ਈ-ਸਿਗਰਟਾਂ ਦੇ ਸੂਟੇ ਹੋਏ ਬੰਦ

E-cigarettes , Closed, Government , Ordinance, Prakash Javadekar

ਆਰਡੀਨੈਂਸ ਲਿਆਵੇਗੀ ਸਰਕਾਰ : ਪ੍ਰਕਾਸ਼ ਜਾਵੜੇਕਰ

  • ਵਿਸ਼ਵ ਸਿਹਤ ਸੰਗਠਨ ਦੀ ਈ-ਸਿਗਰੇਟ ਨੂੰ ਦੱਸ ਚੁੱਕਿਆ ਹੈ ਸਿਹਤ ਲਈ ਖਤਰਨਾਕ

ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਈ-ਸਿਰਗੇਟ ਤੇ ਈ-ਹੁੱਕਾ ‘ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਉਹ ਛੇਤੀ ਆਰਡੀਨੈਂਸ ਲਿਆਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਇੱਥੇ ਹੋਈ ਮੀਟਿੰਗ ‘ਚ ਇਸ ਉਮੀਦ ਦਾ ਫੈਸਲਾ ਲਿਆ ਗਿਆ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਈ-ਸਿਗਰੇਟ ਦੇ ਉਤਪਾਦਨ, ਨਿਰਯਾਤ, ਆਯਾਤ, ਵਿੱਕਰੀ, ਢੋਆ-ਢੁਆਈ, ਭੰਡਾਰਨ ਤੇ ਇਸ਼ਤਿਹਾਰ ‘ਤੇ ਤੁਰੰਤ ਪਾਬੰਦੀ ਲਾਉਣ ਲਈ ਆਰਡੀਨੈਂਸ ਲਿਆਂਦਾ ਜਾਵੇਗਾ ਉਨ੍ਹਾਂ ਦੱਸਿਆ ਕਿ ਸੰਸਦ ਦੇ ਅਗਲੇ ਸੈਸ਼ਨ ‘ਚ ਇਸ ਸਬੰਧੀ ਬਿੱਲ ਪੇਸ਼ ਕੀਤਾ ਜਾਵੇਗਾ  ਸ੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਦੇਸ਼ ‘ਚ ਈ-ਸਿਗਰੇਟ ਦਾ ਨਿਰਮਾਣ ਨਹੀਂ ਹੁੰਦਾ ਹੈ ਤੇ ਇੱਥੇ ਵਿਕਣ ਵਾਲੀ ਸਾਰੀ ਈ-ਸਿਗਰੇਟ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ। (E-Cigarettes)

ਰੇਲ ਕਰਮੀਆਂ ਨੂੰ ਮਿਲੇਗਾ 78 ਦਿਨ ਦਾ ਬੋਨਸ | E-Cigarettes

ਸਰਕਾਰ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਉਤਪਾਦਕਤਾ ਆਧਾਰਿਤ ਬੋਨਸ ਦੇਣ ਦਾ ਫੈਸਲਾ ਕੀਤਾ ਹੈ ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਰੇਲ ਕਰਮਚਾਰੀਆਂ ਲਈ ਉਤਪਾਦਕਤਾ ਆਧਾਰਿਤ ਬੋਨਸ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਇਸ ਤਹਿਤ ਸਾਰੇ ਰੇਲ ਕਰਮਚਾਰੀਆਂ ਨੂੰ ਵਿੱਤ ਵਰ੍ਹੇ 2018-19 ਲਈ 78 ਦਿਨਾਂ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਆਧਾਰਿਤ ਬੋਨਸ (ਪੀਐਲਬੀ) ਮਿਲੇਗਾ। (E-Cigarettes)

ਇਹ ਹੈ ਸਜ਼ਾ ਦੀ ਤਜਵੀਜ਼

ਇਸ ਸਮੇਂ ਦੇਸ਼ ‘ਚ 150 ਤੋਂ ਵੱਧ ‘ਫਲੇਵਰ’ ‘ਚ 400 ਤੋਂ ਵੱਧ ਬ੍ਰਾਂਡ ਦੇ ਈ-ਸਿਗਰੇਟ ਵਿੱਕ ਰਹੇ ਹਨ ਇਹ ਗੰਧ ਰਹਿਤ ਹੁੰਦੇ ਹਨ ਤੇ ਇਸ ਲਈ ‘ਪੈਸਿਵ ਸਮੋਕਰ’ ਨੂੰ ਪਤਾ ਵੀ ਨਹੀਂ ਚੱਲਦਾ ਤੇ ਉਸ ਦੇ ਸਰੀਰ ‘ਚ ਵੀ ਭਾਰੀ ਮਾਤਰਾ ‘ਚ ਨਿਕੋਟੀਨ ਪਹੁੰਚਦਾ ਰਹਿੰਦਾ ਹੈ ਜਾਵੜੇਕਰ ਨੇ ਦੱਸਿਆ ਕਿ ਈ-ਸਿਗਰੇਟ ਤੇ ਈ-ਹੁੱਕਾ ਨਾਲ ਜੁੜੇ ਨਿਯਮਾਂ ਦੀ ਪਹਿਲੀ ਵਾਰ ਉਲੰਘਣਾ ਕਰਨ ‘ਤੇ ਇੱਕ ਸਾਲ ਤੱਕ ਦੀ ਸਜ਼ਾ ਤੇ ਇੱਕ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋਵੇਗਾ ਅਪਰਾਧ ਦੁਹਰਾਉਣ ‘ਤੇ ਤਿੰਨ ਸਾਲਾਂ ਤੱਕ ਦੀ ਸਜ਼ਾ ਤੇ ਪੰਜ ਲੱਖ ਰੁਪਏ ਤੱਕ ਦੇ ਜ਼ੁਰਮਾਨੇ ਦੀ ਤਜਵੀਜ਼ ਕੀਤੀ ਜਾਵੇਗੀ।