ਸਟੋਲਟਨਬਰਗ ਅਤੇ ਲੇਅਨ ਨੇ ਰੂਸ-ਯੂਕਰੇਨ ਸਰਹੱਦੀ ਤਣਾਅ ਬਾਰੇ ਚਰਚਾ ਕੀਤੀ
ਮਾਸਕੋ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਰੂਸ-ਯੂਕਰੇਨ ਸਰਹੱਦੀ ਤਣਾਅ ’ਤੇ ਚਰਚਾ ਕੀਤੀ ਹੈ। ਸਟੋਲਟਨਬਰਗ ਨੇ ਬੁੱਧਵਾਰ ਦੇਰ ਰਾਤ ਆਪਣੇ ਟਵਿੱਟਰ ਪੇਜ਼ ’ਤੇ ਲਿਆ,‘‘ ਰੂਸ ਅਤੇ ਯੂਕਰੇਨ ਬਾਰੇ ਸ਼੍ਰੀਮਤੀ ਵਾਨ ਡੇਰ ਲੇਅਨ ਨਾਲ ਚੰਗੀ ਗੱਲਬਾਤ ਹੋਈ। ਮੈਂ ਉਨ੍ਹਾਂ ਨੂੰ ਸਾਡੇ ਨਾਟੋ ਰੱਖਿਆ ਮੰਤਰੀਆਂ ਦੀ ਪਹਿਲੇ ਦਿਨ ਦੀ ਮੀਟਿੰਗ ਬਾਰੇ ਦੱਸਿਆ। ਅਸੀਂ ਆਪਣੇ ਨਜ਼ਦੀਕੀ ਨਾਟੋ ਯੂਰਪੀ ਸਹਿਯੋਗ ਨੂੰ ਜਾਰੀ ਰੱਖਾਂਗੇ ਅਤੇ ਆਪਣੇ ਸਾਰੇ ਨਾਗਰਿਕਾਂ ਦੇ ਹਿੱਤਾਂ ਵਿੱਚ ਇੱਕਜੁੱਟ ਰਹਾਂਗੇ।’’ ਬੁੱਧਵਾਰ ਨੂੰ ਨਾਟੋ ਦੇ ਮੈਂਬਰ ਦੇਸਾਂ ਦੇ ਰੱਖਿਆ ਮੰਤਰੀਆਂ ਨੇ ਯੂਕਰੇਨ ਦੀ ਸਥਿਤੀ ’ਤੇ ਚਰਚਾ ਕੀਤੀ। ਉਨ੍ਹਾਂ ਨੇ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਯਤਨਾਂ ਦੇ ਨਾਲ-ਨਾਲ ਪੂਰਬੀ ਯੂਰਪ ਵਿੱਚ ਵਾਧੂ ਸੈਨਿਕਾਂ ਦੀ ਤਾਇਨਾਤੀ ’ਤੇ ਵਿਚਾਰ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਪੱਛਮੀ ਦੇਸ਼ਾਂ ਦਾ ਦੋਸ਼ ਹੈ ਕਿ ਰੂਸ ਸਰਹੱਦ ’ਤੇ ਫੌਜੀਆ ਨੂੰ ਜਮ੍ਹਾ ਕਰਕੇ ਯੂਕਰੇਨ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ