰ ਬੈਲੇਂਸ ਕਰਦੇ ਹੋਏ ਬੱਚਿਆਂ ਦੀਆਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ ਖਾਸ ਕਰਕੇ ਉਨ੍ਹਾਂ ਚੀਜ਼ਾਂ ਦਾ ਜੋ ਤੁਹਾਡੇ ਕੰਟਰੋਲ ਤੋਂ ਬਾਹਰ ਹਨ ਬੱਚੇ ਨੂੰ ਰੀਅਲ ਲਾਈਫ਼ ਤੋਂ ਬਚਾ ਕੇ ਰੱਖਣਾ ਉਸ ਨੂੰ ਫਾਇਦਾ ਪਹੁੰਚਾਉਣ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ, ਪਰ ਬੱਚੇ ਨੂੰ ਰੀਅਲ ਲਾਈਫ ਤੋਂ ਬਹੁਤ ਜ਼ਿਆਦਾ ਜਾਣੂ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਵਜ੍ਹਾ ਨਾਲ ਤੁਹਾਡਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਬੱਚਿਆਂ ਲਈ ਕੀ ਚੰਗਾ ਹੈ ਤੇ ਕੀ ਨਹੀਂ ਬੱਚਿਆਂ ਦਾ ਟੀਵੀ ਵੇਖਣਾ ਇਸ ਸਵਾਲ ਦਾ ਇੱਕ ਅਜਿਹਾ ਹਿੱਸਾ ਹੈ ਕਿ ਕੀ ਬੱਚਿਆਂ ਦਾ ਟੀਵੀ ਵੇਖਣਾ ਸਹੀ ਹੈ? ਕਿਉਂਕਿ ਇਹ ਇੱਕ ਅਜਿਹਾ ਮਾਧਿਅਮ ਹੈ ਜਿੱਥੋਂ ਹਰ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤੇ ਹਰ ਜਾਣਕਾਰੀ ਬੱਚਿਆਂ ਲਈ ਜ਼ਰੂਰੀ ਨਹੀਂ ਹੈ।

Read Also : Children’s Literature: ਮੰਟੂ ਦਾ ਅਨੋਖਾ ਤਰੀਕਾ

ਅਜਿਹੇ ‘ਚ ਹਰ ਮਾਤਾ-ਪਿਤਾ ਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜੇ ਚੈਨਲ ਬੱਚਿਆਂ ਲਈ ਸਹੀ ਹਨ ਤੇ ਉਨ੍ਹਾਂ ਦੀ ਉਮਰ ਅਨੁਸਾਰ ਉਸ ‘ਚ ਪ੍ਰੋਗਰਾਮ ਵਿਖਾਏ ਜਾਂਦੇ ਹਨ, ਇਸ ਲੇਖ ‘ਚ ਤੁਹਾਡੇ ਬੱਚਿਆਂ ਲਈ ਅਜਿਹੇ ਕਈ ਚੈਨਲ ਦੱਸੇ ਗਏ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਇੰਟਰਟੇਨਮੈਂਟ ਕੀਤਾ ਜਾ ਸਕੇ।

ਬੱਚਿਆਂ ਲਈ ਬੈਸਟ ਟੀਵੀ ਚੈਨਲ | Story in Punjabi

ਭਾਰਤ ‘ਚ ਬਹੁਤ ਸਾਰੇ ਟੀਵੀ ਚੈਨਲ ਹਨ, ਜਿਨ੍ਹਾਂ ‘ਚੋਂ ਬਹੁਤ ਸਾਰੇ ਚੈਨਲ ਬੱਚਿਆਂ ਲਈ ਪ੍ਰਸਾਰਿਤ ਕੀਤੇ ਜਾਂਦੇ ਹਨ, ਜਿਸ ‘ਚ ਕਾਰਟੂਨ ਤੋਂ ਲੈ ਕੇ ਐਜੂਕੇਸ਼ਨ ਤੱਕ ਸ਼ਾਮਲ ਹਨ ਮਾਤਾ-ਪਿਤਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਹੜੇ ਚੈਨਲ ਤੁਹਾਡੇ ਬੱਚਿਆਂ ਦੀ ਉਮਰ ਦੇ ਅਨੁਸਾਰ ਹਨ ਤੇ ਕਿਹੜੇ ਨਹੀਂ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀ ਕਿਸੇ ਵੀ ਚੀਜ਼ ਨੂੰ ਵੇਖਣ ਤੋਂ ਰੋਕ ਸਕਣ ਜੋ ਉਨ੍ਹਾਂ ਦੇ ਹਿਸਾਬ ਨਾਲ ਠੀਕ ਨਹੀਂ ਹੈ।

ਕਾਰਟੂਨ ਟੀਵੀ ਚੈਨਲ | Story in Punjabi

ਬੱਚਿਆਂ ਨੂੰ ਕਾਰਟੂਨ ਪਸੰਦ ਹੁੰਦੇ ਹਨ, ਕਿਉਂਕਿ ਉਹ ਕਲਰਫੁੱਲ, ਬ੍ਰਾਈਟ ਹੁੰਦੇ ਹਨ ਤੇ ਇਸ ‘ਚ ਬਹੁਤ ਸਾਰੀਆਂ ਚੀਜ਼ਾਂ ਮੌਜ਼ੂਦ ਹੁੰਦੀਆਂ ਹਨ, ਜਿਸ ਨਾਲ ਬੱਚੇ ਆਕਰਸ਼ਿਤ ਹੁੰਦੇ ਹਨ ਇਸ ਰਾਹੀਂ ਬੱਚੇ ਨਵੀਂ ਭਾਸ਼ਾ, ਕੰਸੈਪਟ ਤੇ ਨਵੇਂ-ਨਵੇਂ ਕਲਚਰਲ ਸਬੰਧੀ ਸਿੱਖਦੇ ਹਨ, ਇਸ ਲਈ ਇਹ ਐਜੂਕੇਸ਼ਨ ਦਾ ਇੱਕ ਚੰਗਾ ਮਾਧਿਅਮ ਵੀ ਹੁੰਦਾ ਹੈ ਇੱਥੇ ਤੁਹਾਨੂੰ ਸਭ ਤੋਂ ਬਿਹਤਰੀਨ ਕਾਰਟੂਨ ਟੀਵੀ ਚੈੱਨਲ ਸਬੰਧੀ ਦੱਸਿਆ ਗਿਆ ਹੈ।

1. ਕਾਰਟੂਨ ਨੈੱਟਵਰਕ | Story in Punjabi

ਇਹ ਇੱਕ ਕਲਾਸਿਕ ਚੈਨਲ ਹੈ, ਤੁਸੀਂ ਆਪਣੇ ਬੱਚਿਆਂ ਨਾਲ ਇਹ ਇਸ ਚੈੱਨਲ ‘ਤੇ ਕਾਰਟੂਨ ਵੇਖ ਸਕਦੇ ਹੋ, ਇਸ ‘ਤੇ ਕੁਝ ਐਜੂਕੇਸ਼ਨ ਸ਼ੋਅ ਵੀ ਆਉਂਦੇ ਹਨ ਪਰ ਜ਼ਿਆਦਾਤਰ ਇਸ ‘ਤੇ ਕਾਰਟੂਨ ਹੀ ਦਿਖਾਏ ਜਾਂਦੇ ਹਨ, ਤੁਸੀਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਇਹ ਚੈਨਲ ਵੇਖ ਸਕਦੇ ਹੋ ਤੇ ਦੋਵਾਂ ਦਰਮਿਆਨ ਬਾਂਡ ਨੂੰ ਮਜ਼ਬੂਤ ਕਰ ਸਕਦੇ ਹੋ ਇਸ ‘ਚ ਤੁਹਾਡੇ ਬੱਚਿਆਂ ਲਈ ਕੁਝ ਰੀਜ਼ਨਲ ਸ਼ੋਅ ਵੀ ਦਿਖਾਏ ਜਾਂਦੇ ਹਨ, ਜਿਵੇਂ ਗਲੀ-ਗਲੀ ਸਿਮ ਸਿਮ, ਜੋ ਸੇਸਮੇ ਸਟ੍ਰੀਟ ‘ਤੇ ਅਧਾਰਿਤ ਹੈ।

2. ਡਿਜ਼ਨੀ ਕਿਡਸ

ਕਿਸ ਬੱਚੇ ਨੂੰ ਡਿਜਨੀ ਚੈੱਨਲ ਪਸੰਦ ਨਹੀਂ ਹੋਵੇਗਾ? ਡਿਜਨੀ ਕਿਡਸ ‘ਚ ਕਲਾਸਿਕ ਮਿਕੀ ਮਾਊਸ ਕਲੱਬ ਹਾਊਸ ਤੇ ਕਿਮ ਪਰਫੈਕਟ ਵਰਗੇ ਸ਼ੋਅ ਹਨ ਡਿਜਨੀ ‘ਤੇ ਦ ਲਾਇਨ ਗਾਰਡ ਨਾਂਅ ਦਾ ਇੱਕ ਸ਼ੋਅ ਵੀ ਹੈ ਜੋ ਪਹਿਲਾਂ ਲਾਇਨ ਕਿੰਗ ਦੇ ਨਾਂਅ ਨਾਲ ਵੀ ਆਇਆ ਸੀ ਇਸ ਚੈੱਨਲ ‘ਤੇ ਬਹੁਤ ਸਾਰੇ ਸ਼ੋਅ ਆਉਂਦੇ ਹਨ ਜਿਨ੍ਹਾਂ ਨੂੰ ਤੁਸੀਂ ਤੇ ਤੁਹਾਡਾ ਬੱਚਾ ਦੋਵੇਂ ਇਕੱਠੇ ਬੈਠ ਕੇ ਵੇਖ ਸਕਦੇ ਹੋ।

3. ਹੰਗਾਮਾ ਟੀਵੀ

ਇਹ ਇੱਕ ਇੰਡੀਅਨ ਕਾਰਟੂਨ ਚੈੱਨਲ ਹੈ, ਇਸ ‘ਤੇ ਆਉਣ ਵਾਲੇ ਸ਼ੋਅ ਹਿੰਦੀ, ਤੇਲੁਗੂ ਤੇ ਤਮਿਲ ‘ਚ ਦਿਖਾਏ ਜਾਂਦੇ ਹਨ ਇਸ ਚੈੱਨਲ ‘ਤੇ ਦਿਖਾਏ ਜਾਣ ਵਾਲੇ ਸ਼ੋਅ ਬੱਚਿਆਂ ਦੀ ਉਮਰ ਅਨੁਸਾਰ ਹੁੰਦੇ ਹਨ ਜੋ ਬੱਚਿਆਂ ਲਈ ਹਨ, ਉਹ ਇਸ ਨਾਲ ਇੰਟਰਟੇਨ ਹੁੰਦੇ ਹਨ ਤੇ ਨਾਲ ਹੀ ਉਨ੍ਹਾਂ ਨੂੰ ਪਿਆਰੇ ਐਨੀਮੇਟਿਡ ਸ਼ੋਜ਼ ਵੇਖਣ ਨੂੰ ਮਿਲਦੇ ਹਨ। Story in Punjabi

4. ਨਿਕਲੋਡੀਅਨ

ਨਿਕਲੋਡੀਅਨ ਪੂਰੀ ਦੁਨੀਆ ਭਰ ‘ਚ ਇੱਕ ਆਈਕੋਨਿਕ ਕਿਡਸ ਟੀਵੀ ਚੈੱਨਲ ਹੈ ਇਸ ‘ਤੇ ਇੱਕ ਤੋਂ ਵੱਧ ਇੱਕ ਕਾਰਟੂਨ ਸ਼ੋਅ ਦਿਖਾਏ ਜਾਂਦੇ ਹਨ, ਜਿਵੇਂ ਰੇਨ ਐਂਡ ਸਟਿੰਪੀ ਤੇ ਸਪੰਜਬੌਬ ਸਕਵਾਇਰਪੈਂਟਸ ਆਦਿ।
ਇਹ ਚੈੱਨਲ ਨਾ ਸਿਰਫ਼ ਬੱਚਿਆਂ ਦਾ ਪਸੰਦੀਦਾ ਹੈ ਸਗੋਂ ਵੱਡੇ ਵੀ ਇਸ ਚੈੱਨਲ ਨੂੰ ਵੇਖਣਾ ਪਸੰਦ ਕਰਦੇ ਹਨ।

5. ਪੋਗੋ

ਪੋਗੋ ਚੈੱਨਲ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਜਿਸ ‘ਤੇ ਕਲਾਸਿਕ ਲੂਨੀ ਟਿਊਨਸ ਵਰਗੇ ਬਿਹਤਰੀਨ ਸ਼ੋਅ ਦਿਖਾਏ ਜਾਂਦੇ ਹਨ ਇਸ ਤੋਂ ਇਲਾਵਾ ਇਸ ‘ਤੇ ਮਿਕਸਡ ਸ਼ੋਅ ਵੀ ਦਿਖਾਏ ਜਾਂਦੇ ਹਨ, ਜੋ ਭਾਰਤੀ ਪੌਰਾਣਿਕ ਕਥਾਵਾਂ ‘ਤੇ ਆਧਾਰਿਤ ਹੁੰਦੇ ਹਨ ਜਿਵੇਂ ਛੋਟਾ ਭੀਮ ਇਹ ਚੈੱਨਲ ਅੰਗਰੇਜ਼ੀ, ਤਮਿਲ, ਤੇਲੁਗੂ ਤੇ ਹਿੰਦੀ ‘ਚ ਪ੍ਰਸਾਰਿਤ ਹੁੰਦਾ ਹੈ।

6. ਐਜੂਕੇਸ਼ਨਲ ਟੀਵੀ ਚੈਨਲਜ਼

ਜਦੋਂ ਤੁਸੀਂ ਇਹ ਜਾਣ ਜਾਂਦੇ ਹੋ ਕਿ ਟੀਵੀ ਦੀ ਮੱਦਦ ਨਾਲ ਕਿਵੇਂ ਬੱਚੇ ਦੀਆਂ ਕਾਗਨੀਟਿਵ ਲਰਨਿੰਗ ਨੂੰ ਬਿਹਤਰ ਕੀਤਾ ਜਾ ਸਕਦਾ ਹੈ, ਉਦੋਂ ਤੁਹਾਡੇ ਲਈ ਕੁਝ ਬਿਹਤਰੀਨ ਐਜੂਕੇਸ਼ਨਲ ਟੀਵੀ ਚੈੱਨਲ ਨੂੰ ਅਣਦੇਖਿਆ ਕਰਨਾ ਨਾਮੁਮਕਿਨ ਹੋ ਜਾਂਦਾ ਹੈ, ਜਿਸ ‘ਤੇ ਬਹੁਤ ਹੀ ਜ਼ਰੂਰੀ ਸ਼ੋਅ ਦਿਖਾਏ ਜਾਂਦੇ ਹੋਣ ਅਜਿਹੇ ਸ਼ੋਅ ਜੋ ਤੁਹਾਡੇ ਬੱਚਿਆਂ ਦੀ ਨਾਲੇਜ ਵਧਾਉਂਦੇ ਹਨ ਤੇ ਉਨ੍ਹਾਂ ਦੀ ਲਰਨਿੰਗ ਸਕਿੱਲਜ਼ ਨੂੰ ਨਿਖਾਰਦੇ ਹਨ।

1. ਡਿਸਕਵਰੀ ਚੈਨਲ

ਇਹ ਚੈਨਲ ਤੁਹਾਨੂੰ ਮੰਤਰਮੁਗਧ ਕਰਨ ਵਾਲਾ ਦ੍ਰਿਸ਼ ਦਿਖਾਉਂਦਾ ਹੈ ਕਿਵੇਂ ਲੋਕ ਜੰਗਲ ‘ਚ ਰਹਿੰਦੇ ਹਨ, ਫੂਡ ਕਲਚਰ ਨਾਲ ਜੁੜਿਆ ਫਨ ਸ਼ੋਅ ਤੇ ਕਲਚਰ ਵੀ ਇਸ ‘ਤੇ ਦਿਖਾਉਂਦੇ ਹਨ, ਡਿਸਕਵਰੀ ਚੈਨਲ ਜ਼ਿਆਦਾਤਰ ਐਜੂਕੇਸ਼ਨਲ ਪ੍ਰੋਗਰਾਮ ਦਿਖਾਉਂਦਾ ਹੈ ਦੁਨੀਆ ਭਰ ‘ਚ ਅਜਿਹੇ ਬਹੁਤ ਘੱਟ ਚੈੱਨਲ ਹਨ ਜੋ ਇਸ ਤਰ੍ਹਾਂ ਦੇ ਚੈੱਨਲ ਵਾਂਗ ਬੱਚਿਆਂ ਦੀ ਲਰਨਿੰਗ ਤੇ ਮੈਂਟਲ ਗ੍ਰੋਥ ਨੂੰ ਉਤਸ਼ਾਹ ਦਿੰਦੇ ਹਨ ਤੇ ਉਨ੍ਹਾਂ ਨੂੰ ਜੀਵਨ ਨਾਲ ਜੁੜੀਆਂ ਨਵੀਂਆਂ-ਨਵੀਂਆਂ ਚੀਜ਼ਾਂ ਸਿਖਾਉਂਦੇ ਹਨ।

2. ਹਿਸਟਰੀ ਚੈਨਲ

ਹਿਸਟਰੀ ਚੈੱਨਲ ਇੱਕ ਸ਼ਾਨਦਾਰ ਐਜੂਕੇਸ਼ਨਲ ਨੈੱਟਵਰਕ ਹੈ ਜੋ ਬੱਚਿਆਂ ਦੇ ਹਿਸਾਬ ਨਾਲ ਹਿਸਟਰੀ ਸਬੰਧੀ ਬਹੁਤ ਡੂੰਘੀ ਜਾਣਕਾਰੀ ਦਿੰਦਾ ਹੈ।

3. ਬੇਬੀ ਟੀਵੀ

ਇਹ ਚੈਨਲ ਜੋ ਵਿਸ਼ੇਸ਼ ਤੌਰ ‘ਤੇ ਛੋਟੇ ਬੱਚਿਆਂ ਲਈ ਹੀ ਪ੍ਰਸਾਰਿਤ ਕੀਤਾ ਜਾਂਦਾ ਹੈ, ਬੇਬੀ ਟੀਵੀ ਉਨ੍ਹਾਂ ਮਾਤਾ-ਪਿਤਾ ਲਈ ਬਹੁਤ ਚੰਗਾ ਆਪਸ਼ਨ ਹੈ ਜੋ ਟੀਵੀ ‘ਤੇ ਆਪਣੇ ਬੱਚਿਆਂ ਲਈ ਉਸਦੀ ਉਮਰ ਦੇ ਅਨੁਸਾਰ ਸਹੀ ਸ਼ੋਅ ਦੀ ਤਲਾਸ਼ ਕਰ ਰਹੇ ਹੋਣ।

4. ਸੋਨੀ ਯੇ

ਇਹ ਚੈੱਨਲ ਵੀ ਬੇਬੀ ਟੀਵੀ ਵਰਗਾ ਹੀ ਹੈ, ਪਰ ਇਹ ਥੋੜ੍ਹੇ ਵੱਡੇ ਬੱਚਿਆਂ ਦਾ ਚੈੱਨਲ ਹੈ, ਸੋਨੀ ਯੇ ‘ਚ ਕਾਰਟੂਨ ਤੋਂ ਲੈ ਕੇ ਐਜੂਕੇਸ਼ਨਲ ਐਨੀਮੇਸ਼ਨ ਸ਼ੋਅ ਤੱਕ ਆਉਂਦੇ ਹਨ ਜੋ ਰੋਜ਼ਾਨਾ ਪ੍ਰਸਾਰਿਤ ਹੁੰਦਾ ਹੈ ਇਹ ਤੁਹਾਡੇ ਬੱਚੇ ਨੂੰ ਭਾਰਤੀ ਪ੍ਰਾਚੀਨ ਕਥਾਵਾਂ, ਕਲਚਰ ਤੇ ਪਰੰਪਰਾਵਾਂ ਸਬੰਧੀ ਜਾਣਨ ‘ਚ ਮੱਦਦ ਕਰਦਾ ਹੈ।

5. ਐਨੀਮਲ ਪਲੈਨਟ

ਡਿਸਕਵਰੀ ਤੇ ਹਿਸਟਰੀ ਚੈੱਨਲ ਵਾਂਗ ਐਨੀਮਲ ਪਲੈਨਟ ਵੱਡਿਆਂ ਦਾ ਪਸੰਦੀਦਾ ਚੈੱਨਲ ਹੈ, ਖਾਸ ਤੌਰ ‘ਤੇ ਜੋ ਲੋਕ ਐਨੀਮਲ ਲਵਰ ਹਨ
ਇਹ ਬੱਚਿਆਂ ਨੂੰ ਵਾਤਾਵਰਨ, ਪਸ਼ੂ ਜੀਵਨ ਤੇ ਕੁਦਰਤ ਸਬੰਧੀ ਬਹੁਤ ਹੀ ਖੂਬਸੂਰਤੀ ਨਾਲ ਸਿਖਾਉਂਦਾ ਹੈ ਜੋ ਸਾਡੀ ਕਲਪਨਾ ਤੋਂ ਕਿਤੇ ਜ਼ਿਆਦਾ ਵੱਡਾ ਹੈ।