ਅੰਮ੍ਰਿਤਸਰ ਰੇਲ ਹਾਦਸਾ: ਹਾਦਸੇ ਵਾਲੀ ਰੇਲ ਪਟੜੀ ‘ਤੇ ਲੋਕਾਂ ਨੇ ਧਰਨੇ ਦੌਰਾਨ ਵਿਖਾਇਆ ਗੁੱਸਾ
ਪੱਥਰਬਾਜ਼ੀ ‘ਚ ਇੱਕ ਕਮਾਂਡੋ ਅਤੇ ਇੱਕ ਮੀਡੀਆ ਕਰਮੀ ਜ਼ਖ਼ਮੀ
ਏਜੰਸੀ, ਅੰਮ੍ਰਿਤਸਰ
ਅੰਮ੍ਰਿਤਸਰ ਰੇਲ ਹਾਦਸੇ ਦੇ ਦੋ ਦਿਨਾਂ ਬਾਅਦ ਅੱਜ ਹਾਦਸੇ ਵਾਲੀ ਜਗ੍ਹਾ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉਨ੍ਹਾਂ ਨੂੰ ਪÎਟੜੀਆਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਪਾਰਟੀ ‘ਤੇ ਪੱਥਰਬਾਜ਼ੀ ਕੀਤੀ ਪੁਲਿਸ ਸੂਤਰਾਂ ਅਨੁਸਾਰ ਪੱਥਰਬਾਜ਼ੀ ‘ਚ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਸਾੜਨ ਮੌਕੇ ਪਟੜੀਆਂ ‘ਤੇ ਖੜ੍ਹੇ ਲੋਕਾਂ ਦੇ ਇੱਕ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ‘ਚ ਆਉਣ ਕਾਰਨ 60 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਸਨ
ਹਾਦਸੇ ਤੋਂ ਬਾਅਦ ਰੋਹ ‘ਚ ਆਏ ਲੋਕ ਲਗਾਤਾਰ ਪੁਲਿਸ ਅਤੇ ਪ੍ਰਸ਼ਾਸਨ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ ਸ਼ਨਿੱਚਰਵਾਰ ਰਾਤ ਵੀ ਲੋਕਾਂ ਨੇ ਇੱਥੇ ਪ੍ਰਦਰਸ਼ਨ ਕੀਤਾ ਕਾਫੀ ਲੋਕ ਪਟੜੀਆਂ ‘ਤੇ ਇਕੱਠੇ ਹੋਏ ਸਨ ਇਨ੍ਹਾਂ ਨੂੰ ਹਟਾਉਣ ਅਤੇ ਪਟੜੀਆਂ ਖਾਲੀ ਕਰਵਾਉਣ ਲਈ ਪਹੁੰਚੀ ਪੁਲਿਸ ‘ਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਇਸ ‘ਚ ਇੱਕ ਕਮਾਂਡੋ ਅਤੇ ਇੱਕ ਮੀਡੀਆ ਕਰਮੀ ਜ਼ਖ਼ਮੀ ਹੋ ਗਿਆ ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾਟ੍ਰੈਕ ‘ਤੇ ਲੋਕਾਂ ਦੀ ਭੀੜ ਵੇਖੀ ਤਾਂ ਲਾਈ ਸੀ ਐਮਰਜੰਸੀ ਬ੍ਰੇਕ: ਡਰਾਈਵਰ ਅੰਮ੍ਰਿਤਸਰ ‘ਚ ਜੋੜਾ ਫਾਟਕ ਨੇੜੇ ਦਸਹਿਰੇ ਦੇ ਦਿਨ ਹਾਦਸੇ ‘ਚ ਟ੍ਰੇਨ ਦੇ ਡਰਾਈਵਰ ਨੇ ਆਪਣਾ ਬਿਆਨ ਦਿੱਤਾ ਹੈ
ਅਰਵਿੰਦ ਨੇ ਉਸ ਦਿਨ ਟ੍ਰੇਨ ਦਾ ਚਾਰਜ ਲੈਣ ਤੋਂ ਲੈ ਕੇ ਹਾਦਸੇ ਦੇ ਬਾਅਦ ਦਾ ਪੂਰੀ ਘਟਨਾ ਦੱਸੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਟ੍ਰੇਨ ਰੁਕਣ ਦੀ ਸਥਿਤੀ ‘ਚ ਆ ਗਈ ਸੀ, ਪਰ ਅਚਾਨਕ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਅਜਿਹੇ ‘ਚ ਟ੍ਰੇਨ ‘ਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਡਰਾਈਵਰ ਨੇ ਉੱਥੇ ਟ੍ਰੇਨ ਨਹੀਂ ਰੋਕੀ ਅਰਵਿੰਦਰ ਨੇ ਦੱਸਿਆ ਕਿ ਮੈਂ 19 ਅਕਤੂਬਰ ਨੂੰ ਸ਼ਾਮ 5 ਵਜੇ ਟ੍ਰੇਨ ਨੰਬਰ ਡੀਪੀਸੀ 11091 ਦਾ ਚਾਰਜ ਲਿਆ ਅਤੇ ਜਲੰਧਰ ਦੇ ਪਲੇਟਫਾਰਮ 1 ਤੋਂ 5:10 ‘ਤੇ ਲੈ ਕੇ ਚੱਲਿਆ ਸ਼ਾਮ 6.44 ਵਜੇ ਮਾਨਾਂਵਾਲਾ ਪਹੁੰਚ ਕੇ 6:46 ਵਜੇ ਯੈਲੋ ਸਿਗਨਲ ਅਤੇ ਗ੍ਰੀਨ ਸਿਗਨਲ ਮਿਲਣ ‘ਤੇ ਅੰਮ੍ਰਿਤਸਰ ਲਈ ਚੱਲਿਆ ਮਾਨਾਂਵਾਲਾ ਅਤੇ ਅੰਮ੍ਰਿਤਸਰ ਦਰਮਿਆਨ ਗੇਟ ਨੰ.28 ਦਾ ਫਰਕ ਅਤੇ ਗੇਟ ਸਿਗਨਲ ਗ੍ਰੀਨ ਪਾਸ ਕੀਤਾ ਇਯ ਤੋਂ ਬਾਅਦ ਗੇਟ ਨੰ.27 ਦੇ ਅੰਤਰਾਲ ਅਤੇ ਦੋਵਾਂ ਗੇਟ ਸਿਗਨਲ ਨੂੰ ਡਬਲ ਯੈਲੋ ‘ਚ ਲਗਾਤਾਰ ਹਾਰਨ ਵਜਾਉਂਦੇ ਹੋਏ ਪਾਸ ਕੀਤਾ ਸੀ
ਪੀੜਤਾਂ ਦਾ ਸਮਾਜਿਕ-ਆਰਥਿਕ ਬਿਓਰਾ ਤਿਆਰ ਕਰਨ ਦੇ ਹੁਕਮ
ਰੇਲ ਹਾਦਸੇ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਛੇਤੀ ਅਤੇ ਲੋੜ ਅਧਾਰਿਤ ਹੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਹਰੇਕ ਪੀੜਤ ਦਾ ਸਮਾਜਿਕ-ਆਰਥਿਕ ਬਿਓਰਾ ਵਿਸਥਾਰ ਵਿੱਚ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਇਸ ਦੇ ਤਹਿਤ ਵੇਖਿਆ ਜਾਵੇਗਾ ਕਿ ਮ੍ਰਿਤਕਾਂ ਦੇ ਪਰਿਵਾਰਾਂ ‘ਚ ਪਿੱਛੇ ਕੌਣ ਰਹਿ ਗਿਆ ਹੈ ਜਿਸ ਦੇ ਆਧਾਰ ‘ਤੇ ਮੁਆਵਜ਼ਾ 5 ਲੱਖ ਤੋਂ ਵਧਾਇਆ ਜਾਵੇਗਾ
ਨਵਜੋਤ ਕੌਰ ਸਿੱਧੂ ਨੇ ਮੰਨੀਆਂ ਸਮਾਗਮ ਦੀਆਂ ਖਾਮੀਆਂ
ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਨੂੰ ਕਬੂਲ ਕੀਤਾ ਕਿ ਦੁਸਹਿਰੇ ਦੇ ਸਮਾਰੋਹ ਵਾਲੇ ਥਾਂ ‘ਤੇ ਹਨ੍ਹੇਰਾ ਸੀ ਉਨ੍ਹਾਂ ਮੰਨਿਆ ਕਿ ਪ੍ਰਬੰਧਕਾਂ ਨੂੰ ਇੱਥੇ ਰੋਸ਼ਨੀ ਦਾ ਪ੍ਰਬੰਧ ਕਰਨ ਵਾਸਤੇ ਲਾਈਟਾਂ ਲਾਉਣੀਆਂ ਚਾਹੀਦੀਆਂ ਸਨ ਤਾਂ ਕਿ ਲੋਕਾਂ ਨੂੰ ਰੇਲ ਗੱਡੀ ਦੇ ਦੂਰੋਂ ਆਉਣ ਦਾ ਪਤਾ ਲੱਗ ਜਾਂਦਾ ਉਨ੍ਹਾਂ ਨੇ ਰੇਲਵੇ ਦੀ ਗਲਤੀ ਕੱਢਦਿਆਂ ਕਿਹਾ ਕਿ ਫਾਟਕ ਦੇ ਗੇਟ ਮੈਨ ਨੂੰ ਪਟੜੀ ‘ਤੇ ਭੀੜ ਬਾਰੇ ਰੇਲਵੇ ਨੂੰ ਚੌਕਸ ਕਰਨਾ ਚਾਹੀਦਾ ਸੀ, ਪਰ ਉੱਧਰ ਰੇਲਵੇ ਅਧਿਕਾਰੀਆਂ ਅਨੁਸਾਰ ਹਾਦਸਾ ਫਾਟਕ ‘ਤੇ ਨਹੀਂ ਹੋਇਆ ਇਸ ਲਈ ਗੇਟ ਮੈਨ ਦੀ ਕੋਈ ਗਲਤੀ ਨਹੀਂ ਹੈ
ਮ੍ਰਿਤਕਾਂ ਦੇ ਪਰਿਵਾਰ ਸਿੱਧੂ ਜੋੜੀ ਤੋਂ ਔਖੇ
ਉੱਥੇ ਪ੍ਰਦਰਸ਼ਨ ਦੌਰਾਨ ਇੱਕ ਮ੍ਰਿਤਕ ਦੀ ਮਾਂ ਨੇ ਕਿਹਾ, ‘ਸਰਕਾਰ ਸਾਡੇ ਲਈ ਚਿੰਤਤ ਨਹੀਂ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਇਆ ਹੈ ਸਰਕਾਰ ਨੂੰ ਸਾਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਸਾਡੇ ਪਰਿਵਾਰ ਦੇ ਮੁਖੀ ਦੀ ਘਟਨਾ ‘ਚ ਮੌਤ ਹੋਈ ਹੈ ਉੱਥੇ ਰੇਲ ਹਾਦਸੇ ‘ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੇ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਤੱਕ ਦੀ ਖੇਚਲ ਤੱਕ ਨਹੀਂ ਕੀਤੀ
ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ, ਪਰ ਮੁਲਜ਼ਮ ਅਣਪਛਾਤਾ
ਦੁਸਹਿਰੇ ਦਾ ਪ੍ਰੋਗਰਾਮ ਸਥਾਨਕ ਕੌਂਸਲਰ ਨੇ ਕਰਵਾਇਆ ਸੀ ਦੁਸਹਿਰਾ ਕਮੇਟੀ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਪ੍ਰੋਗਰਾਮ ਦੀ ਮਨਜ਼ੂਰੀ ਪੁਲਿਸ ਤੋਂ ਲੈ ਲਈ ਗਈ ਸੀ ਮੌਕੇ ‘ਤੇ ਸੁਰੱਖਿਆ ‘ਚ ਵੀ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਸਨ ਇਸ ਦੇ ਬਾਵਜੂਦ ਇਹ ਤੈਅ ਨਹੀਂ ਹੋ ਸਕਿਆ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹਨ ਜੀਆਰਪੀ ਥਾਣੇ ‘ਚ ਇੱਕ ਅਣਪਛਾਤੇ ਖਿਲਾਫ਼ ਗੈਰ-ਇਰਾਦਾਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।